International

ਕੈਨੇਡਾ ਦੀ ਟਰੂਡੋ ਸਰਕਾਰ ਨੂੰ ਵੱਡਾ ਝਟਕਾ , ਨਿਊ ਡੇਮੋਕ੍ਰੇਟਿਕ ਪਾਰਟੀ ਆਗੂ ਜਗਮੀਤ ਨੇ ਹਮਾਇਤ ਵਾਪਸ ਲਈ

ਟੋਰਾਂਟੋ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਨਿਊ ਡੇਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਸਮਰਥਨ ਵਾਪਸ ਲੈਣ ਦਾ ਐਲਾਨ ਕੀਤਾ ਹੈ। ਨੇਤਾ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਉਹ ਦੋਹਾਂ ਟਰੂਡੋ ਸਰਕਾਰ ਨਾਲ 2022 ਵਿੱਚ ਹੋਏ ਗਠਜੋੜ ਨੂੰ ਤੋੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਟਰੂਡੋ ਦੀ ਲਿਬਰਲ ਸਰਕਾਰ ਦੇ ਨਾਲ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਗਏ ਸਮਝੌਤੇ ਨੂੰ ਖਤਮ ਕਰ ਦਿੱਤਾ ਹੈ। ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲ ਸਰਕਾਰ ਬਹੁਤ ਕਮਜ਼ੋਰ ਤੇ ਲਾਲਚੀ ਹੈ। ਇਸ ਲਈ ਉਹ ਲੋਕਾਂ ਲਈ ਨਹੀਂ ਲੜ ਸਕਦੀ। ਉਹ ਬਦਲਾਅ ਵੀ ਨਹੀਂ ਲਿਆ ਸਕਦੀ।ਇਸ ਤੋਂ ਇਲਾਵਾ ਜਗਮੀਤ ਸਿੰਘ ਨੇ ਟਰੂਡੋ ‘ਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦਾ ਮੁਕਾਬਲਾ ਨਾ ਕਰ ਪਾਉਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸਰਵੇਖਣ ਪੋਲ ਸੰਕੇਤ ਦਿੰਦੇ ਹਨ ਕਿ ਅਕਤੂਬਰ 2025 ਦੇ ਅੰਤ ਤੱਕ ਹੋਣ ਵਾਲੀਆਂ ਚੋਣਾਂ ਨੂੰ ਕੰਜ਼ਰਵੇਟਿਵ ਪਾਰਟੀ ਆਸਾਨੀ ਨਾਲ ਜਿੱਤ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡੀਅਨ ਪੀਐੱਮ ਨੇ ਵਾਰ-ਵਾਰ ਸਾਬਿਤ ਕੀਤਾ ਹੈ ਕਿ ਉਹ ਹਮੇਸ਼ਾ ਕਾਰਪੋਰੇਟ ਦੇ ਲਾਲਚ ਅੱਗੇ ਝੁਕਣਗੇ। ਲਿਬਰਲ ਪਾਰਟੀ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਉਹ ਕੈਨੇਡੀਅਨ ਲੋਕਾਂ ਤੋਂ ਇੱਕ ਹੋਰ ਮੌਕੇ ਦੇ ਲਾਇਕ ਨਹੀਂ ਹਨ। ਦੱਸ ਦੇਈਏ ਕਿ ਨਿਊ ਡੈਮੋਕ੍ਰੇਟਿਕ ਪਾਰਟੀ (ਐਨ ਡੀ ਪੀ) ਨੇ 2022 ਵਿੱਚ ਟਰੂਡੋ ਨਾਲ ਸਮਝੌਤਾ ਕੀਤਾ ਸੀ ਤੇ 2025 ਦੇ ਅੱਧ ਤੱਕ ਉਸਦੀ ਸਰਕਾਰ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ ।ਉੱਥੇ ਹੀ ਦੂਜੇ ਪਾਸੇ ਪੀਐੱਮ ਟਰੂਡੋ ਨੇ ਵੀ ਇਸਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਐਨ ਡੀ ਪੀ ਰਾਜਨੀਤੀ ‘ਤੇ ਧਿਆਨ ਦੇਣ ਦੀ ਬਜਾਏ ਇਸ ਗੱਲ ‘ਤੇ ਧਿਆਨ ਕੇਂਦਰਿਤ ਰੱਖੇ ਕਿ ਅਸੀਂ ਕੈਨੇਡਾ ਵਾਸੀਆਂ ਦੇ ਲਈ ਕੀ ਕਰ ਸਕਦੇ ਹਾਂ, ਜਿਵੇਂ ਕਿ ਅਸੀਂ ਪਿਛਲੇ ਸਾਲਾਂ ਵਿੱਚ ਕੀਤਾ ਹੈ। ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੀਆਂ ਚੋਣਾਂ ਜੂਨ ਤੋਂ ਪਹਿਲਾਂ ਨਹੀਂ ਹੋਣ ਵਾਲੀਆਂ ਹਨ, ਤਾਂ ਜੋ ਉਨ੍ਹਾਂ ਦੀ ਸਰਕਾਰ ਨੂੰ ਫਾਰਮਕੇਅਰ, ਸਕੂਲ ਦੇ ਪ੍ਰੋਗਰਾਮਾਂ ‘ਤੇ ਕੰਮ ਕਰਨ ਦਾ ਸਮਾਂ ਮਿਲ ਸਕੇ।

Related posts

ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਦੇ ਧਰਤੀ ‘ਤੇ ਵਾਪਸ ਆਉਣ ਦੀਆਂ ਤਿਆਰੀਆਂ !

admin

ਮਾਰਕ ਕਾਰਨੇ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin