Punjab

ਕੇਂਦਰ ਦੀਆਂ ਯੋਜਨਾਵਾਂ ਹੁਣ ਲੁਕਵੇਂ ਰੂਪ ‘ਚ ਬਣਨਗੀਆਂ ਜੋ ਵੱਧ ਖਤਰਨਾਕ: ਸਿੱਧੂ

ਚੰਡੀਗੜ੍ਹ  – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ‘ਅੱਜ ਅਸੀਂ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਆਪਣੀ ਜਿੱਤ ਦੀ ਖੁਸ਼ੀ ਮਨਾ ਰਹੇ ਹਾਂ… ਸਾਡਾ ਅਸਲ ਕੰਮ ਹੁਣ ਸ਼ੁਰੂ ਹੋਇਆ ਹੈ? ਕੇਂਦਰ ਸਰਕਾਰ ਦੀ ਖੇਤੀ ਕਾਨੂੰਨਾਂ ਦੇ ਬਿਨਾਂ ਐਮਐੱਸਪੀ ਨੂੰ ਖਤਮ ਕਰਨ, ਗਰੀਬਾਂ ਲਈ ਭੋਜਨ ਸੁਰੱਖਿਆ ਤੇ ਸਰਕਾਰੀ ਖਰੀਦ ਨੂੰ ਖਤਮ ਕਰਨ ਅਤੇ ਪੀਡੀਐੱਸ ਨੂੰ ਸਮਾਪਤ ਕਰਨ ਦੀ ਬਦਨੁਮਾ ਸਾਜਿਸ਼ ਜਾਰੀ ਰਹੇਗੀ। ਇਹ ਯੋਜਨਾ ਹੁਣ ਲੁਕਵੇਂ ਰੂਪ ਵਿਚ ਬਣੇਗੀ ਤੇ ਜ਼ਿਆਦਾ ਖਤਰਨਾਕ ਹੋਵੇਗੀ।’
ਇਕ ਹੋਰ ਟਵੀਟ ਜਾਰੀ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ‘ਖਰੀਦ, ਭੰਡਾਰਨ ਤੇ ਪ੍ਰਚੂਨ ਖੇਤਰ ਨੂੰ ਨਿੱਜੀ ਪੂੰਜੀਪਤੀਆਂ ਦੇ ਹੱਥਾਂ ਵਿਚ ਸੌਂਪਣ ਦੀ ਕੇਂਦਰ ਦੀ ਯੋਜਨਾ ਅਜੇ ਵੀ ਜਾਰੀ ਹੈ… ਐਮਐੱਸਪੀ ਕਾਨੂੰਨ ਬਾਰੇ ਕੇਂਦਰ ਨੇ ਕੁਝ ਨਹੀਂ ਕਿਹਾ ਹੈ। ਅਸੀਂ ਜੂਨ 2020 ਦੀ ਸਥਿਤੀ ਵਿਚ ਪਰਤ ਆਏ ਹਾਂ। ਛੋਟੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਗਲਬੇ ਵਿਚੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਸਮਰਥਨ ਦੀ ਲੋੜ ਹੈ- ਪੰਜਾਬ ਮਾਡਲ ਹੀ ਇਕੋ ਇਕ ਰਾਹ ਹੈ।’ ਇਸ ਤੋਂ ਪਹਿਲਾਂ ਸਿੱਧੂ ਨੇ ਸ਼ੁੱਕਰਵਾਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੇ ਐਲਾਨ ਨੂੰ ‘ਸਹੀ ਦਿਸ਼ਾ ਵਿਚ ਚੁੱਕਿਆ ਗਿਆ ਕਦਮ’ ਕਰਾਰ ਦਿੱਤਾ ਸੀ। ਉਨ੍ਹਾਂ ਨਾਲ ਹੀ ਕਿਹਾ ਸੀ ਕਿ ਐਮਐੱਸਪੀ ਖੇਤੀ ਕਾਨੂੰਨਾਂ ਤੋਂ ਕਿਤੇ ਵੱਡਾ ਮੁੱਦਾ ਹੈ।

Related posts

ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ !

admin

ਖਾਲਸਾ ਕਾਲਜ ਦੀ ਬੇਸਬਾਲ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ

admin

ਡੀਓਏ, ਸੀਐਨਆਈ, ਆਪਣੇ ਸਥਾਪਨਾ ਦਿਵਸ ‘ਤੇ ਬਾਈਕ ਰੈਲੀ ਤੇ ਧੰਨਵਾਦ ਪ੍ਰਾਰਥਨਾ ਸਭਾ ਆਯੋਜਤ ਕਰੇਗੀ !

admin