ਜਲੰਧਰ, (ਪਰਮਿੰਦਰ ਸਿੰਘ) – ਪੰਜਾਬ ਪੈਨਸ਼ਨ ਯੂਨੀਅਨ ਜਿਲਾ ਜਲੰਧਰ ਬ੍ਰਾਂਚ ਦੀ ਮਹੀਨਾਵਾਰ ਮੀਟਿੰਗ ਐਨ ਆਰ ਆਈ ਸੁਜਾਨ ਸਿੰਘ ਜਸਵਾਲ ਅਤੇ ਲੈ਼ਹਬਰ ਸਿੰਘ ਕੰਦੋਲਾ ਦੀ ਪ੍ਰਧਾਨੀ ਹੇਠ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਮਹਾਂ ਕੁੰਭ ਅਤੇ ਦਿੱਲੀ ਰੇਲਵੇ ਸਟੇਸ਼ਨ ਤੇ ਭਗਦੜ ਦੌਰਾਨ ਹੋਈਆਂ ਮੌਤਾਂ ਦੇਸ਼ ਖਾਤਰ ਸ਼ਹੀਦ ਹੋਏ ਜਵਾਨਾਂ ਤੇ ਦੁੱਖ ਵਿਆਕਤ ਕਰਦਿਆਂ ਉਨ੍ਹਾਂ ਨੂੰ ਦੋ ਮਿੰਟ ਦਾ ਮੋਨਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਭੁੰਗਰਨੀ ਅਤੇ ਸੀਨੀ : ਮੀਤ ਪ੍ਰਧਾਨ ਦਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਮਰੇਡ ਜਸਵੰਤ ਸਿੰਘ ਸਮਰਾ ਦੀ 21 ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਸੂਬਾ ਪੱਧਰ ਤੇ ਜਲੰਧਰ ਕਾਮਰੇਡ ਜਸਵੰਤ ਸਿੰਘ ਸਮਰਾ ਯਾਦ ਗਾਰ ਹਾਲ ਵਿਖੇ 27 ‘ਫਰਵਰੀ ਨੂੰ ਮਨਾਈ ਜਾਵੇਗੀ ਇਸ ਮੌਕੇ ਕੌਮੀ ਅਤੇ ਸੂਬਾ ਪੱਧਰ ਦੇ ਆਗੂ ਆਪਣੇ ਮਰਹੂਮ ਆਗੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਅਤੇ ਕੇਂਦਰ ਅਤੇ ਸੂਬੇ ਦੀ ਸਰਕਾਰ ਵੱਲੋਂ ਮੁਲਾਜਮਾਂ,ਪੈਨਸ਼ਨਰਾਂ , ਮਜ਼ਦੂਰਾਂ ਅਤੇ ਕਿਸਾਨਾਂ ਵਿਰੋਧੀ ਜੋ ਮਾਰੂ ਨੀਤੀਆਂ ਅਤੇ ਦੇਸ਼ ਨੂੰ ਕਾਰਪੋਰੇਟ ਕੰਪਨੀਆਂ ਹਵਾਲੇ ਕਰਨ ਵਾਲੀਆ ਨੀਤੀਆਂ ਵਾਰੇ ਜਾਣਕਾਰੀ ਦੇਣਗੇ । ਇਸ ਮੌਕੇ ਪੰਜਾਬ ਪੈਨਸ਼ਨ ਯੂਨੀਅਨ ਜਿਲ੍ਹਾ ਜਲੰਧਰ ਬ੍ਰਾਂਚ ਅਤੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ ਜਲੰਧਰ -1 ਜਲੰਧਰ-2 ਦੀਆਂ ਜਥੇਬੰਦੀਆਂ ਵਲੋਂ ਪੰਜਾਬ ਬਿਜਲੀ ਬੋਰਡ, ਬੈਂਕ ਜਥੇਬੰਦੀਆਂ , ਪੈਨਸ਼ਨਰ,ਟਰਾਂਸਪੋਰਟ ਵਰਕਰਜ ਯੂਨੀਅਨ , ਦਰਜਾ ਚਾਰ ਜਥੇਬੰਦੀਆਂ ਆਸ਼ ਵਰਕਰਾਂ,ਮਿੱਡ ਡੇ ਮੀਲ ਵਰਕਰਾਂ, ਮਨਰੇਗਾ ਵਰਕਰਾਂ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਨੂੰ 27 ਫਰਵਰੀ ਨੂੰ ਜਨਰਲ ਬੱਸ ਸਟੈਂਡ ਨਜ਼ਦੀਕ ਪੁਲਿਸ ਚੌਕੀ ਲਾਗੇ ਬਰਸੀ ਸਮਾਗਮ ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ । ਅੱਜ ਦੀ ਇਸ ਮੀਟਿੰਗ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ 1-1-2016 ਤੋਂ ਰੀਵਾਈਜ ਕੀਤੇ ਗਰੇਡ ਅਤੇ ਡੀ. ਏ ਦੀਆਂ ਕਿਸ਼ਤਾਂ ਦੇ ਬਕਾਏ ਦੇਣ ਕੀਤੇ ਐਲਾਨ ਨੂੰ ਪੰਜਾਬ ਸਰਕਾਰ ਦੀ ਡੰਗ ਟਪਾਊ ਪਾਲਿਸੀ ਅਤੇ ਕੋਝਾ ਮਜ਼ਾਕ ਕਿਹਾ। ਉੱਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਮੁਲਾਜਮਾਂ ਅਤੇ ਪੈਨਸ਼ਨਰਾਂ ਦਾ ਵਿਸ਼ਵਾਸ ਗਵਾ ਚੁੱਕੀ ਹੈ। ਜਿਸਨੇ ਤਿੰਨ ਸਾਲਾਂ ਵਿੱਚ ਇੱਕ ਵਾਰ ਵੀ ਪੈਨਸ਼ਨਰਾਂ ਮੁਲਾਜ਼ਮਾਂ ਮਜ਼ਦੂਰਾਂ ਨਾਲ ਹਮਦਰਦੀ ਭਰਿਆ ਵਤੀਰਾ ਨਹੀ ਅਪਣਾਇਆ। ਉਲਟ ਮਾਨਤਾ ਪ੍ਰਾਪਤ ਜਥੇਬੰਦੀਆਂ ਜਥੇਬੰਦੀਆਂ ਨੂੰ ਮੀਟਿੰਗਾਂ ਦਾ ਸਮਾਂ ਦੇਕੇ ਫਿਰ ਮੀਟਿੰਗ ਤੋਂ ਭੱਜ ਜਾਣਾ ਇਹ ਇਕ ਮਤਰੇਈ ਮਾਂ ਵਾਲਾ ਸਲੂਕ ਰਿਹਾ ।ਇਸ ਮੌਕੇ ਪੰਜਾਬ ਪੈਨਸ਼ਨ ਯੁਨੀਅਨ ਜਲੰਧਰ ਬ੍ਰਾਂਚ ਵਲੋਂਐਨ. ਆਰ ਆਈ ਸਾਥੀ ਜੋ ਹਮੇਸ਼ਾ ਜਥੇਬੰਦੀ ਦਾ ਸਹਿਯੋਗ ਕਰਦੇ ਹਨ ਨੂੰ ਕਾਮਰੇਡ ਜਸਵੰਤ ਸਿੰਘ ਸਮਰਾ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਕਿਰਪਾਲ ਸਿੰਘ ਜੌਹਲ, ਸੁਜਾਨ ਸਿੰਘ ਜਸਵਾਲ, ਅਵਤਾਰ ਸਿੰਘ ਵਿਰਕ, ਪ੍ਰਦੀਪ ਕੁਮਾਰ,ਦਿਲਵੀਰ ਸਿੰਘ, “ਲੈਹਬਰ ਸਿੰਘ ਕੰਦੋਲਾ, ਚੈਂਚਲ ਸਿੰਘ,ਕੁਲਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ ਤਾਰੀ ਅਤੇ ਮਦਨ ਲਾਲ ਚੀਮਾ ਸਨਮਾਨਿਤ ਕੀਤੇ ਗਏ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਵਿਜੇ ਕੁਮਾਰ ਸ਼ਰਮਾ ,ਜਗੀਰ ਸਿੰਘ ਬਾਜਵਾ,ਗੁਰਜੀਤ ਸਿੰਘ,ਸੰਦੀਪ ਸਿੰਘ,ਗੁਰਦਿਆਲ ਸਿੰਘ ਜਲਵੇਹੜਾ,ਹਰਿੰਦਰ ਸਿੰਘ ਚੀਮਾ,ਗੁਰਮੁੱਖ ਸਿੰਘ,ਹਰਿੰਦਰ ਸਿੰਘ ਢਿਲਵਾਂ,ਸੁਬਾਸ਼ ਮੱਟੂ,ਜਗਦੇਵ ਸਿੰਘ ਕੁਕੋਵਾਲ,ਬਲਵਿੰਦਰ ਸਿੰਘ ਮੁਲਤਾਨੀ, ਰੇਸ਼ਮ ਸਿੰਘ ਕੰਗ ਸਾਬੂ,ਚੇਅਰਮੈਨ ਮਦਨ ਲਾਲ ਚੀਮਾ ਅਤੇ ਹੋਰ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ।