International

ਕੈਨੇਡਾ ਤੋਂ ਅਮਰੀਕਾ ’ਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ’ਚ ਵਾਧਾ

ਬਰੈਂਪਟਨ –  ਕੈਨੇਡਾ ਤੋਂ ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਗ਼ੈਰ-ਦਸਤਾਵੇਜ਼ ਭਾਰਤੀ ਪਰਵਾਸੀਆਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਇਆ ਹੈ। ਅੰਕੜਿਆਂ ਦੇ ਅਨੁਸਾਰ 2023 ’ਚ 30 ਹਜ਼ਾਰ ਭਾਰਤੀ ਨਾਗਰਿਕ ਫ਼ੜੇ ਗਏ ਸਨ। ”S ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਰਿਪੋਰਟ ’ਚ ਕਿਹਾ ਹੈ ਕਿ 2021 ਵਿੱਚ ਮਹਾਂਮਾਰੀ ਦੇ ਸਮੇਂ ਇਹ ਗਿਣਤੀ ਸਿਰਫ਼ 2,225 ਸੀ। 1 ਅਕਤੂਬਰ ਤੋਂ ਸ਼ੁਰੂ ਹੋਏ ਇਸ ਵਿੱਤੀ ਸਾਲ ’ਚ 16 ਹਜ਼ਾਰ 622 ਹੋਰ ਵੀ ਆਏ ਹਨ।
ਭਾਰਤੀਆਂ ਦਾ ਅਮਰੀਕਾ ’ਚ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਦਾ ਤੀਜਾ ਸਭ ਤੋਂ ਵੱਡਾ ਸਮੂਹ ਹੈ, ਜਿਸ ਦੀ ਅਗਵਾਈ ਫ਼ਿਕਸਰਾਂ ਦੁਆਰਾ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਸੰਯੁਕਤ ਰਾਜ ਅਮਰੀਕਾ ਤਕ ਪਹੁੰਚਣ ’ਚ ਮਦਦ ਕਰਨ ਲਈ ਇੱਕ ਲੱਖ ਡਾਲਰ ਤਕ ਵਸੂਲਦੇ ਹਨ। ਕੁਝ ਪਰਵਾਸੀ ਮੈਕਸੀਕੋ ਜਾਂ ਕੈਨੇਡਾ ਪਹੁੰਚਣ ਤੋਂ ਪਹਿਲਾਂ ਕਈ ਦੇਸ਼ਾਂ ਵਿੱਚੋਂ ਲੰਘਦੇ ਹਨ ਅਤੇ ਫ਼ਿਰ ਆਖ਼ਰਕਾਰ ਅਮਰੀਕਾ ਦੀ ਸਰਹੱਦ ਪਾਰ ਕਰਦੇ ਹਨ। ਮੈਰੀਲੈਂਡ ਸਥਿਤ ਇੱਕ ਇਮੀਗ੍ਰੇਸ਼ਨ ਵਕੀਲ ਚਿਰਾਗ ਪਟੇਲ ਨੇ ਕਿਹਾ ਕਿ ਨੇੜੇ ਆ ਰਹੀਆਂ ਚੋਣਾਂ ਹੋਰ ਲੋਕਾਂ ਨੂੰ ਕ੍ਰੌਸ ਕਰਨ ਲਈ ਪ੍ਰੇਰਿਤ ਕਰ ਸਕਦੀਆਂ ਹਨ। ਭਾਰਤੀ ਦੂਤਘਰ ਨੇ ਕਾਨੂੰਨੀ ਦਾਖਲੇ ਦੀ ਸਹੂਲਤ ਦਿੰਦੇ ਹੋਏ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਮਨੁੱਖੀ ਤਸਕਰੀ ਨਾਲ ਨਜਿੱਠਣ ਲਈ ਅਮਰੀਕੀ ਸਰਕਾਰ ਨਾਲ ਸਹਿਯੋਗ ਕਰਨ ਦਾ ਵਾਅਦਾ ਕੀਤਾ ਹੈ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin