Automobile

ਕਿਆ ਸਾਨੇਟ ਨੂੰ ਲੈ ਕੇ ਗਾਹਕਾਂ ‘ਚ ਦਿਖ ਰਿਹੈ ਜਬਰਦਸਤ ਕ੍ਰੇਜ

ਨਵੀਂ ਦਿੱਲੀ ਸਾਊਥ ਕੋਰੀਅਨ ਕਾਰ ਨਿਰਮਾਤਾ ਕੰਪਨੀ Kia Motors ਨੇ ਹਾਲ ਹੀ ‘ਚ Kia Sonet ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਬੁਕਿੰਗਸ ਸਟਾਰਟ ਹੋਣ ਦੇ ਸਿਰਫ਼ ਕੁਝ ਹੀ ਹਫ਼ਤਿਆਂ ਦੇ ਅੰਦਰ ਹੀ ਕੰਪਨੀ ਨੇ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਦਰਅਸਲ ਬੁਕਿੰਗਸ ਸ਼ੁਰੂ ਹੋਣ ਤੋਂ ਪਹਿਲੇ ਹੀ ਦਿਨ ਸਾਨੇਟ ਦੇ 6,523 ਯੂਨਿਟਸ ਬੁੱਕ ਹੋਏ ਸੀ, ਉਥੇ ਹੀ ਬੁਕਿੰਗ ਦਾ ਇਹ ਅੰਕੜਾ ਹੁਣ 10,000 ਯੁਨਿਟਸ ਦਾ ਅੰਕੜਾ ਪਾਰ ਕਰ ਚੁੱਕਾ ਹੈ। ਬੁਕਿੰਗਸ ਦਾ ਇਹ ਅੰਕੜਾ ਕੰਪਨੀ ਵੱਲੋਂ ਜਾਰੀ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇੰਨੇ ਵੱਡੇ ਅੰਕੜਿਆਂ ਨੂੰ ਦੇਖਦੇ ਹੋਏ ਅਜਿਹਾ ਮੰਨਿਆ ਜਾ ਰਿਹਾ ਹੈ ਸਾਨੇਟ ਵੀ ਕੀਆ ਸੇਲਟਾਸ ਦੀ ਸਫ਼ਲਤਾ ਨੂੰ ਦੋਹਰਾ ਸਕਦੀ ਹੈ। ਦਰਅਸਲ ਇਹ ਕੰਪੈਕਟ ਐੱਸਯੂਵੀ ਹੈ, ਅਜਿਹੇ ‘ਚ ਇਸਦੀ ਕੀਮਤ ਵੀ ਸੈਲਟਾਸ ਤੋਂ ਘੱਟ ਹੋਵੇਗੀ। ਅਜਿਹੇ ‘ਚ ਇਹ ਆਸਾਨੀ ਨਾਲ ਲੋਕਾਂ ਦੇ ਬਜਟ ‘ਚ ਫਿੱਟ ਹੋ ਜਾਵੇਗੀ। ਜਾਣਕਾਰੀ ਅਨੁਸਾਰ ਕੰਪਨੀ ਇਸ ਕਾਰ ਨੂੰ 7 ਲੱਖ ਦੀ ਸ਼ੁਰੂਆਤੀ ਕੀਮਤ ‘ਚ ਲਾਂਚ ਕਰ ਸਕਦੀ ਹੈ।

ਦੱਸ ਦੇਈਏ ਕਿ ਕੰਪਨੀ ਨੇ 25,000 ਰੁਪਏ ਦੇ ਟੋਕਨ ਅਮਾਊਂਟ ‘ਚ ਇਸ ਕਾਰ ਦੀ ਬੁਕਿੰਗ ਸ਼ੁਰੂ ਕੀਤੀ ਹੈ। ਗਾਹਕ ਅਧਿਕਾਰਿਤ ਡੀਲਰਸ਼ਿਪ ਦੇ ਨਾਲ ਹੀ ਆਨਲਾਈਨ ਵੈਬਸਾਈਟ ਦੀ ਮਦਦ ਨਾਲ ਵੀ ਕਾਰ ਦੀ ਬੁਕਿੰਗ ਕਰ ਸਕਦੇ ਹਨ। ਹਾਲ ਹੀ ‘ਚ ਸਾਨੇਟ ਦੇ ਵੇਰੀਐਂਟਸ, ਡਾਈਮੈਨਸ਼ਨ, ਇੰਜਨ ਅਤੇ ਟ੍ਰਾਂਸਮਿਸ਼ਨ ਨਾਲ ਜੁੜੀ ਹੋਈ ਡਿਟੇਲਸ ਸਾਹਮਣੇ ਆਈ ਹੈ।

ਇਸ ਵੇਰੀਐਂਟਸ ਨੂੰ ਪਸੰਦ ਕਰ ਰਹੇ ਹਨ ਲੋਕ

ਜਾਣਕਾਰੀ ਅਨੁਸਾਰ Kia Sonet ਦੇ ਜਿਨਾਂ ਵੇਰੀਐਂਟਸ ਨੂੰ ਸਭ ਤੋਂ ਜ਼ਿਆਦਾ ਬੁੱਕ ਕੀਤਾ ਜਾ ਰਿਹਾ ਹੈ, ਉਸ ‘ਚ ਆਟੋਮੈਟਿਕ ਬੇਸ ਵੇਰੀਐਂਟ (ਐੱਚਟੀਕੇ+), ਡੀਜ਼ਲ ਆਟੋਮੈਟਿਕ ਟਾਪ (ਜੀਟੀਐਕਸ+) ਅਤੇ ਪੈਟਰੋਲ ਟਰਬੋ ਜੀਟੀ ਲਾਈਨ (ਜੀਟੀਐਕਸ+) ਸ਼ਾਮਿਲ ਹੈ।

Related posts

ਸੰਜੇ ਪੋਲਰਾ ਵਲੋਂ ਆਪਣੀ ਪਿਆਰੀ ਕਾਰ ਨੂੰ ਦਫ਼ਨਾਉਣ ਦੀਆਂ ਰਸਮਾਂ !

admin

‘ਵਿਰਾਸਤ ਮਹੋਤਸਵ’ ਦੌਰਾਨ ਵਿੰਟੇਜ ਕਾਰ ਰੈਲੀ ਅਤੇ ਆਟੋ ਸ਼ੋਅ !

admin

ਇਲੈਕਟ੍ਰਿਕ ਵਾਹਨ ਖਰੀਦਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲ, ਕਾਰ ਨੂੰ ਨਹੀਂ ਲੱਗੇਗੀ ਅੱਗ!

editor