ਨਵੀਂ ਦਿੱਲੀ – ਹੁਣ ਬੱਚਿਆਂ ਨੂੰ ਵੀ ਕੋਰੋਨਾ ਤੋਂ ਸੁਰੱਖਿਆ ਕਵਚ ਮਿਲੇਗਾ। ਕੇਂਦਰ ਸਰਕਾਰ ਨੇ ਜ਼ਾਇਡਸ ਕੈਡਿਲਾ ਦੀ ਨੀਡਲ ਫ੍ਰੀ ਵੈਕਸੀਨ ਦੀ ਇਕ ਕਰੋੜ ਡੋਜ਼ ਦੀ ਖਰੀਦ ਕਰਨ ਦਾ ਹੁਕਮ ਦਿੱਤਾ ਹੈ। ਜ਼ਾਇਡਸ ਕੈਡਿਲਾ ਹਰ ਮਹੀਨੇ ਇਕ ਕਰੋੜ ਵੈਕੀਸਨ ਉਪਲਬਧ ਕਰਵਾਏਗਾ। ਜ਼ਾਇਡਸ ਕੈਡਿਲਾ ਵੈਕਸੀਨ ਦੀਆਂ ਤਿੰਨ ਡੋਜ਼ ਲੱਗਣਗੀਆਂ। ਇਹ ਡੋਜ਼ 28 ਦਿਨਾਂ ਦੇ ਅੰਦਰ ਦਿੱਤੀ ਜਾਵੇਗੀ। ਜ਼ਾਇਡਸ ਕੈਡਿਲਾ ਵੈਕੀਸਨ ਨੂੰ 20 ਅਗਸਤ ਨੂੰ ਐਮਰਜੈਂਸੀ ਇਸਤੇਮਾਲ ਲਈ ਇਜਾਜ਼ਤ ਮਿਲ ਚੁੱਕੀ ਹੈ। ਜ਼ਾਇਲਡ ਕੈਡਿਲਾ ਦਾ ਟੀਕਾ ਜ਼ਾਇਕੋਵ-ਡੀ ਪਹਿਲਾ ਅਜਿਹਾ ਟੀਕਾ ਹੈ ਜਿਸ ਨੂੰ ਭਾਰਤ ਦੀ ਔਸ਼ਦੀ ਰੈਗੂਲੇਟਰੀ ਨੇ 12 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ।
ਦੱਸ ਦੇਈਏ ਕਿ ਸਰਕਾਰ ਦੇ ਨਾਲ ਪਹਿਲਾਂ ਹੋਏ ਸਮਝੌਤੇ ਤੋਂ ਬਾਅਦ ਜ਼ਾਇਡਸ ਕੈਡਿਲਾ ਨੇ ਆਪਣੀ ਕੋਵਿਡ-19 ਵੈਕਸੀਨ ਦੀ ਕੀਮਤ 265 ਰੁਪਏ ਪ੍ਰਤੀ ਡੋਜ਼ ਤਕ ਘਟਾਉਣ ਲਈ ਸਹਿਮਤੀ ਦਿੱਤੀ ਸੀ। ਹੁਣ ਅੰਤਿਮ ਸਮਝੌਤਾ ਵੀ ਹੋ ਗਿਆ ਹੈ। ਸੂਈ-ਮੁਕਤ ਜ਼ਾਇਕੋਵ-ਡੀ ਵੈਕਸੀਨ ਦੀ ਹਰੇਕ ਖੁਰਾਕ ਨੂੰ ਡਿਲੀਵਰ ਕਰਨ ਲਈ 93 ਰੁਪਏ ਦੀ ਲਾਗਤ ਵਾਲੇ ਇੱਕ ਡਿਸਪੋਜ਼ੇਬਲ ਦਰਦ ਰਹਿਤ ਜੈੱਟ ਐਪਲੀਕੇਟਰ ਦੀ ਲੋੜ ਪਵੇਗੀ, ਜਿਸਦੀਕੀਮਤ ਪ੍ਰਤੀ ਖੁਰਾਕ 358 ਰੁਪਏ ਹੋਵੇਗੀ।