Australia & New Zealand

ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਜ਼ ‘ਚ ਰਾਹਤ ਕੰਮ ਜਾਰੀ ਪਰ ਹੜ੍ਹਾਂ ਦਾ ਖਤਰਾ ਹਾਲੇ ਟਲਿਆ ਨਹੀਂ !

ਸਿਡਨੀ – ਕੁਈਨਜ਼ਲੈਂਡ ਤੇ ਨਿਊ ਸਾਊਥ ਵੇਲਜ਼ ਦੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਚਾਅ ਦੇ ਕੰਮ ਜਾਰੀ ਹਨ। ਅਧਿਕਾਰੀ ਬੁੰਗਵਾਲਬਿਨ ਵਿਖੇ ਸਥਿਤ “ਜਾਨ-ਖਤਰੇ ਵਾਲੇ” ਨੂੰ ਤਰਜੀਹ ਦੇ ਰਹੇ ਹਨ ਅਤੇ ਰਾਤ ਭਰ ਇੱਕ ਪੁਲ ਉੱਤੇ ਫਸਣ ਤੋਂ ਬਾਅਦ 50 ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਾਲੀਨਾ 500 ਸਾਲ ਬਾਅਦ ਅਜਿਹੇ ਭਿਆਨਕ ਸਥਿਤੀ ਦਾ ਸ੍ਹਾਮਣਾ ਕਰ ਰਿਹਾ ਹੈ। ਵੁੱਡਬਰਨ ਵਿਖੇ ਰਿਚਮੰਡ ਰਿਵਰ 6.3 ਮੀਟਰ ‘ਤੇ ਸੀ ਜੋ ਵੱਧ ਰਿਹਾ ਹੈ ਅਤੇਂ ਅੱਜ ਸਵੇਰੇ ਪੁਲ ‘ਤੇ ਰਾਤ ਭਰ ਫਸੇ ਰਹੇ 50 ਲੋਕਾਂ ਨੂੰ ਬਚਾਇਆ ਗਿਆ ਹੈ। ਬਲੀਨਾ ਵਿਖੇ ਪੂਰਬ ਵਿੱਚ ਅੱਜ ਸਵੇਰੇ ਨੀਵੇਂ ਖੇਤਰਾਂ ਲਈ ਇੱਕ ਨਿਕਾਸੀ ਆਦੇਸ਼ ਜਾਰੀ ਕੀਤਾ ਗਿਆ ਹੈ। ਇਲਾਕੇ ਦੇ ਮੇਅਰ ਨੇ ਕਿਹਾ ਕਿ 500 ਸਾਲ ਬਾਅਦ ਅਜਿਹੇ ਭਿਆਨਕ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਹਨ ਅਤੇ ਇਹ ਬਾਲੀਨਾ ਲਈ ਇੱਕ ਗੰਭੀਰ ਸਥਿਤੀ ਹੈ। ਇਸ ਸੰਖਿਆ ਦੇ ਵਧਣ ਦੀ ਸੰਭਾਵਨਾ ਹੈ ਕਿਉਂਕਿ ਤੁਫ਼ਾਨੀ ਮੌਸਮ ਨਾਲ ਅੱਜ ਰਾਤ ਅਤੇ ਬੁੱਧਵਾਰ ਸਵੇਰ ਤੱਕ ਅਚਾਨਕ ਹੜ੍ਹ ਆ ਸਕਦੇ ਹਨ। ਗੋਸਫੋਰਡ ਦੇ ਦੱਖਣ ਵਿੱਚ 80 ਐਮਐਮ ਅਤੇ 120ਐਮਐਮ ਦੇ ਵਿਚਕਾਰ ਕੁੱਲ ਛੇ-ਘੰਟੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਨਿਊ ਸਾਊਥ ਵੇਲਜ਼ ਦੇ ਵਿੱਚ 200 ਐਮਐਮ ਤੋਂ ਵੱਧ ਬਾਰਿਸ਼ ਪੈਣ ਅਤੇ 125 ਕਿਲੋਮੀਟਰ ਤੋਂ ਵੱਧ ਦੀ ਰਫ਼ਤਾਰ ਨਾਲ ਤੂਫ਼ਾਨ ਅਤੇ ਝੱਖੜ ਆਉਣ ਦੀ ਸੰਭਾਵਨਾ ਹੈ। ਵਾਰਡੇਲ ਬ੍ਰਿਜ ਪਾਣੀ ਦੇ ਹੇਠਾਂ ਹੈ, ਬਰਨਜ਼ ਪੁਆਇੰਟ ਫੈਰੀ ਬੰਦ ਹੈ ਅਤੇ ਐਮਰਜੈਂਸੀ ਸੇਵਾਵਾਂ ਦਾ ਮੰਨਣਾ ਹੈ ਕਿ 7,000 ਤੱਕ ਘਰ ਡੁੱਬ ਸਕਦੇ ਹਨ।

ਨਿਊ ਸਾਊਥ ਵੇਲਜ਼ ਪ੍ਰੀਮੀਅਰ ਡੋਮਿਨਿਕ ਪੇਰੋਟੈਟ ਨੇ ਦੱਸਿਆ ਹੈ ਕਿ ਹੁਣ ਤੱਕ ਮਦਦ ਲਈ 6,000 ਕਾਲਾਂ ਪ੍ਰਾਪਤ ਕਰਨ ਤੋਂ ਬਾਅਦ 1,000 ਤੋਂ ਵੱਧ ਬਚਾਅ ਕਾਰਜ ਕੀਤੇ ਗਏ ਹਨ। 17 ਲੋਕਲ ਕੌਂਸਲ ਏਰੀਆ ਲਈ ਕੁਦਰਤੀ ਆਫ਼ਤ ਘੋਸ਼ਣਾਵਾਂ ਕੀਤੀਆਂ ਗਈਆਂ ਹਨ, ਉਹਨਾਂ ਖੇਤਰਾਂ ਦੇ ਵਸਨੀਕਾਂ ਲਈ ਵਿੱਤੀ ਸਹਾਇਤਾ ਵੀ ਉਪਲਬਧ ਹਨ। ਪ੍ਰੀਮੀਅਰ ਨੇ ਕਿਹਾ ਕਿ ਇਸ ਸਮੇਂ 40,000 ਲੋਕ ਇਲਾਕੇ ਨੂੰ ਛੱਡਣ ਦੇ ਆਦੇਸ਼ਾਂ ਦੇ ਅਧੀਨ ਹਨ ਅਤੇ 300,000 ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ।

ਵਰਨਣਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਵਿੱਚ 1954 ਤੋਂ ਬਾਅਦ ਹੁਣ ਰੋਜ਼ਾਨਾ ਸਭ ਤੋਂ ਵੱਧ ਮੀਂਹ ਪਿਆ ਹੈ ਅਤੇ ਆਸਟ੍ਰੇਲੀਆ ਵਿੱਚ 1998 ਤੋਂ ਬਾਅਦ ਸਭ ਤੋਂ ਵੱਧ ਮੀਂਹ ਪਿਆ ਹੈ। ਪਿਛਲੇ ਚਾਰ ਦਿਨਾਂ ਵਿੱਚ 400 ਅਤੇ 800 ਮਿਲੀਮੀਟਰ ਦੇ ਵਿਚਕਾਰ ਮੀਂਹ ਪਿਆ, ਜਿਸ ਨਾਲ ਪੂਰੇ ਉਪਨਗਰ ਪਾਣੀ ਹੇਠਾਂ ਆ ਗਏ ਅਤੇ ਬ੍ਰਿਸਬੇਨ ਰਿਵਰ ਪਾਣੀ ਦੇ ਉਚੱ ਪੱਧਰ ਦੇ ਕਾਰਣ 140 ਉਪਨਗਰਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ ਅਤੇ ਹੜ੍ਹਾਂ ਨੇ 15,000 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕ ਆਫ਼ਤ ਰਾਹਤ ਭੁਗਤਾਨ ਲਈ ਯੋਗ ਹਨ ਅਤੇ ਯੋਗ ਲੋਕ ਪ੍ਰਤੀ ਬਾਲਗ $1,000 ਅਤੇ ਪ੍ਰਤੀ ਬੱਚਾ $400 ਤੱਕ ਪ੍ਰਾਪਤ ਕਰ ਸਕਦੇ ਹਨ।

ਐਮਰਜੈਂਸੀ ਸਹਾਇਤਾ ਲਈ ਕੁਈਨਜ਼ਲੈਂਡ ਜਾਂ ਨਿਊ ਸਾਊਥ ਵੇਲਜ਼ ਦੇ ਵਿੱਚ 132 500 ‘ਤੇ ਸੰਪਰਕ ਕਰੋ।

ਜੇਕਰ ਤੁਹਾਡੀ ਜਾਨ ਨੂੰ ਖਤਰਾ ਹੈ, ਤਾਂ ਤੁਰੰਤ ਟ੍ਰਿਪਲ ਜ਼ੀਰੋ (000) ‘ਤੇ ਕਾਲ ਕਰੋ।

Related posts

“Viksit Bharat Walk/Run” On Sunday, 28 September 2025 !

admin

Keep The Fire Of Game Day To The Field !

admin

Be The Best On Ground This Finals Weekend !

admin