ਤਿਰੂਅਨੰਤਪੁਰਮ – ਮਲਿਆਲਮ ਫਿਲਮ ਨਿਰਦੇਸ਼ਕ ਅਲੀ ਅਕਬਰ ਨੇ ਪਤਨੀ ਸਮੇਤ ਇਸਲਾਮ ਧਰਮ ਛੱਡਣ ਦਾ ਐਲਾਨ ਕੀਤਾ ਹੈ। ਇਨ੍ਹਾਂ ਇਹ ਫ਼ੈਸਲਾ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਦੇਹਾਂਤ ’ਤੇ ਇੰਟਰਨੈੱਟ ਮੀਡੀਆ ’ਤੇ ਕੁਝ ਕੁਝ ਲੋਕਾਂ ਵੱਲੋਂ ਭੱਦੀਆਂ ਟਿੱਪਣੀਆਂ ਕਰਨ ਤੇ ਖ਼ੁਸ਼ੀ ਮਨਾਉਣ ਤੋਂ ਦੁਖੀ ਹੋ ਲਿਆ ਹੈ।ਅਲੀ ਅਕਬਰ ਨੇ ਇਹ ਐਲਾਨ ਸ਼ੁੱਕਰਵਾਰ ਨੂੰ ਇੰਟਰਨੈੱਟ ਮੀਡੀਆ ’ਤੇ ਇਕ ਵੀਡੀਓ ਪੋਸਟ ਕਰ ਕੇ ਕੀਤਾ। ਉਨ੍ਹਾਂ ਆਪਣੇ ਸੰਦੇਸ਼ ’ਚ ਕਿਹਾ, ‘ਮੈਂ ਅੱਜ ਤੋਂ ਮੁਸਲਮਾਨ ਨਹੀਂ ਹਾਂ। ਮੈਂ ਇਕ ਭਾਰਤੀ ਹਾਂ।’ ਕਲਿਪ ’ਚ ਉਨ੍ਹਾਂ ਜਨਰਲ ਰਾਵਤ ਦੀ ਮੌਤ ਨਾਲ ਸਬੰਧਤ ਰਿਪੋਰਟਾਂ ਦੇ ਹੇਠਾਂ ਇਸਲਾਮੀ ਇਮੋਟਿਕਾਂਸ ਅਪਲੋਡ ਕਰਨ ਵਾਲਿਆਂ ਦੀ ਖਿਚਾਈ ਕੀਤੀ ਤੇ ਕਿਹਾ ਕਿ ‘ਮੈਂ ਹੁਣ ਇਨ੍ਹਾਂ ਦੇਸ਼ ਵਿਰੋਧੀ ਅਨਸਰਾਂ ਨਾਲ ਖੜ੍ਹਾਂ ਨਹੀਂ ਹੋ ਸਕਦਾ। ਅਕਬਰ ਦਾ ਇਹ ਫ਼ੈਸਲਾ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੇ ਇਕ ਵਰਗ ਦੇ ਜਨਰਲ ਰਾਵਤ ਦੀ ਮੌਤ ’ਤੇ ਖ਼ੁਸ਼ੀ ਪ੍ਰਗਟਾਉਣ ਤੋਂ ਬਾਅਦ ਆਇਆ ਹੈ।ਇਸ ਸਾਲ ਅਕਤੂਬਰ ’ਚ ਫਿਲਮ ਨਿਰਦੇਸ਼ਕ ਤੋਂ ਰਾਜਨੇਤਾ ਬਣੇ ਅਕਬਰ ਨੇ ਭਾਜਪਾ ਦੀ ਸਟੇਟ ਕਮੇਟੀ ਦੇ ਮੈਂਬਰ ਦੇ ਰੂਪ ’ਚ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਭਾਜਪਾ ਦੇ ਸੂਬਾ ਸਕੱਤਰ ਏਕ ਨਜ਼ੀਰ ਖ਼ਿਲਾਫ਼ ਕੇਰਲ ਇਕਾਈ ਦੀ ਸੰਗਠਨ ਪੱਧਰ ਦੀ ਕਾਰਵਾਈ ਤੋਂ ਪਰੇਸ਼ਾਨ ਸਨ। ਹਾਲਾਂਕਿ ਅਕਬਰ ਨੇ ਕਿਹਾ ਸੀ ਕਿ ਉਹ ਭਾਜਪਾ ਦੇ ਮੈਂਬਰ ਬਣੇ ਰਹਿਣਗੇ।ਇਕ ਭਾਵੁਕ ਫੇਸਬੁੱਕ ਪੋਸਟ ’ਚ ਉਨ੍ਹਾਂ ਕਿਹਾ ਸੀ ਕਿ ਆਮ ਆਦਮੀ ਲਈ ਇਹ ਸਮਝਣਾ ਬਹੁਤ ਮੁਸ਼ਕਲ ਹੈ ਕਿ ਇਕ ਮੁਸਲਮਾਨ, ਆਪਣੇ ਪਰਿਵਾਰ ਤੇ ਭਾਈਚਾਰੇ ਤੋਂ, ਭਾਜਪਾ ਲਈ ਕੰਮ ਕਰਦੇ ਹੋਏ ਕਿਸ ਤਰ੍ਹਾਂ ਦੇ ਅਪਮਾਨ ਤੇ ਗਾਲ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਅਲੀ ਅਕਬਰ ਰਾਸ਼ਟਰੀ ਸਵੈ-ਸੇਵਕ ਸੰਘ ਨਾਲ ਵੀ ਜੁੜੇ ਰਹੇ ਹਨ।ਫਿਲਮ ਨਿਰਦੇਸ਼ਕ ਮੌਜੂਦਾ ਸਮੇਂ ਮਾਲਾਬਾਰ ਵਿਦਰੋਹ ’ਤੇ ਆਧਾਰਤ ਇਕ ਫਿਲਮ ’ਤੇ ਕੰਮ ਕਰ ਰਹੇ ਹਨ ਜਿਸ ਨੂੰ ਮੋਪਲਾ ਦੰਗਾ ਵੀ ਕਿਹਾ ਜਾਂਦਾ ਹੈ। ਇਹ ਦੰਗਾ 1921 ’ਚ ਉੱਤਰੀ ਕੇਰਲ ’ਚ ਹੋਇਆ ਸੀ ਜਿਸ ’ਚ ਵੱਡੇ ਪੈਮਾਨੇ ’ਤੇ ਬੇਗੁਨਾਹ ਲੋਕਾਂ ਦੀਆਂ ਹੱਤਿਆਵਾਂ ਕਰ ਕੇ ਲੁੱਟਖੋਹ ਕੀਤੀ ਗਈ ਸੀ। ਇਤਿਹਾਸ ’ਚ ਇਸ ਬਾਰੇ ਬਹੁਤ ਘੱਟ ਦੱਸਿਆ ਗਿਆ ਹੈ।
previous post