ਮਾਨਸਾ – ਕੇਂਦਰ ਸਰਕਾਰ ਵਲੋਂ ਏਕੀਕਿ੍ਰਤ ਪੈਨਸ਼ਨ ਯੋਜਨਾ (ਯੂ ਪੀ ਐਸ)ਦਾ ਨੋਟੀਫਿਕੇਸ਼ਨ ਬੀਤੇ 25 ਜਨਵਰੀ ਨੂੰ ਜਾਰੀ ਹੋਣ ਤੇ ਕਰਮਚਾਰੀਆਂ ਅੰਦਰ ਰੋਸ ਦੀ ਲਹਿਰ ਫੈਲ ਗਈ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਇੱਕ ਹੋਰ ਧੋਖਾ ਕੀਤਾ ਹੈ ਅਤੇ ਇਸ ਨੋਟੀਫਿਕੇਸ਼ਨ ਦੇ ਵਿਰੋਧ ਵਜੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ , ਲਖਵਿੰਦਰ ਸਿੰਘ ਮਾਨ ਅਤੇ ਸਟੇਟ ਕੋ ਕਨਵੀਨਰ ਕਰਮਜੀਤ ਸਿੰਘ ਤਾਮਕੋਟ ਦੀ ਅਗਵਾਈ ਵਿੱਚ ਮਾਨਸਾ ਦੀਆਂ ਵੱਖ ਸੰਸਥਾਵਾਂ ਦੇ ਗੇਟਾਂ ਤੇ ਛੁੱਟੀ ਉਪਰੰਤ ਯੂਨੀਫਾਈਡ ਪੈਨਸ਼ਨ ਸਕੀਮ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਗੁਰਦਾਸ ਰਾਏਪੁਰ ਗੁਰਪ੍ਰੀਤ ਦਲੇਲ ਵਾਲਾ, ਬੇਅੰਤ ਸਿੰਘ, ਚਮਕੌਰ ਸਿੰਘ. ਹੰਸਾ ਸਿੰਘ ਡੇਲੂਆਣਾ ਨੇ ਦੱਸਿਆ ਕਿ ਬੀਤੇ ਦਿਨੀ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੀ ਜੋ ਐਸ.ਓ.ਪੀ ਜਾਰੀ ਕੀਤੀ ਹੈ, ਉਹ ਬਹੁਤ ਹੀ ਘਾਤਕ ਹੈ ਕਿਉਂਕਿ ਉਪਰੋਕਤ ਸਕੀਮ ਦੇ ਅਨੁਸਾਰ ਸਰਕਾਰ ਮੁਲਾਜ਼ਮਾਂ ਦਾ ਪੈਸਾ ਹੜੱਪ ਕੇ ਉਹਨਾਂ ਦੀ ਰਕਮ ਤੇ ਵਿਆਜ ਨੂੰ ਹੀ ਪੈਨਸ਼ਨ ਦੇ ਰੂਪ ਵਿੱਚ ਮੁੜ ਦੇਣਾ ਚਾਹੁੰਦੀ ਹੈ l ਉਹਨਾਂ ਕਿਹਾ ਇਸ ਸਕੀਮ ਨਾਲ ਮੁਲਾਜ਼ਮ ਨੂੰ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੱਥ ਘਰ ਨੂੰ ਤੋਰਨ ਦੀ ਸਕੀਮ ਹੈ, ਇਸ ਸਕੀਮ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੈਨਸ਼ਨ ਦੇ ਨਾਂ ਤੇ ਕਰਮਚਾਰੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਖੋਹਣ ਵਾਲੀ ਯੋਜਨਾ ਵਿਰੁੱਧ ਨਾਅਰੇਬਾਜੀ ਕੀਤੀ ਅਤੇ ਕਿਹਾ ਅਜਿਹੀ ਸਕੀਮ ਦਾ ਵੱਡੇ ਪੱਧਰ ਤੇ ਡੱਟਵਾਂ ਵਿਰੋਧ ਕੀਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਤਾਂ ਕਰ ਦਿੱਤਾ ਹੈ ਪਰ ਅਜੇ ਤੱਕ ਪੰਜਾਬ ਸਰਕਾਰ ਨੇ ਇਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ । ਹਿਮਾਚਲ ਸਰਕਾਰ ਨੇ ਜੋ ਓ.ਪੀ.ਐਸ ਆਪਣੇ ਰਾਜ ਵਿੱਚ ਲਾਗੂ ਕੀਤੀ ਹੈ ਉਸ ਨਾਲ ਰਾਜ ਉੱਪਰ ਕੋਈ ਵਿੱਤੀ ਬੋਝ ਨਹੀਂ ਪਿਆ ਹੈ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਓ.ਪੀ.ਐਸ ਲਾਗੂ ਕਰੇ ਅਤੇ ਤੁਰੰਤ ਜੀ.ਪੀ.ਐਫ ਖਾਤੇ ਖੋਲੇ। ਅੱਜ ਸਰਕਾਰ ਨੂੰ ਚਿਤਾਵਨੀ ਵਜੋਂ ਵੱਖ ਵੱਖ ਸਕੂਲਾਂ ਤੇ ਦਫ਼ਤਰਾਂ ਨੇ ਸਤਨਾਮ ਸਿੰਘ ਜੰਗਲਾਤ, ਅੰਗਰੇਜ਼ ਸਿੰਘ,ਵਿਨੋਦ ਬਰੇਟਾ, ਪਰਸਨ ਸਿੰਘ, ਬਲਵੰਤ ਗਾਗੋਵਾਲ, ਨਿਧਾਨ ਸਿੰਘ, ਸੁਖਵੰਤ ਸਮਾਓਂ, ਗੁਰਸੇਵਕ ਭੀਖੀ, ਜੁਗਰਾਜ ਭੀਖੀ, ਇਕਬਾਲ ਹੀਰੋਂ, ਰਾਜੇਸ਼ ਕੁਮਾਰ, ਰਾਜਵਿੰਦਰ ਬੈਹਣੀਵਾਲ,ਸ਼ਮਸ਼ੇਰ ਬਰੇਟਾ,ਜਗਸੀਰ ਹੀਰੋਂ,ਰਾਜ ਹੀਰੋਂ,ਜਨਕ ਸਮਾਓਂ, ਗੁਰਜੀਤ ਰੜ, ਹਰਜਿੰਦਰ ਅਨੂਪਗੜ੍ਹ, ਹਰਫੂਲ ਬੋਹਾ, ਜਸਵੰਤ ਭੁਪਾਲ, ਮਲਕੀਤ ਸਿੰਘ,ਕਾਲਾ ਸਹਾਰਨਾ, ਗੁਰਦੀਪ ਬਰਨਾਲਾ, ਨਵਜੋਸ਼ ਸਪੋਲੀਆ, ਇਕਬਾਲ ਉੱਭਾ, ਤਰਸੇਮ ਸਿੰਘ, ਜਗਤਾਰ ਜੌੜਕੀਆਂ, ਪਰਮਜੀਤ ਨੰਦਗੜ੍ਹ, ਪਰਵਿੰਦਰ ਸਿੰਘ, ਸ਼ਿੰਗਾਰਾ ਸਿੰਘ,ਵਿਨੋਦ ਕੁਮਾਰ, ਸੁਖਜੀਤ ਸਿੰਘ, ਮੱਘਰ ਸਿੰਘ, ਕੁਲਦੀਪ ਅੱਕਾਂਵਾਲੀ, ਗੁਰਤੇਜ ਉੱਭਾ ਸਕੂਲ ਸਟਾਫ ਧਰਮਪੁਰਾ, ਮੇਘਾਣੀਆ, ਮਲਕਪੁਰ ਭੀਮੜਾ, ਸਕੂਲ ਸਟਾਫ ਰੱਲਾ, ,ਘੁਰਕਣੀ, ਨੰਦਗੜ੍ਹ ,ਗੰਢੂ ਖੁਰਦ, ਬੋਹਾ ਮੁੰਡੇ, ਬਾਜੀਗਰ ਬਸਤੀ, ਸਮਾਓ, ਮੋਫ਼ਰ, ਲਖਮੀਰ ਵਾਲਾ,ਮੇਘਾਣੀਆਂ, ਬੋੜਾਵਾਲ, ਠੂਠਿਆਂਵਾਲੀ, ਭੁਪਾਲ, ਭੈਣੀਬਾਘਾ, ਜੋਗਾ , ਅਕਲੀਆ, ਢੈਪਈ ,ਕੋਟਲੀ,ਦੀ ਅਗਵਾਈ ਵਿੱਚ ਵਿੱਚ ਵੱਖ ਵੱਖ ਸੰਸਥਾਵਾਂ ਵਿੱਚ ਯੂਪੀਐਸ ਅਤੇ ਐਨਪੀਐਸ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਗਈ।