India

ਕਿਸਾਨ ਅੰਦੋਲਨ ਖ਼ਤਮ! ਸ਼ਨੀਵਾਰ ਤੋਂ ਸ਼ੁਰੂ ਹੋਵੇਗੀ ਵਾਪਸੀ, ਦਿੱਲੀ-ਐੱਨਸੀਆਰ ਨੂੰ ਮਿਲੇਗੀ ਰਾਹਤ

ਨਵੀਂ ਦਿੱਲੀ – ਤਿੰਨ ਕੇਂਦਰੀ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਨਾਲ ਲੱਗਦੀਆਂ ਸਰਹੱਦਾਂ ‘ਤੇ ਇਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਹੋ ਗਿਆ ਹੈ। ਕਿਸਾਨ ਅੰਦੋਲਨ ਵੀਰਵਾਰ ਨੂੰ ਖ਼ਤਮ ਹੋ ਗਿਆ। ਇਸ ਨਾਲ ਹੀ ਕਿਸਾਨਾਂ ਦੀ ਵਾਪਸੀ ਦਾ ਐਲਾਨ ਵੀ ਕੀਤਾ ਗਿਆ ਹੈ ਪਰ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਕਿਸਾਨ 11 ਦਸੰਬਰ ਤੋਂ ਪੜਾਅਵਾਰ ਵਾਪਸੀ ਕਰਨਗੇ। ਇਸ ਦੇ ਤਹਿਤ ਕਿਸਾਨ ਦਿੱਲੀ-ਹਰਿਆਣਾ ਦੇ ਸ਼ੰਭੂ ਬਾਰਡਰ (ਕੁੰਡਲੀ ਬਾਰਡਰ) ਤਕ ਜਲੂਸ ਦੇ ਰੂਪ ਵਿਚ ਜਾਣਗੇ। ਇਸ ਦੌਰਾਨ ਕਰਨਾਲ ‘ਚ ਰੁਕਣਾ ਪੈ ਸਕਦਾ ਹੈ। ਧਰਨਾਕਾਰੀਆਂ ਦੀ ਵਾਪਸੀ ਦੌਰਾਨ ਪੰਜਾਬ ਜਾਣ ਵਾਲੇ ਕਿਸਾਨਾਂ ‘ਤੇ ਹਰਿਆਣਾ ਦੇ ਕਿਸਾਨ ਫੁੱਲਾਂ ਦੀ ਵਰਖਾ ਕਰਨਗੇ। ਇਸ ਨੂੰ ਕਿਸਾਨ ਅੰਦੋਲਨ ਖ਼ਤਮ ਕਰਨ ਦੇ ਐਲਾਨ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੰਘੂ ਬਾਰਡਰ (ਕੁੰਡਲੀ ਬਾਰਡਰ) ਪੰਜਾਬ-ਹਰਿਆਣਾ ਤੋਂ ਸ਼ੰਭੂ ਬਾਰਡਰ ਤੱਕ ਜਿੱਤ ਮਾਰਚ ਕੱਢਿਆ ਜਾਵੇਗਾ। ਮੋਰਚਾ ਕਿਵੇਂ ਵਾਪਸੀ ਕਰੇਗਾ, ਉਹ ਕਿੱਥੇ ਰੁਕਣਗੇ ਅਤੇ ਉਨ੍ਹਾਂ ਦਾ ਪ੍ਰਬੰਧ ਕਿਵੇਂ ਹੋਵੇਗਾ? ਇਸ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਤੇ ਜਲਦੀ ਹੀ ਜਨਤਕ ਕੀਤਾ ਜਾਵੇਗਾ।ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਖ਼ਤਮ ਹੋਣ ਦਾ ਕੋਈ ਜ਼ਸ਼ਨ ਸ਼ੁੱਕਰਵਾਰ ਨੂੰ ਨਹੀਂ ਮਨਾਇਆ ਜਾਵੇਗਾ। ਦਰਅਸਲ ਤਾਮਿਲਨਾਡੂ ਵਿਚ ਹੈਲੀਕਾਪਟਰ ਕਰੈਸ਼ ਵਿਚ ਸੀਡੀਐੱਸ ਬਿਪਿਨ ਰਾਵਤ ਸਣੇ 11 ਲੋਕਾਂ ਦੇ ਮਾਰੇ ਜਾਣ ‘ਤੇ ਸੰਯੁਕਤ ਕਿਸਾਨ ਮੋਰਚਾ ਸ਼ੁੱਕਰਵਾਰ ਨੂੰ ਸੋਗ ਪ੍ਰਗਟਾਉਣਗੇ। ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਜ਼ਸ਼ਨ ਨਹੀਂ ਮਨਾਇਆ ਜਾਵੇਗਾ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin