ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਪਾਸ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਰਾਜਨੀਤਕ ਧੋਖਾਧੜੀ ਕਰਾਰ ਦਿੱਤਾ ਹੈ। ਮੋਦੀ ਨੇ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਈ ਰਾਜਨੀਤਕ ਦਲ ਹਨ ਜੋ ਚੋਣ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਦੇ ਹਨ ਉਨ੍ਹਾਂ ਨੂੰ ਮੈਨੀਫੈਸਟੋ ‘ਚ ਵੀ ਪਾਉਂਦੇ ਹਨ। ਫਿਰ ਜਦੋਂ ਸਮਾਂ ਆਉਂਦਾ ਹੈ ਤਾਂ ਵਾਅਦਾ ਪੂਰਾ ਕਰਨ ਦਾ ਤਾਂ ਇਹੀ ਦਲ ਯੂ-ਟਰਨ ਲੈ ਲੈਂਦਾ ਹੈ ਤੇ ਆਪਣੇ ਹੀ ਕੀਤੇ ਵਾਅਦਿਆਂ ਨੂੰ ਲੈ ਕੇ ਹਰ ਤਰ੍ਹਾਂ ਦੀ ਮਨਘੜਤ ਤੇ ਝੂਠੀਆਂ ਗੱਲਾਂ ਫੈਲਾਉਂਦੇ ਹਨ। ਜੇਕਰ ਤੁਸੀਂ ਕਿਸਾਨ ਹਿੱਤ ‘ਚ ਕੀਤੇ ਗਏ ਸੁਧਾਰਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਖੋਗੇ ਤਾਂ ਤੁਹਾਨੂੰ ਬੌਧਿਕ ਬੇਇਮਾਨੀ ਤੇ ਰਾਜਨੀਤਕ ਧੋਖਾਧੜੀ ਦਾ ਅਸਲੀ ਮਤਲਬ ਦਿਖੇਗਾ।ਮੋਦੀ ਨੇ ਅੱਗੇ ਕਿਹਾ ਕਿ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਉਹੀ ਕਰਨ ਲਈ ਕਿਹਾ ਜੋ ਸਾਡੀ ਸਰਕਾਰ ਨੇ ਕੀਤਾ ਹੈ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਆਪਣੇ ਮੈਨੀਫੈਸਟੋ ‘ਚ ਲਿਖਿਆ ਕਿ ਉਹ ਉਹੀ ਸੁਧਾਰ ਲਾਗੂ ਕਰਨਗੇ ਜੋ ਅਸੀਂ ਲੈ ਕੇ ਆਏ ਹਾਂ। ਫਿਰ ਵੀ ਅਸੀਂ ਇਕ ਵੱਖ ਰਾਜਨੀਤਕ ਦਲ ਹਾਂ ਜਿਸ ਨੂੰ ਲੋਕਾਂ ਨੇ ਆਪਣੇ ਪਿਆਰ ਦਿੱਤਾ ਹੈ ਤੇ ਜੋ ਉਹੀ ਸੁਧਾਰ ਲਾਗੂ ਕਰ ਰਿਹਾ ਹੈ ਤਾਂ ਉਨ੍ਹਾਂ ਨੇ ਪੂਰੀ ਤਰ੍ਹਾਂ ਯੂ-ਟਰਨ ਲੈ ਲਿਆ ਹੈ ਤੇ ਬੌਧਿਕ ਬੇਇਮਾਨੀ ਦਾ ਪ੍ਰਦਰਸ਼ਨ ਕਰ ਰਹੇ ਹਨ। ਇਹ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰ ਲਿਆ ਗਿਆ ਹੈ ਕਿ ਕਿਸਾਨ ਹਿੱਤ ‘ਚ ਕੀ ਹੈ। ਸਿਰਫ ਇਹੀ ਸੋਚਿਆ ਜਾ ਰਿਹਾ ਹੈ ਕਿ ਰਾਜਨੀਤਕ ਰੂਪ ਨਾਲ ਉਨ੍ਹਾਂ ਨੂੰ ਕੀ ਫਾਇਦਾ ਹੋਵੇਗਾ।