Punjab

ਕਾਮਰਸ-ਫੈਸਟ 2024-25 ਕਰਵਾਇਆ ਗਿਆ !

ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਕਾਮਰਸ-ਫੈਸਟ ਪ੍ਰੋਗਰਾਮ ਮੌਕੇ ਪ੍ਰਿੰ: ਡਾ. ਅਰਵਿੰਦਰ ਕੌਰ ਕਾਹਲੋਂ ਮੁੱਖ ਮਹਿਮਾਨ ਸ੍ਰੀਮਤੀ ਰਤਿੰਦਰ ਕੌਰ ਸਿੱਧੂ ਨੂੰ ਸਨਮਾਨਿਤ ਕਰਦੇ ਹੋਏ ਨਾਲ ਡਾ. ਦੀਪਕ ਦੇਵਗਨ, ਡਾ. ਤਮਿੰਦਰ ਸਿੰਘ ਭਾਟੀਆ, ਡਾ. ਸਵਰਾਜ ਕੌਰ ਤੇ ਹੋਰ।

ਅੰਮ੍ਰਿਤਸਰ – ਖਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਕਾਮਰਸ ਸੋਸਾਇਟੀ ਵੱਲੋਂ ਕਾਮਰਸ-ਫੈਸਟ ਕਰਵਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਯੋਜਿਤ ਉਕਤ ਪ੍ਰੋਗਰਾਮ ਮੌਕੇ ਸ੍ਰੀਮਤੀ ਰਤਿੰਦਰ ਕੌਰ ਸਿੱਧੂ, ਆਈ. ਆਰ. ਐੱਸ., ਐਡੀਸ਼ਨਲ ਕਮਿਸ਼ਨਰ ਆਫ਼ ਇਨਕਮ ਟੈਕਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਦੀ ਪ੍ਰੋਗਰਾਮ ਦੇ ਸਹਿ-ਕਨਵੀਨਰ ਅਤੇ ਡਿਪਟੀ ਰਜਿਸਟਰਾਰ ਡਾ. ਦੀਪਕ ਦੇਵਗਨ ਨੇ ਹਾਜ਼ਰੀਨ ਨਾਲ ਜਾਣ-ਪਛਾਣ ਕਰਵਾਉਂਦਿਆਂ ਵਿਦਿਆਰਥੀਆਂ ਨੂੰ ਵਿਹਾਰਕ ਅਨੁਭਵ ਪ੍ਰਦਾਨ ਕਰਨ ਦੇ ਵਿਚਾਰ ਸਬੰਧੀ ਗੱਲ ਕਰਦਿਆਂ ਕਿਹਾ ਕਿ ਸਾਰਾ ਸਮਾਗਮ ਕਾਮਰਸ ਸੋਸਾਇਟੀ ਦੇ ਮੈਂਬਰਾਂ ਦੁਆਰਾ ਖ਼ੁਦ ਪ੍ਰਬੰਧਿਤ ਕੀਤਾ ਜਾਂਦਾ ਹੈ।

ਇਸ ਮੌਕੇ ਵਿਭਾਗ ਮੁੱਖੀ ਅਤੇ ਪ੍ਰਿੰ: ਡਾ. ਕਾਹਲੋਂ ਨੇ ਕਾਮਰਸ ਸੋਸਾਇਟੀ ਅਤੇ ਵਿਭਾਗ ਦੀ ਰਿਪੋਰਟ ਦਰਸ਼ਕਾਂ ਨਾਲ ਸਾਂਝੀ ਕਰਦਿਆਂ ਮੌਜੂਦਾ ਸੈਸ਼ਨ ਦੌਰਾਨ 4 ਪ੍ਰਮੁੱਖ ਸਮਾਗਮਾਂ ਦੇ ਆਯੋਜਨ ਲਈ ਕਾਮਰਸ ਸੋਸਾਇਟੀ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਕਤ ਵਿਭਾਗ ਨੇ ਹਮੇਸ਼ਾਂ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ’ਤੇ ਧਿਆਨ ਕੇਂਦਰਿਤ ਕੀਤਾ ਹੈ। ਵਿਭਾਗ ਹਮੇਸ਼ਾਂ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਨ ਲਈ ਉਤਸੁਕ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਕਤ ਸਮਾਗਮ ਨੇ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਕਤਾ, ਵਿਸ਼ਲੇਸ਼ਣਾਤਮਕ ਹੁਨਰ ਅਤੇ ਕਾਰੋਬਾਰੀ ਸੂਝ-ਬੂਝ ਦਿਖਾਉਣ ਲਈ ਇਕ ਗਤੀਸ਼ੀਲ ਪਲੇਟਫਾਰਮ ਪ੍ਰਦਾਨ ਕੀਤਾ।

ਡਾ. ਕਾਹਲੋਂ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਐਡ-ਮੈਡ ਸ਼ੋਅ, ਬਹਿਸ, ਪੋਸਟਰ ਮੇਕਿੰਗ, ਫੋਟੋਗ੍ਰਾਫੀ, ਰੰਗੋਲੀ, ਸੋਲੋ ਡਾਂਸ, ਗਰੁੱਪ ਡਾਂਸ, ਬਿਜ਼ਨਸ ਪਲਾਨ ਮੁਕਾਬਲਾ ਅਤੇ ਬੀ-ਪਲਾਨ ਪਿੱਚ: ਪੋਸਟਰ ਪ੍ਰੈਜ਼ੈਂਟੇਸ਼ਨ ਆਦਿ ਮੁਕਾਬਲੇ ਆਯੋਜਿਤ ਕੀਤੇ ਗਏ। ਜਿਸ ’ਚ 350 ਤੋਂ ਵਧੇਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਮੌਕੇ ਸ੍ਰੀਮਤੀ ਸਿੱਧੂ ਨੇ ਦੇਸ਼ ਦੀ ਮੌਜ਼ੂਦਾ ਲੋੜ ’ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਸਿਰਫ਼ ਭਾਰਤ ’ਚ ਹੀ ਰੁਜ਼ਗਾਰ ਦੇ ਮੌਕੇ ਲੱਭਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਉੱਦਮੀ ਬਣਨ ਲਈ ਵੀ ਉਤਸ਼ਾਹਿਤ ਕੀਤਾ, ਜੋ ਨਾ ਸਿਰਫ਼ ਉਨ੍ਹਾਂ ਲਈ ਨਵੇਂ ਕਰੀਅਰ ਵਿਕਲਪ ਖੋਲ੍ਹੇਗਾ, ਬਲਕਿ ਸਮਾਜ ’ਚ ਰੁਜ਼ਗਾਰ ਵੀ ਪੈਦਾ ਕਰੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਸਰਕਾਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਵਾਂਗ ਨੌਕਰਸ਼ਾਹ ਬਣਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਡਾ. ਕਾਹਲੋਂ ਅਤੇ ਡਾ. ਦੇਵਗਨ ਨੂੰ ਉਕਤ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ।

ਉਕਤ ਮੁਕਾਬਲਿਆਂ ਦਾ ਨਿਰਣਾ ਡਾ. ਸਵਰਾਜ ਕੌਰ (ਡੀਨ ਵਿਦਿਆਰਥੀ ਭਲਾਈ), ਪ੍ਰੋ. ਸੁਪਿੰਦਰ ਕੌਰ (ਮੁਖੀ, ਅੰਗਰੇਜ਼ੀ ਵਿਭਾਗ), ਡਾ. ਗੁਰਸ਼ਰਨ ਕੌਰ (ਮੁਖੀ, ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ), ਡਾ. ਮਹਿਤਾਬ ਕੌਰ, ਡਾ. ਪੂਨਮ ਸ਼ਰਮਾ, ਪ੍ਰੋ. ਦਲਜੀਤ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਸ. ਸਰਬਜੀਤ ਸਿੰਘ, ਸ. ਰੁਹਗੁਲਾਬ ਸਿੰਘ, ਸ੍ਰੀਮਤੀ ਅਨੁਦੀਪ ਕੌਰ ਅਤੇ ਪ੍ਰੋ. ਹਰਮਨਦੀਪ ਕੌਰ ਨੇ ਕੀਤਾ।

