ਜਲੰਧਰ/ਗੁਰਾਇਆ, (ਪਰਮਿੰਦਰ ਸਿੰਘ) – ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਗੁਰਾਇਆ: 01,ਜ਼ਿਲ੍ਹਾ ਜਲੰਧਰ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਕੁਲਵੰਤ ਰਾਮ ਰੁੜਕਾ ਨੂੰ ਪ੍ਰਧਾਨ,ਮਨੋਜ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ,ਸੁਰਜੀਤ ਲਾਲ ਨੂੰ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਨੂੰ ਮੀਤ ਪ੍ਰਧਾਨ , ਸਰਬਜੀਤ ਸਿੰਘ ਨੂੰ ਜਨਰਲ ਸਕੱਤਰ, ਮੁਨੀਸ਼ ਕੁਮਾਰ ਨੂੰ ਸਹਾਇਕ ਸਕੱਤਰ, ਸੁਰਿੰਦਰ ਕੌਰ ਸਹੋਤਾ ਨੂੰ ਕੈਸ਼ੀਅਰ, ਜਗਜੀਤ ਸਿੰਘ ਨੂੰ ਸਹਾਇਕ ਕੈਸ਼ੀਅਰ ਪ੍ਰੇਮ ਖਲਵਾੜਾ ਨੂੰ ਪ੍ਰੈਸ ਸਕੱਤਰ ਸਮੇਤ 13 ਮੈਂਬਰੀ ਕਮੇਟੀ ਬਣਾਈ ਗਈ। ਇਸ ਮੌਕੇ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਜ਼ਿਲ੍ਹਾ ਸਕੱਤਰ ਨਿਰਮੋਲਕ ਸਿੰਘ ਹੀਰਾ, ਅਜੇ ਕੁਮਾਰ, ਸੰਦੀਪ ਕੁਮਾਰ,ਮੁਨੀਸ਼ ਕੁਮਾਰ, ਜਸਵਿੰਦਰ ,ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।