ਔਟਵਾ – ਕੈਨੇਡਾ ਦੀ ਰੀਅਲ ਐਸਟੇਟ ਮਾਰਕੀਟ ਢਹਿ-ਢੇਰੀ ਹੋਣ ਦੇ ਕੰਢੇ ਪਹੁੰਚ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਿਕ 2024 ’ਚ ਇਸ ਸੈਕਟਰ ’ਚ ਭਾਰੀ ਮੰਦੀ ਆ ਸਕਦੀ ਹੈ। ਜਾਣਕਾਰਾਂ ਮੁਤਾਬਿਕ ਇਸ ਮਾਮਲੇ ’ਚ ਸਪਲਾਈ ਮੁਸ਼ਕਿਲ ਨਹੀਂ ਸਗੋਂ ਮੰਗ ਵੱਡੀ ਮੁਸ਼ਕਿਲ ਹੈ। ਇਸ ਦਾ ਹੱਲ ਦੇਸ਼ ’ਚ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਘਟਾਉਣਾ ਹੈ।ਬਹੁਤ ਸਾਰੇ ਅਮੀਰ ਏਸ਼ੀਅਨ ਲੋਕ ਘਰ ਖ਼ਰੀਦਣ ਲਈ ਜ਼ਿਆਦਾ ਪੈਸਾ ਖ਼ਰਚ ਕਰਨ ਲਈ ਵੀ ਤਿਆਰ ਹਨ। ਇਸ ਲਈ ਕੰਪਨੀਆਂ ਨੂੰ ਘੱਟ ਪੈਸੇ ਦੇ ਕੇ ਘਰ ਖ਼ਰੀਦਣ ਵਾਲਿਆਂ ਦੀ ਬਜਾਏ ਵੱਧ ਪੈਸੇ ਖ਼ਰਚ ਕਰਨ ਵਾਲਿਆਂ ’ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਹੀ ਹਾਲ ਆਸਟ੍ਰੇਲੀਆ ’ਚ ਵੀ ਦੇਖਿਆ ਜਾ ਰਿਹਾ ਹੈ ਜਿੱਥੇ ਸਰਕਾਰ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲੋਕਾਂ ਲਈ ਬਜਟ ਫ਼੍ਰੈਂਡਲੀ ਘਰ ਬਣਾਉਣ ਨੂੰ ਪਹਿਲ ਦੇ ਰਹੀ ਹੈ। ਇਸ ਸੋਚ ਨੂੰ ਬਦਲਣਾ ਪਵੇਗਾ। ਸੀਮਿਤ ਸਪਲਾਈ ਕਾਰਨ ਇੰਨੀ ਜਲਦੀ ਵੱਡੀ ਮੰਗ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਹੋਵੇਗਾ।
previous post