Punjab

ਕੈਨੇਡਾ ਨਾ ਸੱਦਣ ’ਤੇ ਮੁੰਡੇ ਨੇ ਮੰਗੇਤਰ ਦਾ ਰਿਸ਼ਤੇਦਾਰ ਕੀਤਾ ਅਗਵਾ

ਜਗਰਾਓਂ – ਕੈਨੇਡਾ ਰਹਿੰਦੀ ਮੰਗੇਤਰ ਵੱਲੋਂ ਵਿਆਹ ਦੀ ਗੱਲ ਸਿਰੇ ਨਾ ਚਾੜ੍ਹਨ ਅਤੇ ਮੰਗਣੀ ’ਚ ਲਏ 5 ਲੱਖ 21 ਹਜ਼ਾਰ ਰੁਪਏ ਨਾ ਮੋੜਨ ’ਤੇ ਮੁੰਡੇ ਵੱਲੋਂ ਮੰਗੇਤਰ ਦੇ ਰਿਸ਼ਤੇਦਾਰ ਨੂੰ ਹੀ ਅਗਵਾ ਕਰ ਲਿਆ। ਅਗਵਾ ਦੀ ਸ਼ਿਕਾਇਤ ’ਤੇ ਹਰਕਤ ’ਚ ਆਈ ਜਗਰਾਓਂ ਪੁਲਿਸ ਨੇ ਕੁਝ ਘੰਟਿਆਂ ’ਚ ਹੀ ਇਸ ਅਗਵਾ ਦੀ ਗੁੱਥੀ ਨੂੰ ਸੁਲਝਾਉਂਦਿਆਂ ਜਿੱਥੇ ਅਗਵਾ ਕੀਤਾ ਨੌਜਵਾਨ ਬਰਾਮਦ ਕਰ ਲਿਆ, ਉਥੇ ਉਸ ਨੂੰ ਅਗਵਾ ਕਰਨ ਵਾਲੇ ਜਗਰਾਓਂ ਦੇ ਨਾਮੀ ਵਕੀਲ ਦੇ ਪੁੱਤ ਤੇ ਉਸਦੇ ਨੌਕਰ ਨੂੰ ਗ੍ਰਿਫ਼ਤਾਰ ਕਰ ਲਿਆ।ਜਾਣਕਾਰੀ ਅਨੁਸਾਰ ਜਗਰਾਓਂ ਦੇ ਨਿਊ ਪੰਜਾਬੀ ਬਾਗ ਵਾਸੀ ਮਨਪ੍ਰੀਤ ਕੌਰ ਦੀ ਕੈਨੇਡਾ ਰਹਿੰਦੀ ਭੂਆ ਦੀ ਕੁੜੀ ਜਸਪ੍ਰੀਤ ਕੌਰ ਢੇਸੀ ਜੋ ਪਿਛਲੇ ਕੁਝ ਮਹੀਨੇ ਪਹਿਲਾਂ ਭਾਰਤ ਆਈ ਸੀ, ਦੇ ਨਾਲ ਵਿਆਹ ਦੀ ਗੱਲ ਮੈਰਿਜ ਬਿਊਰੋ ਰਾਹੀਂ ਜਗਰਾਓਂ ਦੇ ਨਾਮੀ ਵਕੀਲ ਦੇ ਪੁੱਤ ਗੌਰਵ ਗੋਇਲ ਨਾਲ ਸ਼ੁਰੂ ਹੋਈ। ਇਸ ਮਾਮਲੇ ’ਚ ਗੌਰਵ ਗੋਇਲ ਨੂੰ ਕੈਨੇਡਾ ਲੈ ਕੇ ਜਾਣ ਲਈ 30 ਲੱਖ ਰੁਪਏ ਵਿਚ ਗੱਲ ਹੋਈ ਤੇ ਜੁਲਾਈ ਮਹੀਨੇ ’ਚ ਹੋਏ ਰੋਕੇ ਵਿਚ 21 ਹਜ਼ਾਰ ਰੁਪਏ ਸ਼ਗਨ ਤੇ 5 ਲੱਖ ਰੁਪਏ ਬੈਂਕ ਖਾਤਿਆਂ ਵਿਚ ਗੌਰਵ ਗੋਇਲ ਵੱਲੋਂ ਪਾਏ ਗਏ।ਰੋਕੇ ਤੋਂ ਬਾਅਦ ਗੋਰਵ ਗੋਇਲ ਤੇ ਜਸਪ੍ਰੀਤ ਕੌਰ ਵਿਚ ਫੋਨ ’ਤੇ ਗੱਲਬਾਤ ਅਤੇ ਚੈਟ ਦਾ ਦੌਰ ਸ਼ੁਰੂ ਹੋ ਗਿਆ ਪਰ ਦੋਵਾਂ ਦੀ ਵਿਆਹ ਦੀ ਗੱਲ ਸਿਰੇ ਨਾ ਲੱਗੀ। ਇਸ ’ਤੇ ਗੌਰਵ ਗੋਇਲ ਉਸ ਕੋਲੋਂ 5 ਲੱਖ ਰੁਪਏ ਵਾਪਸ ਮੰਗਣ ਲੱਗ ਪਿਆ। ਉਸ ਨੇ ਇਸ ਵਿਚੋਂ ਅੱਧੇ ਪੈਸੇ ਮੈਰਿਜ ਬਿਊਰੋ ਵਾਲੇ ਵੱਲੋਂ ਲੈ ਲੈਣ ਦੀ ਗੱਲ ਕਹੀ ਤਾਂ ਉਕਤ ਨੇ ਅਦਾਲਤ ਵਿਚ ਕੇਸ ਕਰ ਦਿੱਤਾ।