ਇਸ ਮੌਕੇ ਕੋਰ ਕਮੇਟੀ ’ਚ ਪ੍ਰੋ. ਰੀਮਾ ਸਚਦੇਵਾ, ਡਾ. ਸਾਕਸ਼ੀ ਸ਼ਰਮਾ, ਡਾ. ਮਨੀਸ਼ਾ ਬਹਿਲ ਅਤੇ ਪ੍ਰੋ. ਪੂਜਾ ਪੁਰੀ ਸ਼ਾਮਿਲ ਸਨ, ਦੇ ਨਾਲ-ਨਾਲ ਸੁਸਾਇਟੀ ਦੇ ਵਿਦਿਆਰਥੀ ਅਹੁਦੇਦਾਰ ਹਰਮਨ ਸਿੰਘ ਧੁੰਨਾ (ਪ੍ਰਧਾਨ), ਅਮਿਤੋਜ ਸਿੰਘ ਸੰਧੂ (ਸਕੱਤਰ), ਜਸਲੀਨ ਕੌਰ (ਵਿੱਤ ਸਕੱਤਰ) ਨੇ ਪ੍ਰੋਗਰਾਮ ਦੀ ਸਫਲਤਾ ਲਈ ਅਣਥੱਕ ਮਿਹਨਤ ਕੀਤੀ। ਇਸ ਮੌਕੇ ਪ੍ਰੋ. ਮੀਨੂ ਚੋਪੜਾ ਅਤੇ ਡਾ. ਨਵਪ੍ਰੀਤ ਕੌਰ ਨੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੰਭਾਲੀ। ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਡਾ. ਦੇਵਗਨ, ਡਾ. ਸਵਰਜ ਕੌਰ ਨਾਲ ਮਿਲ ਕੇ ਜੇਤੂਆਂ ਨੂੰ ਹੌਂਸਲਾ ਅਫ਼ਜਾਈ ਇਨਾਮ ਪ੍ਰਦਾਨ ਕੀਤੀ।

ਇਸ ਮੌਕੇ ਰਜਿਸਟਰਾਰ ਡਾ: ਦਵਿੰਦਰ ਸਿੰਘ, ਡੀਨ ਅਕਾਦਮਿਕ ਡਾ: ਤਮਿੰਦਰ ਭਾਟੀਆ, ਡਾ: ਸੁਰਜੀਤ ਕੌਰ, ਪ੍ਰੋ: ਸਾਮੀਆ, ਪ੍ਰੋ: ਏ. ਐੱਸ. ਭੱਲਾ, ਪ੍ਰੋ: ਸ਼ਿਵਾਲੀ, ਪ੍ਰੋ: ਅਨਿੰਦਿਤਾ ਕੌਰ ਕਾਹਲੋਂ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Related posts

ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂ ਸੰਦੇਸ਼ !

admin

ਸਪੈਸ਼ਲ ਟਾਸਕ ਫੋਰਸ ਦਾ ਕੰਮ ਹੁਣ ਵਧੇਰੇ ਪਾਰਦਰਸ਼ੀ ਹੋਵੇਗਾ

admin

ਜੂਆਲੋਜਿਕਲ ਸੋਸਾਇਟੀ ਨੇ ‘ਸੇਵਾ ਪਾਰਵ ਅਤੇ ਵਿਸ਼ਵ ਓਜ਼ੋਨ ਦਿਵਸ’ ਮਨਾਇਆ

admin