ਸੰਗਰੂਰ – ਖਨੌਰੀ ਬਾਰਡਰ ਉੱਪਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ 31 ਦਿਨ ਹੋ ਗਏ ਹਨ ਇਹਨਾਂ ਦਿਨਾਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਪਹੁੰਚੇ ਹਨ। ਉਹਨਾਂ ਨੂੰ ਮਿਲਣ ਲਈ ਵਿਸ਼ੇਸ਼ ਤੌਰ ਤੇ ਪੰਜਾਬ ਕੈਬਿਨਟ ਵਿੱਚੋਂ ਦਰਜਨ ਦੇ ਕਰੀਬ ਵਜ਼ੀਰ ਪਹੁੰਚੇ ਇਹਨਾਂ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕੈਬਨਿਟ ਮੰਤਰੀ ਤੁਰਨਪ੍ਰੀਤ ਸਿੰਘ, ਕੈਬਨਿਟ ਮੰਤਰੀ ਬਰਿੰਦਰ ਗੋਇਲ, ਕੈਬਨਿਟ ਮੰਤਰੀ ਸ਼ੈਰੀ ਕਲਸੀ ਆਦ ਸ਼ਾਮਿਲ ਸਨ।
ਕੈਬਨਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਲੜਾਈ ਪੂਰੇ ਪੰਜਾਬੀਆਂ ਦੀ ਹੈ। ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਵੱਲੋਂ ਅੱਜ ਇੱਕ ਸਾਂਝਾ ਵਫਦ ਜਿਹੜਾ ਕਿ ਜਗਜੀਤ ਸਿੰਘ ਡੱਲੇਵਾਲ ਸਾਬ ਨੂੰ ਮਿਲਣ ਆਇਆ ਹੈ। ਜਿਸ ਵਿੱਚ ਇੱਕ ਗੁਜ਼ਾਰਿਸ਼ ਬੇਨਤੀ ਲੈ ਕੇ ਆਏ ਹਾਂ। ਜੋ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ ਵਜਹਾ ਕਰਕੇ ਇਹ ਸੰਘਰਸ਼ ਚੱਲ ਰਿਹਾ ਹੈ ਅਤੇ ਡੱਲੇਵਾਲ ਜੀ ਮਰਨ ਵਰਤ ਉਪਰ ਬੈਠੇ ਹਨ। ਪਹਿਲਾਂ ਵੀ ਤਕਰੀਬਨ ਸਵਾ ਸਾਲ ਸਮੁੱਚਾ ਪੰਜਾਬ ਦਾ ਕਿਸਾਨ ਅਤੇ ਮਜ਼ਦੂਰ ਨੇ ਦਿੱਲੀ ਦੀਆਂ ਦੀਆਂ ਬਰੂਹਾਂ ਦੇ ਉੱਪਰ ਬੈਠ ਕੇ ਕੇਂਦਰ ਸਰਕਾਰ ਦੀਆਂ ਗੋਡੀਆਂ ਲਵਾ ਦਿੱਤੀਆਂ ਸਨ ਅਤੇ ਕੇਂਦਰ ਸਰਕਾਰ ਦੇ ਵਾਅਦੇ ਕੀਤੇ ਅਜੇ ਤੱਕ ਵਾਅਦੇ ਵਫਾ ਨਹੀਂ ਹੋਏ। ਜਿਸ ਦੀ ਵਜਹ ਕਰਕੇ ਮਜਬੂਰੀ ਵੱਸ ਫਿਰ ਦੁਬਾਰਾ ਡੱਲੇਵਾਲ ਸਾਬ ਅਤੇ ਪੰਜਾਬ ਦੇ ਕਿਸਾਨਾਂ ਨੂੰ ਇਹ ਸੰਘਰਸ਼ ਵਿਢਣਾ ਪਿਆ ਹੈ। ਇਸੇ ਤੇ ਚਲਦੇ ਡੱਲੇਵਾਲ ਸਾਬ ਨੂੰ ਅੱਜ ਬੜਾ ਲੰਬਾ ਸਮਾਂ ਹੋ ਗਿਆ। ਮਰਨ ਵਰਤ ਉੱਪਰ ਬੈਠਣ ਨਾਲ ਉਹਨਾਂ ਦੀ ਸਿਹਤ ਦਾ ਵੀ ਨੁਕਸਾਨ ਹੋ ਰਿਹਾ। ਸੋ ਅਸੀਂ ਸਾਰੇ ਅੱਜ ਉਹਨਾਂ ਕੋਲ ਇਹੀ ਬੇਨਤੀ ਗੁਜ਼ਾਰਿਸ਼ ਲੈ ਕੇ ਆਈ ਸੀ। ਕਿ ਉਹਨਾਂ ਦਾ ਸੰਘਰਸ਼ ਜੋ ਹੈ ਉਹ 1000% ਜਾਇਜ਼ ਹੈ ਅਤੇ ਹੱਕੀ ਮੰਗਾਂ ਦੇ ਲਈ ਹੈ। ਪੰਜਾਬ ਦੇ ਭਲੇ ਦੀ ਲੜਾਈ ਡੱਲੇਵਾਲ ਜੀ ਲੜ ਰਹੇ ਨੇ ਤੇ ਇਹ ਲੜਾਈ ਕੇਂਦਰ ਸਰਕਾਰ ਦੇ ਖਿਲਾਫ ਹੈ। ਕੇਂਦਰ ਦੀ ਬੀਜੇਪੀ ਸਰਕਾਰ ਦੀ ਬੇਰੁਖੀ ਕਾਰਨ ਪੰਜਾਬ ਦੇ ਕਿਸਾਨ ਦੀ ਇਹ ਹਾਲਤ ਹੋ ਰਹੀ ਹੈ। ਅਸੀਂ ਇਹ ਬੇਨਤੀ ਲੈ ਕੇ ਆਏ ਸੀ ਤੁਸੀਂ ਇਸ ਸੰਘਰਸ਼ ਜਾਰੀ ਰੱਖੋ। ਪੰਜਾਬ ਸਰਕਾਰ ਅੱਜ ਅੱਧੀ ਨਾਲੋਂ ਵੱਧ ਕੈਬਨਿਟ ਜਿਹੜੀ ਬੇਨਤੀ ਲੈ ਕੇ ਪਹੁੰਚੀ ਹੈ। ਸਮੁੱਚੀ ਸਰਕਾਰ, ਸਮੁੱਚਾ ਪੰਜਾਬ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ ਪਰ ਸੰਘਰਸ਼ ਵੀ ਉਦੋਂ ਹੀ ਕਾਮਯਾਬ ਹੁੰਦੇ ਨੇ ਉਦੋਂ ਹੀ ਚੱਲਦੇ ਰਹਿੰਦੇ ਨੇ ਜਦੋਂ ਉਸ ਸੰਘਰਸ਼ ਦਾ ਮੋਢੀ ਬਾਨੀ ਸਿਹਤਯਾਬ ਰਹੇ। ਡੱਲੇਵਾਲ ਸਾਬ ਦੇ ਇਸ ਸੰਘਰਸ਼ ਨੇ ਪੂਰੇ ਮੁਲਕ ਦੇ ਵਿੱਚ ਕਿਸਾਨੀ ਦੇ ਵਿੱਚ ਚਿਣਗ ਅਣਖ ਉਹ ਜਗਾ ਦਿੱਤੀ ਹੈ। ਸਾਡੇ ਐਮ.ਪੀਜ ਵੱਲੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸੰਘਰਸ਼ ਵਿਡਿਆ ਗਿਆ ਹੈ ਪਰ ਕਿਉਂਕਿ ਕੇਂਦਰ ਸਰਕਾਰ ਅੰਨੀ, ਬੋਲੀ, ਗੁੰਗੀ ਹੋ ਕਿ ਆਪਦੇ ਵਾਅਦਿਆਂ ਤੋਂ ਭੱਜ ਰਹੀ ਹੈ।
ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਹੈ ਕਿ ਵੈਸੇ ਤਾਂ ਜੇ ਅਨਸ਼ਨ ਛੱਡ ਦੇਣ ਤਾਂ ਬਹੁਤ ਚੰਗੀ ਗੱਲ ਹੈ। ਪਰ ਜੇਕਰ ਉਹ ਮਰਨ ਵਰਤ ਨਹੀਂ ਛੱਡਦੇ ਤਾਂ ਜੋ ਮੈਡੀਕਲ ਦਾ ਵਰਤ ਰੱਖਿਆ ਗਿਆ ਹੈ। ਉਹ ਛੱਡ ਦੇਣ ਕਿਉਂਕਿ ਉਹਨਾਂ ਦੇ ਸਰੀਰ ਦੇ ਅੰਦਰੂਨੀ ਹਿੱਸਿਆਂ ਤੇ ਕੋਈ ਅਸਰ ਨਾ ਪਵੇ। ਕਿਉਂਕਿ ਜੇਕਰ ਉਹਨਾਂ ਦਾ ਸਰੀਰ ਤੰਦਰੁਸਤ ਰਹੇਗਾ ਤਾਂ ਹੀ ਅੰਦੋਲਨ ਲੰਬਾ ਲੜਿਆ ਜਾ ਸਕੇਗਾ।
ਕਿਸਾਨ ਅੰਦੋਲਨ ਵਿੱਚ ਬੈਠੇ ਕਿਸਾਨਾਂ ਵਿੱਚ ਇਹ ਚਰਚਾ ਚੱਲਦੀ ਰਹੀ ਕਿ ਪੰਜਾਬ ਸਰਕਾਰ ਦੀ ਨੀਂਦ ਵੀ ਅੱਜ 30 ਦਿਨਾਂ ਬਾਅਦ ਖੁੱਲੀ ਹੈ। ਕਿਉਂਕਿ ਪੰਜਾਬ ਦੇ ਵਜ਼ੀਰ ਅੱਜ ਉਹਨਾਂ ਨੂੰ ਮਿਲਣ ਲਈ ਪਹੁੰਚੇ ਹਨ। ਇਸ ਸਬੰਧੀ ਪੱਤਰਕਾਰਾਂ ਨੇ ਮੰਤਰੀਆਂ ਨੂੰ ਸਵਾਲ ਵੀ ਕੀਤਾ ਪਰ ਉਹਨਾਂ ਕਿਹਾ ਜੋ ਦੇਰੀ ਹੋ ਗਈ ਉਹ ਹੋ ਗਈ ਹੁਣ ਅੱਗੇ ਕੀ ਹੋ ਸਕਦਾ ਇਸ ਬਾਰੇ ਸੋਚਣਾ ਚਾਹੀਦਾ ਹੈ।