Sport

ਕੀ ਧੋਨੀ ਸੱਚੀ ਕਹਿ ਰਹੇ ਕ੍ਰਿਕੇਟ ਨੂੰ ਅਲਵਿਦਾ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਇਤਿਹਾਸ ਦੇ ਦਿੱਗਜ਼ ਕ੍ਰਿਕਟਰਾਂ ਵਿੱਚੋਂ ਜਾਣੇ ਜਾਂਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਬਾਰੇ ਕਈ ਮਹੀਨਿਆਂ ਤੋਂ ਅਟਕਲਾਂ ਚੱਲ ਰਹੀਆਂ ਹਨ। ਧੋਨੀ ਨੇ ਆਖਰੀ ਵਾਰ ਜੁਲਾਈ 2019 ਵਿੱਚ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਖੇਡਿਆ ਸੀ। ਉਸ ਸਮੇਂ ਤੋਂ, ਧੋਨੀ ਲਗਾਤਾਰ ਕ੍ਰਿਕਟ ਦੇ ਮੈਦਾਨ ਤੋਂ ਦੂਰ ਹੈ।ਧੋਨੀ ਦੇ ਪ੍ਰਸ਼ੰਸਕ ਵੀ ਆਪਣੇ ਮਨਪਸੰਦ ਕ੍ਰਿਕਟਰ ਨੂੰ ਹੋਰ ਖੇਡਦੇ ਵੇਖਣਾ ਚਾਹੁੰਦੇ ਹਨ, ਪਰ ਧੋਨੀ ਦੇ ਸੰਨਿਆਸ ਲੈਣ ਦੀਆਂ ਅਫਵਾਹਾਂ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਫੈਲ ਗਈਆਂ ਤੇ ਲਗਾਤਾਰ ਟ੍ਰੈਂਡ ਕਰਨ ਲੱਗ ਪਈਆਂ ਹਨ।ਬੁੱਧਵਾਰ ਨੂੰ,#DhoniRetires ਟਵਿੱਟਰ ‘ਤੇ ਅਚਾਨਕ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ। ਇਸ ਨੂੰ ਵੇਖਦਿਆਂ ਹੀ ਧੋਨੀ ਦੇ ਪ੍ਰਸ਼ੰਸਕ ਭਾਵੁਕ ਵੀ ਹੋ ਗਏ ਤੇ ਉਨ੍ਹਾਂ ਨੂੰ ਸ਼ਾਨਦਾਰ ਕਰੀਅਰ ਲਈ ਯਾਦ ਕੀਤਾ। ਉਸੇ ਸਮੇਂ, ਬਹੁਤ ਸਾਰੇ ਪ੍ਰਸ਼ੰਸਕ ਇਸ ਅਫਵਾਹ ਤੋਂ ਬਹੁਤ ਨਾਰਾਜ਼ ਸਨ ਤੇ ਧੋਨੀ ਦੇ ਸਮਰਥਨ ਵਿੱਚ ਉਤਰ ਆਏ ਤੇ ਉਨ੍ਹਾਂ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ।
ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਧੋਨੀ ਦੇ ਸੰਨਿਆਸ ਦੀਆਂ ਅਫਵਾਹਾਂ ਇਸ ਤਰ੍ਹਾਂ ਫੈਲੀਆਂ ਹੋਣ। ਪਿਛਲੇ ਸਾਲ ਵਰਲਡ ਕੱਪ ਹੋਣ ਤੋਂ ਬਾਅਦ ਤੋਂ ਹੀ ਧੋਨੀ ਦੀ ਰਿਟਾਇਰਮੈਂਟ ਦੀਆਂ ਅਫਵਾਹਾਂ ਟਵਿੱਟਰ ‘ਤੇ ਘੱਟੋ-ਘੱਟ 2-3 ਵਾਰ ਫੈਲੀਆਂ ਸੀ।

ਇੱਕ ਵਾਰ, ਧੋਨੀ ਨੂੰ ਖੁਦ ਅੱਗੇ ਆਉਣਾ ਪਏ ਤੇ ਉਨ੍ਹਾਂ ਅਜਿਹੀਆਂ ਖ਼ਬਰਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਵੀ ਕੀਤੀ। ਉਸ ਵਕਤ ਵੀ ਸਾਕਸ਼ੀ ਨੇ ਇਨ੍ਹਾਂ ਰਿਪੋਰਟਾਂ ਨੂੰ ਸਿਰਫ ਅਫਵਾਹ ਤੇ ਸ਼ਰਾਰਤੀ ਦੱਸਿਆ ਸੀ। ਹਾਲਾਂਕਿ, ਫਿਲਹਾਲ ਧੋਨੀ ਦੇ ਭਵਿੱਖ ਬਾਰੇ ਸਥਿਤੀ ਸਪੱਸ਼ਟ ਨਹੀਂ।

Related posts

ਲਕਸ਼ੇ ਕੁਆਰਟਰ ਫਾਈਨਲ ’ਚ, ਪੀਵੀ ਸਿੰਧੂ ਦਾ ਸਫ਼ਰ ਰੁਕਿਆ

editor

ਮਹਿਲਾ ਹਾਕੀ: ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ

admin

ਯਸ਼ਸਵੀ ਜਾਇਸਵਾਲ ਆਸਟ੍ਰੇਲੀਆ ਦੌਰੇ ਤੋਂ ਇਕ ਬਿਹਤਰ ਬੱਲੇਬਾਜ਼ ਬਣ ਕੇ ਪਰਤੇਗਾ ; ਰਵੀ ਸ਼ਾਸਤਰੀ

editor