Punjab

ਕਿਸ ਨੇ ਦਿੱਤੀ ਗਗਨਦੀਪ ਨੂੰ ਬੰਬ ਚਲਾਉਣ ਦੀ ਟ੍ਰੇਨਿੰਗ, ਸਲੀਪਰ ਸੈੱਲ ਦੀ ਤਲਾਸ਼ ‘ਚ ਜਾਂਚ ਏਜੰਸੀਆਂ

ਲੁਧਿਆਣਾ – ਲੁਧਿਆਣਾ ਬੰਬ ਧਮਾਕੇ ਦੇ ਦੋਸ਼ੀ ਗਗਨਦੀਪ ਵਾਂਗ ਪਾਕਿਸਤਾਨ ਪੱਖੀ ਖਾਲਿਸਤਾਨੀ ਜਥੇਬੰਦੀਆਂ ਨੇ ਕਿੰਨੇ ਹੋਰ ਸਲੀਪਰ ਸੈੱਲ ਬਣਾਏ ਹਨ? ਅਜਿਹੀਆਂ ਹੋਰ ਘਟਨਾਵਾਂ ਲਈ ਗਗਨਦੀਪ ਨੇ ਕੋਈ ਟੀਮ ਨਹੀਂ ਬਣਾਈ ਸੀ? ਗਗਨਦੀਪ ਵਰਗੇ ਹੋਰ ਕਿੰਨੇ ਲੋਕ ਪੰਜਾਬ ਵਿਚ ਘੁੰਮ ਰਹੇ ਹਨ? ਕੀ ਗਗਨਦੀਪ ਨੇ ਕੋਈ ਹੋਰ ਵਿਸਫੋਟਕ ਕਿਤੇ ਲੁਕਾ ਕੇ ਰੱਖਿਆ ਹੈ? ਅਜਿਹੇ ਹੋਰ ਵੀ ਕਈ ਸਵਾਲ ਇਨ੍ਹੀਂ ਦਿਨੀਂ ਜਾਂਚ ਏਜੰਸੀਆਂ ਦੇ ਦਿਮਾਗ ‘ਚ ਘੁੰਮ ਰਹੇ ਹਨ ਅਤੇ ਕਈ ਟੀਮਾਂ ਇਨ੍ਹਾਂ ਦੇ ਜਵਾਬ ਲੱਭਣ ਲਈ ਵੀ ਕੰਮ ਕਰ ਰਹੀਆਂ ਹਨ।

ਸੂਤਰਾਂ ਅਨੁਸਾਰ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਗਗਨਦੀਪ ਵਾਂਗ ਇਸ ਘਟਨਾ ਤੋਂ ਬਾਅਦ ਖਾਲਿਸਤਾਨ ਪੱਖੀ ਜਥੇਬੰਦੀਆਂ ਦੇ ਕਈ ਹੋਰ ਮੋਹਤਬਰ ਵੀ ਹੋ ਸਕਦੇ ਹਨ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਗਗਨਦੀਪ ਨੇ ਨਸ਼ੇੜੀ ਨੌਜਵਾਨਾਂ ਨੂੰ ਆਪਣੀ ਟੀਮ ਵਿਚ ਸ਼ਾਮਲ ਕਰਕੇ ਭਵਿੱਖ ਵਿਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਤਿਆਰ ਰੱਖਿਆ ਹੋਇਆ ਹੈ। ਇਹੀ ਕਾਰਨ ਹੈ ਕਿ ਘਟਨਾ ਤੋਂ ਬਾਅਦ ਤੋਂ ਹੀ ਜਾਂਚ ਏਜੰਸੀਆਂ ਦੀਆਂ ਕਰੀਬ 4-5 ਟੀਮਾਂ ਖੰਨਾ ਤੇ ਆਸ-ਪਾਸ ਦੇ ਇਲਾਕਿਆਂ ‘ਚ ਥਾਂ-ਥਾਂ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ‘ਤੇ ਖਾਸ ਨਜ਼ਰ ਰੱਖ ਰਹੀਆਂ ਹਨ। ਸੂਤਰਾਂ ਮੁਤਾਬਕ ਗਗਨਦੀਪ ਨੂੰ ਬੰਬ ਲਗਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਟ੍ਰੇਨਿੰਗ ਕਿਸ ਨੇ ਅਤੇ ਕਿਸ ਜਗ੍ਹਾ ‘ਤੇ ਦਿੱਤੀ। ਗਗਨਦੀਪ ਦੇ ਜ਼ਮਾਨਤ ‘ਤੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਦੀਆਂ ਕਰੀਬ ਢਾਈ ਮਹੀਨਿਆਂ ਦੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ।ਦੱਸਿਆ ਜਾਂਦਾ ਹੈ ਕਿ ਪੰਜਾਬ ‘ਚ ਨਸ਼ਿਆਂ ਸਮੇਤ ਫੜੇ ਗਏ ਲੋਕਾਂ ਨੂੰ ਜਾਂਚ ਏਜੰਸੀਆਂ ਨੇ ਆਪਣੇ ਰਡਾਰ ‘ਤੇ ਲਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਨਸ਼ਿਆਂ ਸਮੇਤ ਫੜੇ ਗਏ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਤੋਂ ਵੀ ਸ਼ੱਕ ਦੇ ਆਧਾਰ ‘ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

Related posts

ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ

admin

ਸ਼ਹਿਨਾਜ਼ ਗਿੱਲ ਵਲੋਂ “ਇੱਕ ਕੁੜੀ” ਨੂੰ ਰਿਲੀਜ਼ ਕਰਨ ਦੀ ਤਿਆਰੀ

admin

ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਨਮਾਨਿਤ

admin