Sport

ਕੁਆਰੰਟਾਈਨ ‘ਚ ਇਕ-ਦੂਜੇ ਨੂੰ ਨਹੀਂ ਮਿਲਣਗੇ ਭਾਰਤੀ ਕ੍ਰਿਕਟਰ

ਸਾਊਥੈਂਪਟਨ – ਭਾਰਤੀ ਸਪਿੰਨਰ ਅਕਸ਼ਰ ਪਟੇਲ ਨੇ ਖ਼ੁਲਾਸਾ ਕੀਤਾ ਹੈ ਕਿ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਲਈ ਏਜਿਸ ਬਾਊਲ ਵਿਚ ਅਭਿਆਸ ਕਰਨ ਤੋਂ ਪਹਿਲਾਂ ਤਿੰਨ ਦਿਨ ਤਕ ਸਖ਼ਤ ਕੁਆਰੰਟਾਈਨ ਵਿਚ ਰਹਿਣਾ ਪਵੇਗਾ। ਫਾਈਨਲ 18 ਜੂਨ ਤੋਂ ਸ਼ੁਰੂ ਹੋਵੇਗਾ ਤੇ ਬੁੱਧਵਾਰ ਨੂੰ ਇੱਥੇ ਪੁੱਜਣ ਵਾਲੀ ਭਾਰਤੀ ਟੀਮ ਕੋਲ ਤਿਆਰੀ ਦਾ ਬਹੁਤ ਸਮਾਂ ਹੋਵੇਗਾ। ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਇੰਗਲੈਂਡ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਭਾਰਤੀ ਟੀਮ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਮੁੰਬਈ ਵਿਚ 14 ਦਿਨ ਤਕ ਕੁਆਰੰਟਾਈਨ ‘ਚ ਰਹੀ ਸੀ ਤੇ ਅਜੇ ਉਹ ਘੱਟ ਸਮੇਂ ਦੇ ਦੂਜੇ ਕੁਆਰੰਟਾਈਨ ‘ਚ ਹੈ। ਬੀਸੀਸੀਆਈ ਨੇ ਭਾਰਤੀ ਟੀਮ ਦੀ ਚਾਰਟਰਡ ਜਹਾਜ਼ ਰਾਹੀਂ ਯਾਤਰਾ ਦੌਰਾਨ ਦਾ ਇਕ ਵੀਡੀਓ ਪੋਸਟ ਕੀਤਾ ਹੈ ਜਿਸ ਵਿਚ ਖਿਡਾਰੀਆਂ ਨਾਲ ਗੱਲ ਕੀਤੀ ਗਈ ਹੈ। ਅਕਸ਼ਰ ਨੇ ਇਸ ਵੀਡੀਓ ਵਿਚ ਕਿਹਾ ਕਿ ਮੈਂ ਬਹੁਤ ਚੰਗੀ ਨੀਂਦ ਲਈ। ਹੁਣ ਅਸੀਂ ਕੁਆਰੰਟਾਈਨ ਵਿਚ ਰਹਿਣਾ ਹੈ। ਸਾਨੂੰ ਦੱਸਿਆ ਗਿਆ ਹੈ ਕਿ ਤਿੰਨ ਦਿਨ ਤਕ ਇਕ-ਦੂਜੇ ਨੂੰ ਨਹੀਂ ਮਿਲ ਸਕਦੇ ਅਤੇ ਅਸੀਂ ਇੰਨੇ ਦਿਨਾਂ ਤਕ ਕੁਆਰੰਟਾਈਨ ਵਿਚ ਰਹਾਂਗੇ। ਭਾਰਤ ਦੀਆਂ ਮਰਦ ਤੇ ਮਹਿਲਾ ਟੀਮਾਂ ਇਕ ਹੀ ਜਹਾਜ਼ ਰਾਹੀਂ ਇੰਗਲੈਂਡ ਰਵਾਨਾ ਹੋਈਆਂ ਸਨ। ਲੰਡਨ ਪੁੱਜਣ ਤੋਂ ਬਾਅਦ ਭਾਰਤੀ ਟੀਮ ਬੱਸ ਰਾਹੀਂ ਦੋ ਘੰਟੇ ਦਾ ਸਫ਼ਰ ਕਰ ਕੇ ਸਾਊਥੈਂਪਟਨ ਪੁੱਜੀ। ਭਾਰਤ ਨੇ ਡਬਲਯੂਟੀਸੀ ਫਾਈਨਲ ਖੇਡਣ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਮਹਿਲਾ ਟੀਮ ਨੇ ਇੰਗਲੈਂਡ ਖ਼ਿਲਾਫ਼ ਇਕ ਟੈਸਟ, ਤਿੰਨ ਵਨ ਡੇ ਤੇ ਇੰਨੇ ਹੀ ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ।

Related posts

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin

ਤਿੰਨ ਰੋਜ਼ਾ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਛੱਤੀਸਗੜ੍ਹ ਵਿਖੇ 10 ਅਕਤੂਬਰ ਤੋਂ !

admin