ਸ੍ਰੀਨਗਰ – ਜੰਮੂ-ਕਸ਼ਮੀਰ ਪੁਲਿਸ ਅਤੇ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਦੇ ਸਫ਼ਾਏ ਲਈ ਕਸ਼ਮੀਰ ’ਚ ਆਪ੍ਰੇਸ਼ਨ ਆਲਆਊਟ ਜਾਰੀ ਹੈ। ਕੁਪਵਾੜਾ ਜ਼ਿਲ੍ਹਾ ਦੇ ਜੁਮਾਗੁੰਡ ਖੇਤਰ ’ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਮੁਕਾਇਆ, ਜਦੋਂਕਿ ਮੁਕਾਬਲਾ ਅਜੇ ਵੀ ਜਾਰੀ ਹੈ। ਦੋਵੇਂ ਪਾਸਿਓਂ ਰੁਕ-ਰੁਕ ਕੇ ਫਾਇਰਿੰਗ ਹੋ ਰਹੀ ਹੈ। ਜਾਣਕਾਰੀ ਅਨੁਸਾਰ, ਕੁਪਵਾੜਾ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਜੁਮਾਗੁੰਡ ਇਲਾਕੇ ’ਚ ਕੁਝ ਅੱਤਵਾਦੀ ਲੁਕੇ ਹਨ। ਪੁਲਿਸ ਨੇ ਤੁਰੰਤ ਸੁਰੱਖਿਆ ਬਲਾਂ ਨਾਲ ਸਾਂਝਾ ਤਲਾਸੀ ਅਭਿਆਨ ਛੇੜਿਆ। ਜਿਉਂ ਹੀ ਸੁਰੱਖਿਆ ਬਲ ਅਤੇ ਪੁਲਿਸ ਦੀ ਟੀਮ ਜਾਮਗੁੰਡ ਇਲਾਕੇ ’ਚ ਪਹੁੰਚੀ ਤਾਂ ਤੁਰੰਤ ਇਕ ਜਗ੍ਹਾ ’ਤੇ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆਬਲਾਂ ਨੇ ਤੁਰੰਤ ਮੋਰਚਾ ਸੰਭਾਲਦੇ ਹੋਏ ਅੱਤਵਾਦੀਆਂ ਨੂੰ ਸਭ ਤੋਂ ਪਹਿਲਾਂ ਆਤਮਸਮਰਪਣ ਕਰਨ ਦੀ ਚਿਤਾਵਨੀ ਦਿੱਤੀ। ਅੱਤਵਾਦੀਆਂ ਨੇ ਇਸ ਚਿਤਾਵਨੀ ਨੂੰ ਅਨੁਸੁਣਾ ਕਰ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਦੀ ਕਾਰਵਾਈ ’ਚ ਹੁਣ ਤਕ ਇਕ ਅੱਤਵਾਦੀ ਨੂੰ ਮਾਰ ਮੁਕਾਉਣ ’ਚ ਸਫਲਤਾ ਮਿਲੀ ਹੈ, ਜਦੋਂਕਿ ਦੋ ਤੋਂ ਤਿੰਨ ਦੇ ਕਰੀਬ ਅੱਤਵਾਦੀ ਅਜੇ ਵੀ ਸੁਰੱਖਿਆਬਲਾਂ ਦੀ ੇਘਰਾਬੰਦੀ ’ਚ ਫਸੇ ਹੋਏ ਹਨ। ਕਸ਼ਮੀਰ ਪੁਲਿਸ ਨੇ ਇਸ ਸਬੰਧੀ ਇੰਟਰਨੈਟ ਮੀਡੀਆ ’ਤੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੁਣ ਤਕ ਇਕ ਅੱਤਵਾਦੀ ਨੂੰ ਮਾਰ ਦਿੱਤਾ ਗਿਆ ਹੈ। ਬਾਕੀਆਂ ਦਾ ਵੀ ਖਾਤਮਾ ਜਲਦ ਕਰ ਦਿੱਤਾ ਜਾਵੇਗਾ।