ਮਨਪ੍ਰੀਤ ਕੌਰ ਅਨੁਸਾਰ ਗੌਰਵ ਗੋਇਲ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਉਸ ਦੇ ਪੁੱਤਰ ਤਰੁਨਪ੍ਰੀਤ ਸਿੰਘ ਨੂੰ ਜਗਰਾਓਂ ਦੇ ਰਾਏਕੋਟ ਰੋਡ ਆਈਲੈਟਸ ਸੈਂਟਰ ਦੇ ਬਾਹਰੋਂ ਅਗਵਾ ਕਰ ਲਿਆ ਅਤੇ ਇਨੋਵਾ ਗੱਡੀ ਵਿਚ ਪਾ ਕੇ ਘਰ ਲੈ ਗਏ। ਦੇਰ ਸ਼ਾਮ ਗੌਰਵ ਗੋਇਲ ਦੇ ਨੌਕਰ ਨੇ ਫੋਨ ਕਰ ਕੇ ਤਰੁਨਪ੍ਰੀਤ ਦੇ ਅਗਵਾ ਦੀ ਗੱਲ ਦੱਸਦਿਆਂ 5 ਲੱਖ ਰੁਪਏ ਮੰਗੇ ਜਿਸ ’ਤੇ ਉਸ ਨੇ ਤੁਰੰਤ ਪੁਲਿਸ ਨੂੰ 112 ’ਤੇ ਸ਼ਿਕਾਇਤ ਕੀਤੀ।

ਸ਼ਿਕਾਇਤ ਮਿਲਦਿਆਂ ਹੀ ਅਗਵਾ ਦੇ ਗੰਭੀਰ ਮਾਮਲੇ ਨੂੰ ਐੱਸਐੱਸਪੀ ਗੁਰਦਿਆਲ ਸਿੰਘ ਦੇ ਨਿਰਦੇਸ਼ਾਂ ’ਤੇ ਡੀਐੱਸਪੀ ਦਲਜੀਤ ਸਿੰਘ ਖੱਖ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਦਿਆਂ ਗੌਰਵ ਗੋਇਲ ਦੇ ਘਰੋਂ ਤਰੁਨਪ੍ਰੀਤ ਨੂੰ ਬਰਾਮਦ ਕਰ ਲਿਆ ਤੇ ਅਗਵਾ ਕਰਨ ਦੇ ਮਾਮਲੇ ਵਿਚ ਗੌਰਵ ਗੋਇਲ ਤੇ ਉਸ ਦੇ ਨੌਕਰ ਸੰਜੀਵ ਕੁਮਾਰ ਉਰਫ਼ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ’ਚ 3 ਹੋਰ ਸਾਥੀਆਂ ਲਾਲੀ ਢਿੱਲੋਂ, ਸੋਨੀ ਤੇ ਛੇਬੀ ਦੀ ਗ੍ਰਿਫ਼ਤਾਰੀ ਬਾਕੀ ਹੈ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin