ਅੰਮ੍ਰਿਤਸਰ – ਕੇਂਦਰੀ ਰਾਜ ਮੰਤਰੀ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਅਤੇ ਪੰਚਾਇਤੀ ਰਾਜ ਮੰਤਰੀ ਪ੍ਰੋ. ਐਸਪੀ ਸਿੰਘ ਬਘੇਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਗੁਰੂ ਘਰ ਵਿਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਸੂਚਨਾ ਕੇਂਦਰ ਵਿਖੇ ਪ੍ਰੋ. ਬਘੇਲ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰੋ. ਬਘੇਲ ਗੱਲਬਾਤ ਕਰਦਿਆ ਕਿਹਾ ਕਿ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਨੂੰ ਅੱਜ ਗੁਰੂ ਘਰ ਵਿਚ ਆ ਕੇ ਨਤਮਸਤਕ ਹੋਣ ਦਾ ਮੌਕਾ ਮਿਿਲਆ ਹੈ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਜਿੱਥੇ ਅੰਗਰੇਜ਼ਾਂ ਨੇ ਮਾਸੂਮ ਲੋਕਾਂ ‘ਤੇ ਅੱਤਿਆਚਾਰ ਕੀਤਾ ਸੀ ਉਹਨਾਂ ਲੋਕਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਹੈ। ਆਈਆਈਐਮ ਵਿਚ 10 ਸੂਬਿਆਂ ਦੇ ਪੰਚਾਇਤੀ ਰਾਜ ਸਮਾਗਮ ਵਿਚ ਸ਼ਾਮਲ ਹੋਣ ਲਈ ਪੁੱਜਾ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਝੂਠੇ ਸੁਪਨੇ ਦਿਖਾ ਕੇ ਪੰਜਾਬ ਦੇ ਲੋਕਾਂ ਕੋਲੋਂ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਕੰਮ ਵੀ ਨਹੀਂ ਹੋ ਰਹੇ। ਆਮ ਆਦਮੀ ਪਾਰਟੀ ਨੇ ਜੋ ਐਲਾਣ ਕੀਤੇ ਸਨ ਕੁਝ ਵੀ ਪੂਰੇ ਨਹੀਂ ਹੋਏ, ਆਪ ਨੇ ਝੂਠ ਬੋਲਿਆ ਹੈ ਕਈ ਸਾਲਾਂ ਦਾ ਬਜਟ ਵੀ ਇਸ ਲਈ ਘੱਟ ਹੈ। ਜੋ ਵਾਅਦੇ ਕੀਤੇ ਗਏ ਹਨ ਉਹ ਪੂਰੇ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਚੰਗੀ ਸਰਕਾਰ ਉਹ ਹੁੰਦੀ ਹੈ ਜੋ ਆਪਣੇ ਘੋਸ਼ਣਾ ਪੱਤਰ ਨੂੰ ਲਾਗੂ ਕਰੇ ਤੇ ਛੇ ਮਹੀਨਿਆਂ ਵਿਚ 30 ਪ੍ਰਤੀਸ਼ਤ ਕੰਮ ਕਰਕੇ ਦਿਖਾਵੇ। ਜਿਹੜੀ ਸਰਕਾਰ ਤਿੰਨ ਸਾਲ ਵਿਚ ਵੀ ਆਪਣੇ ਮੈਨੀਫੈਸਟੋ ਤੇ ਪੂਰੀ ਖਰੀ ਨਾ ਉਤਰੇ ਉਹ ਸਰਕਾਰ ਕਦੇ ਕਾਮਯਾਬ ਨਹੀਂ ਹੋ ਸਕਦੀ। ਪੰਜਾਬ ਵਿਚ ਨਸ਼ੇ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਗੁਰੂਆਂ ਪੀਰਾਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਸੀ, ਉਸ ਸੂਬੇ ਵਿਚ ਜੇਕਰ ਨਸ਼ੇ ਵਿਚ ਲੋਕ ਮਰ ਰਹੇ ਹਨ ਤੇ ਇਹ ਬਹੁਤ ਸ਼ਰਮਸਾਰ ਗੱਲ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਹਾਕੀ ਟੀਮ ਵੇਖਦੇ ਸੀ ਤੇ ਸੱਤ ਖਿਡਾਰੀ ਪੰਜਾਬ ਦੇ ਹੁੰਦੇ ਸਨ ਤੇ ਮਨ ਨੂੰ ਬੜਾ ਚੰਗਾ ਲੱਗਦਾ ਸੀ। ਸੀਆਰਪੀਐਫ, ਬੀਐਸਐਫ, ਆਰਮੀ ਵਿਚ ਜਿੰਨੇ ਵੀ ਪੰਜਾਬੀ ਨੌਜਆਨ ਵੇਖੀਦੇ ਸੀ, ਮਨ ਨੂੰ ਖੁਸ਼ੀ ਮਿਲਦੀ ਸੀ। ਉਨ੍ਹਾਂ ਕਿਹਾ ਕਿ ਨਸ਼ਾ ਪੜ੍ਹਾਈ ਤੋਂ ਦੂਰ ਕਰਦਾ ਹੈ ਤੇ ਸਿਹਤ ਨੂੰ ਵੀ ਖਰਾਬ ਕਰਦਾ ਹੈ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਨਸ਼ੇ ਨੂੰ ਰੋਕਿਆ ਜਾਵੇ। ਸਾਨੂੰ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ ਤੇ ਨਸ਼ੇ ਤੋਂ ਦੂਰ ਰੱਖਣਾ ਚਾਹੀਦਾ ਹੈ। ਪੰਜਾਬ ਵਿਚ ਨਸ਼ੇ ਨੂੰ ਰੋਕਣ ਲਈ ਸਰਕਾਰਾਂ ਯਤਨ ਕਰ ਰਹੀਆਂ ਹਨ। ਇਸ ਵਿਚ ਐਨਜੀਓ ਵੀ ਆਪਣਾ ਸਹਿਯੋਗ ਦੇ ਰਹੀਆਂ ਹਨ। ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਦੇ ਖਿਲਾਫ ਲੜਾਈ ਲੜਨ ਪੰਜਾਬ ਵਿਚ ਕੈਂਸਰ ਬਹੁਤ ਹੋ ਰਿਹਾ ਹੈ। ਸੀਬੀਆਈ ਬਾਰੇ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਭਰੋਸਾ ਕਰਨਾ ਚਾਹੀਦਾ ਹੈ। ਸੀਬੀਆਈ ਪੂਰੀ ਲਗਨ ਨਾਲ ਆਪਣਾ ਕੰਮ ਕਰ ਰਹੀ ਹੈ। ਸਾਨੂੰ ਕਾਨੂੰਨ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਾਨੂੰਨ ਦੋਸ਼ੀਆਂ ਨੂੰ ਸਜਾ ਜਰੂਰ ਦੇਵੇਗਾ। ਕੰਗਨਾ ਰਣੌਤ ਬਾਰੇ ਜਵਾਬ ਦਿੰਦੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਉਹਨਾਂ ਦੇ ਨਿੱਜੀ ਵਿਚਾਰ ਹਨ, ਇਹ ਪਾਰਟੀ ਦੇ ਵਿਚਾਰ ਨਹੀਂ ਹਨ।
previous post