ਨਵੀਂ ਦਿੱਲੀ – ਸੁਪਰੀਮ ਕੋਰਟ ‘ਚ ਕਿਸਾਨ ਮਹਾਪੰਚਾਇਤ ਨੂੰ ਜੰਤਰ-ਮੰਤਰ ‘ਤੇ ਸੱਤਿਆਗ੍ਰਹਿ ਦੀ ਅਗਿਆ ਮੰਗੀ ਗਈ ਸੀ ਸ਼ੁੱਕਰਵਾਰ ਨੂੰ ਕੋਰਟ ‘ਚ ਮਹਾ ਪੰਚਾਇਤ ਦੀ ਪਟੀਸ਼ਨ ‘ਤੇ ਸੁਣਵਾਈ ਹੋਈ। ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸਖ਼ਤ ਟਿੱਪਣੀ ਕੀਤੀ ਹੈ। ਕੋਰਟ ਨੇ ਕਿਹਾ ਕਿ ਤੁਸੀਂ ਪਹਿਲਾਂ ਹੀ ਸ਼ਹਿਰ ਦਾ ਗਲ਼ਾ ਘੁੱਟ ਚੁੱਕੇ ਹੋ ਤੇ ਹੁਣ ਤੁਸੀਂ ਸ਼ਹਿਰ ਦੇ ਅੰਦਰ ਆਉਣਾ ਚਾਹੁੰਦੇ ਹੋ। ਇਸ ਦੌਰਾਨ ਕੋਰਨ ਨੇ ਰੇਲ ਤੇ ਸੜਕ ਮਾਰਗ ਮੰਗ ਕਰਨ ਤੇ ਟਰੈਫਿਕ ਵਿਚ ਰੁਕਾਵਟ ਪਾਉਣ ਦੇ ਮੁੱਦੇ ‘ਤੇ ਕਿਸਾਨ ਮਹਾ ਪੰਚਾਇਤ ਨੂੰ ਝਾੜ ਪਾਈ ਹੈ। ਸੁਪਰੀਮ ਕੋਰਟ ਨੇ ਕਿਹਾ, ‘ਪ੍ਰਦਰਸ਼ਨ ਕਰ ਰਹੇ ਕਿਸਾਨ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੇ ਹਨ ਤੇ ਟਰੇਨਾਂ ਤੇ ਰਾਸ਼ਟਰੀ ਰਾਜ ਮਾਰਗਾਂ ਨੂੰ ਰੋਕ ਰਹੇ ਹਨ। ਦਿੱਲੀ-ਐੱਨਸੀਆਰ ਵਿਚ ਰਾਸ਼ਟਰੀ ਰਾਜਮਾਰਗਾਂ ਨੂੰ ਰੋਕ ਕੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਜਾ ਰਿਹਾ ਹੈ।’ ਇਸ ਦੇ ਨਾਲ ਕਿਸਾਨ ਮਹਾ ਪੰਚਾਇਤ ਤੋਂ ਸੋਮਵਾਰ ਨੂੰ ਹਲਫਨਾਮਾ ਦਾਇਰ ਕਰਨ ਲਈ ਕਿਹਾ ਗਿਆ ਹੈ ਕਿ ਉਹ ਰਾਸ਼ਟਰੀ ਰਾਜਮਾਰਗਾਂ ਨੂੰ ਰੋਕਣਾ ਕਿਸਾਨਾਂ ਦੇ ਵਿਰੋਧ ਦਾ ਹਿੱਸਾ ਨਹੀਂ ਹਨ। ਸੁਪਰੀਮ ਕੋਰਟ ਨੇ ਕਿਹਾ, ਤੁਸੀਂ ਪੂਰੇ ਸ਼ਹਿਰ ਦਾ ਗਲਾ ਘੁੱਟ ਦਿੱਤਾ ਹੈ ਤੇ ਹੁਣ ਤੁਸੀਂ ਸ਼ਹਿਰ ਦੇ ਅੰਦਰ ਆਉਣਾ ਚਾਹੁੰਦੇ ਹੋ। ਤੁਸੀਂ ਕਾਰੋਬਾਰ ਨਹੀਂ ਚਾਹੁੰਦੇ, ਤੁਸੀਂ ਗੱਡੀ ਰੋਕੋ, ਸੜਕ ਨੂੰ ਰੋਕੋ, ਜੇ ਤੁਸੀਂ ਅਦਾਲਤ ‘ਚ ਆਏ ਹੋ, ਤਾਂ ਅਦਾਲਤ ‘ਤੇ ਭਰੋਸਾ ਕਰੋ। ਅਦਾਲਤ ਨੇ ਕਿਸਾਨ ਮਹਾਪੰਚਾਇਤ ਨੂੰ ਕਿਹਾ, ਜੇ ਤੁਸੀਂ ਅਦਾਲਤ ਵਿਚ ਆਏ ਹੋ, ਤਾਂ ਵਿਰੋਧ ਕਰਨ ਦਾ ਕੀ ਮਤਲਬ ਹੈ। ਜਦੋਂ ਕਿਸਾਨਾਂ ਦੇ ਵਕੀਲ ਦੁਆਰਾ ਇਹ ਦੱਸਿਆ ਗਿਆ ਕਿ ਹਾਈਵੇ ਉਨ੍ਹਾਂ ਦੁਆਰਾ ਬੰਦ ਨਹੀਂ ਕੀਤਾ ਗਿਆ ਸੀ, ਤਾਂ ਪੁਲਿਸ ਨੇ ਉਨ੍ਹਾਂ ਨੂੰ ਹਲਫਨਾਮਾ ਦਾਇਰ ਕਰਨ ਲਈ ਕਿਹਾ ਸੀ ਕਿ ਉਹ ਰਾਸ਼ਟਰੀ ਮਾਰਗਾਂ ਨੂੰ ਰੋਕਣ ਵਾਲੇ ਕਿਸਾਨਾਂ ਦੇ ਵਿਰੋਧ ਦਾ ਹਿੱਸਾ ਨਹੀਂ ਸਨ। ਹੁਣ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ।
previous post