ਮੁੰਬਈ – ਕਾਮਿਆ ਕਾਰਤੀ ਕੇਅਨ ਦੁਨੀਆਂ ਦੀ ਸਭ ਤੋਂ ਉੱਚੀ ਪਰਬਤ ਛੋਟੀ ਮਾਊਂਟ ਐਵਰੈਸਟ ਫਤਿਹ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਬਣ ਗਈ ਹੈ। ਉਸਨੇ ਇਹ ਉਪਲੱਬਧੀ 16 ਸਾਲ ਦੀ ਉਮਰ ਵਿੱਚ ਹਾਸਿਲ ਕੀਤੀ। ਭਾਰਤੀ ਜਲ ਸੈਨਾ ਅਧਿਕਾਰੀ ਦੀ ਧੀ ਕਾਮਿਆ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਸਦੇ ਪਿਤਾ ਕਮਾਂਡਰ ਐੱਸ ਕਾਰਤੀ ਕੇਅਨ ਭਾਰਤੀ ਜਲ ਸੈਨਾ ਵਿੱਚ ਅਧਿਕਾਰੀ ਹਨ।ਪਿਓ-ਧੀ ਦੀ ਇਸ ਜੋੜੀ ਨੇ 20 ਮਈ 2024 ਨੂੰ ਨੇਪਾਲ ਵੱਲੋਂ ਮਾਊਂਟ ਐਵਰੈਸਟ (8849 ਮੀਟਰ) ਦੀ ਚੜ੍ਹਾਈ ਸਫਲਤਾਪੂਰਵਕ ਪੂਰੀ ਕੀਤੀ। ਕਾਮਿਆ ਨੇ ਸੱਤ ਮਹਾਦੀਪਾਂ ਵਿੱਚੋਂ ਛੇ ਸਭ ਤੋਂ ਉੱਚੀਆਂ ਚੋਟੀਆਂ ’ਤੇ ਚੜ੍ਹਾਈ ਕਰਨ ਵਿੱਚ ਸਫਲਤਾ ਪਾਈ ਹੈ। ਉਨ੍ਹਾਂ ਦਾ ਟੀਚਾ ਇਸ ਸਾਲ ਦਸੰਬਰ ਵਿੱਚ ਅੰਟਾਰਟਿਕਾ ਦੇ ਮਾਊਂਟ ਵਿੰਸਨ ਮੈਸਿਫ ’ਤੇ ਚੜ੍ਹਨਾ ਹੈ, ਤਾਂ ਜੋ ਉਹ ਦੁਨੀਆ ਦੀਆਂ ਸੱਤ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਿਹ ਕਰਨ ਦੀ ਚੁਣੌਤੀ ਪੂਰਾ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਕੁੜੀ ਬਣ ਸਕੇ।ਜਲ ਸੈਨਾ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਉਪਲਬਧੀ ਦੇ ਬਾਅਦ ਉਹ ਦੁਨੀਆ ਦੀ ਦੂਜੀ ਸਭ ਤੋਂ ਘੱਟ ਉਮਰ ਦੀ ਕੁੜੀ ਤੇ ਨੇਪਾਲ ਵੱਲੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਤੇ ਚੜ੍ਹਾਈ ਕਰਨ ਵਾਲੀ ਦੁਨੀਆ ਦੀ ਦੂਜੀ ਸਭ ਤੋਂ ਘੱਟ ਉਮਰ ਦੀ ਕੁੜੀ ਅਤੇ ਨੇਪਾਲ ਵੱਲੋਂ ਐਵਰੈਸਟ ਫਤਿਹ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਪਹਿਲੀ ਪਰਬਤਰੋਹੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਕਾਮਿਆ ਨੇ ਸਾਰੇ 7 ਮਹਾਦੀਪਾਂ ਦੀ ਸਭ ਤੋਂ ਉੱਚੀ ਚੋਟੀ ’ਤੇ ਚੜ੍ਹਨ ਦੇ ਆਪਣੇ ਮਿਸ਼ਨ ਵਿੱਚ ਛੇ ਮੀਲ ਦੇ ਪੱਥਰ ਪੂਰੇ ਕਰ ਲਏ ਹਨ। ਹੁਣ ਉਨ੍ਹਾਂ ਦਾ ਟੀਚਾ ਇਸ ਦਸੰਬਰ ਵਿੱਚ ਅੰਟਾਰਟਿਕਾ ਵਿੱਚ ਮਾਊਂਟ ਵਿੰਸਨ ਮੈਸਿਫ਼ ‘ਤੇ ਚੜ੍ਹਨ ਦਾ ਹੈ, ਤਾਂ ਜੋ ਉਹ ‘ਸਮਿਟਸ ਚੈਲੇਂਜ’ ਨੂੰ ਪੂਰਾ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਕੁੜੀ ਬਣ ਸਕੇ।