ਅੰਮ੍ਰਿਤਸਰ – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਫਸਟ ਪੰਜਾਬ ਗਰਲਸ ਬਟਾਲੀਅਨ ਦੀ ਕੈਡਿਟ ਕ੍ਰਤਿਕਾ ਬਟਰਾਏ ਨੇ ਆਰ. ਡੀ. ਸੀ.-2025 (ਰੀਪਬਲਿਕ ਡੇਅ ਕੈਂਪ) ’ਚ ਭਾਗ ਲੈ ਕੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਕੈਂਪ ਚੋਣ ਲਈ ਕ੍ਰਿਤਿਕਾ ਬਟਰਾਏ ਨੇ ਇੱਕ ਲੰਮਾ ਪੜਾਅ ਤੈਅ ਕਰਨ ਤੋਂ ਬਾਅਦ ਕਾਮਯਾਬੀ ਹਾਸਲ ਕੀਤੀ ਹੈ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਉਕਤ ਕੈਡਿਟ ਨੂੰ ਵਧਾਈ ਦਿੰੰਦਿਆਂ ਕਿਹਾ ਕਿ ਕ੍ਰਤਿਕਾ ਨੇ ਸਭ ਤੋਂ ਪਹਿਲਾਂ ਕੈਂਪ ਬਾਬਾ ਕੁੰਮਾ ਸਿੰਘ ਸਤਲਾਣੀ ਸਾਹਿਬ ਕਾਲਜ ’ਚ ਲਗਾਇਆ। ਜਿਸ ’ਚ ਚੋਣ ਤੋਂ ਬਾਅਦ ਦੂਸਰਾ ਕੈਂਪ ਆਈ. ਟੀ. ਆਈ. ਕਾਲਜ ਰਾਮ ਤੀਰਥ ’ਚ ਲਗਾਇਆ ਉਪਰੰਤ ਚੋਣ ਤੋਂ ਬਾਅਦ ਤੀਸਰੀ ਚੋਣ ਐੱਨ. ਸੀ. ਸੀ. ਰੋਪੜ ਕੈਂਪ ਦੌਰਾਨ ਹੋਈ ਚੌਥਾ ਕੈਂਪ ਆਰ. ਸੀ. ਡੀ. ਚੋਣ ਲਈ ਐੱਨ. ਸੀ .ਸੀ. ਰੋਪੜ ਵਿਖੇ ਹੀ ਹੋਇਆ।
ਉਨ੍ਹਾਂ ਕਿਹਾ ਕਿ ਰੋਪੜ ਵਿਖੇ ਕੈਡਿਟ ਦੀ ਚੋਣ ਹੋਣ ਤੋਂ ਬਾਅਦ ਦਿੱਲੀ ’ਚ ਇਕ ਮਹੀਨਾ ਆਰ. ਡੀ. ਸੀ. ਕਲਚਰ ਗਰੁੱਪ ਸੌਂਗ ਦਾ ਅਭਿਆਸ ਕੀਤਾ, ਜਿਸ ’ਚ ਆਰ. ਡੀ. ਸੀ. ’ਚ ਪੰਜਾਬ ਡਾਇਰੈਕਟਰ ਨੇ 5ਵਾਂ ਸਥਾਨ ਹਾਸਲ ਕੀਤਾ ਹੈਡ ਕੁਆਰਟਰ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਪਹੁੰਚ ਕੇ ਕੈਡਿਟ ਨੂੰ ਗਰੁੱਪ ਕਮਾਂਡਰ ਕੇ. ਐੱਸ. ਬਾਵਾ ਦੁਆਰਾ ਸਨਮਾਨਿਤ ਕੀਤਾ ਗਿਆ।
ਪ੍ਰਿੰ: ਨਾਗਪਾਲ ਨੇ ਕਿਹਾ ਕਿ ਕ੍ਰਤਿਕਾ ਨੇ ਸਕੂਲ, ਬਟਾਲੀਆਨ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਸਾਡੇ ਬਾਕੀ ਐਨ.ਸੀ.ਸੀ ਕੈਡਿਟ ਵੀ ਇਸ ਕੈਡਿਟ ਤੋਂ ਪ੍ਰੇਰਨਾ ਲੈਣਗੇ ਤੇ ਉਹ ਵੀ ਚੰਗੀ ਕਾਰਗੁਜ਼ਾਰੀ ਕਰਨਗੇ। ਇਸ ਮੌਕੇ ਫਸਟ ਪੰਜਾਬ ਗਰਜ ਬਟਾਲੀਆ ਦੇ ਸੀ. ਓ. ਦੁਆਰਾ ਕੈਡਿਟ ਨੂੰ ਵਧਾਈ ਦਿੱਤੀ ਗਈ ਤੇ ਭਵਿੱਖ ’ਚ ਵੀ ਮਿਹਨਤ ਕਰਨ ਲਈ ਉਤਸਾਹਿਤ ਕੀਤਾ।