ਨਵੀਂ ਦਿੱਲੀ – ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਕੇਂਦਰੀ ਗ੍ਰਾਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰ ਸਰਕਾਰ ਦੁਆਰਾ ਐੱਸਡੀਆਰਐੱਫ ਦੇ ਕੇਂਦਰੀ ਹਿੱਸੇ ਦੀ ਦੂਜੀ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਦੱਸਿਆ ਗਿਆ ਹੈ ਕਿ ਮੋਦੀ ਸਰਕਾਰ ਦੇ ਇਸ ਕਦਮ ਨਾਲ ਸੂਬਾ ਸਰਕਾਰਾਂ ਨੂੰ ਆਪਣੇ ਐੱਸਡੀਆਰਐੱਫ ’ਚ ਕੋਵਿਡ 19 ਦੇ ਕਾਰਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇਣ ’ਤੇ ਹੋਣ ਵਾਲੇ ਖਰਚੇ ਨੂੰ ਪੂਰਾ ਕਰਨ ’ਚ ਮਦਦ ਮਿਲੇਗੀ। ਭਾਰਤ ਸਰਕਾਰ ਨੇ 25.09.2021 ਨੂੰ ਆਦੇਸ਼ ਜਾਰੀ ਕਰਦੇ ਹੋਏ ਐੱਸਡੀਆਰਐੱਫ ਤਹਿਤ ਵਸਤੂਆਂ ਤੇ ਸਹਾਇਤਾ ਦੇ ਮਾਪਦੰਡ ਸੋਧ, ਕੋਵਿਡ19 ਦੇ ਕਾਰਨ ਮ੍ਰਿਤਕ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਭੁਗਤਾਨ ਦਾ ਮੁਹੱਈਆ ਕਰਨ ਦੀ ਗੱਲ ਕਹੀ ਸੀ। ਮੋਦੀ ਸਰਕਾਰ ਦੇ ਇਸ ਕਦਮ ਨਾਲ ਸੂਬਾ ਸਰਕਾਰਾਂ ਨੂੰ ਆਪਣੇ ਐੱਸਡੀਆਰਐੱਫ ’ਚ ਪ੍ਰਾਪਤ ਧਨ ਰਾਸ਼ੀ ਰੱਖਣ ’ਚ ਸੁਵਿਧਾ ਹੋਵੇਗੀ। ਪਹਿਲ ਦੇ ਆਧਾਰ ’ਤੇ 23 ਸੂਬਿਆਂ ਨੂੰ ਕੇਂਦਰੀ ਗ੍ਰਹਿ ਮੰਤਰੀ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐੱਸਡੀਆਰ ਦੇ ਕੇਂਦਰੀ ਹਿੱਸੇ ਦੀ 7,274,40 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। 5 ਸੂਬਿਆਂ ਨੂੰ ਪਹਿਲਾਂ, ਦੂਜੀ ਕਿਸ਼ਤ 1,599.20 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।