Punjab

ਕੋਰਟ ਕੰਪਲੈਕਸ ਵਿੱਚੋਂ ਬਿਜਲੀ ਸਪਾਰਕਿੰਗ ਦੀ ਸਮੱਸਿਆ ਦਾ ਵੀ ਕਰਵਾਇਆ ਹੱਲ

ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ

ਜਗਰਾਉਂ  – ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਹਲਕਾ ਜਗਰਾਉਂ ਦੇ ਬਹੁਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਹਰ ਦਿਨ ਕੋਈ ਨਾ ਕੋਈ ਨਵਾਂ ਪ੍ਰੋਜੈਕਟ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਮੰਨਜੂਰ ਕਰਵਾਕੇ ਲਿਆ ਰਹੇ ਹਨ।

ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਵਕੀਲਾਂ ਦੇ ਕਹਿਣ ਤੇ ਖੁਦ ਯਤਨ ਕਰਦੇ ਹੋਏ ਬਿਜਲੀ ਅਧਿਕਾਰੀਆਂ ਨਾਲ ਰਾਬਤਾ ਕਰਕੇ ਕੋਰਟ ਕੰਪਲੈਕਸ ਵਿੱਚ ਬਿਜਲੀ ਦੇ ਮੀਟਰਾਂ ਅਤੇ ਐਮ.ਸੀ.ਬੀ.ਬਕਸਿਆਂ ਵਿੱਚ ਹੁੰਦੀ ਬਿਜਲੀ ਦੀ ਸਪਾਰਕਿੰਗ ਦਾ ਮਸਲਾ ਵੀ ਹੱਲ ਕਰਵਾ ਦਿੱਤਾ ਹੈ। ਕੋਰਟ ਕੰਪਲੈਕਸ ਦੇ ਇੱਕ ਕੈਬਿਨ ਵਿੱਚ ਪ੍ਰਾਈਵੇਟ ਕੰਪਨੀ ਵੱਲੋਂ ਬਹੁਤ ਸਾਰੇ ਬਿਜਲੀ ਦੇ ਮੀਟਰ ਅਤੇ ਐਮ.ਸੀ.ਬੀ.ਬਕਸ਼ੇ ਲਗਾਉਣ ਕਾਰਨ ਬਿਜਲੀ ਦੀਆਂ ਤਾਰਾਂ ਦੇ ਬਹੁਤ ਜ਼ਿਆਦਾ ਜ਼ਾਲ ਸਨ, ਜਿਸ ਕਾਰਨ ਅਕਸਰ ਹੀ ਬਿਜਲੀ ਦੀ ਸਪਾਰਕਿੰਗ ਹੁੰਦੀ ਰਹਿੰਦੀ ਸੀ ਅਤੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਜਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਹੁਣ ਵਿਧਾਇਕਾ ਮਾਣੂੰਕੇ ਵੱਲੋਂ ਖੁਦ ਪਹਿਲ-ਕਦਮੀਂ ਕਰਕੇ ਇਹਨਾਂ ਵਿੱਚੋਂ ਅੱਧੇ ਮੀਟਰਾਂ ਨੂੰ ਇੱਕ ਹੋਰ ਕੈਬਿਨ ਦਾ ਪ੍ਰਬੰਧ ਕਰਵਾਕੇ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਤਾਰਾਂ ਦੇ ਜ਼ਾਲ ਹਟਾ ਦਿੱਤੇ ਗਏ ਹਨ। ਜਿਸ ਨਾਲ ਬਿਜਲੀ ਸਪਾਰਕਿੰਗ ਦੀ ਸਮੱਸਿਆ ਦਾ ਵੀ ਨਿਪਟਾਰਾ ਹੋ ਗਿਆ ਹੈ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਉਹ ਹਲਕੇ ਦੇ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਹੱਲ ਕਰਨ ਲਈ ਲਗਾਤਾਰ ਜੁਟੇ ਹੋਏ ਹਨ ਅਤੇ ਆਉਦੇ ਦਿਨਾਂ ਵਿੱਚ ਹੋਰ ਵੀ ਬਹੁਤ ਸਾਰੇ ਵੱਡੇ ਪੋਜੈਕਟਾਂ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਸਾਬਕਾ ਕੌਂਸਲਰ ਕੁਲਿਵੰਦਰ ਸਿੰਘ ਕਾਲਾ, ਅਮਰਦੀਪ ਸਿੰਘ ਟੂਰੇ, ਗੁਰਪ੍ਰੀਤ ਸਿੰਘ ਨੋਨੀ ਆਦਿ ਵੀ ਹਾਜ਼ਰ ਸਨ।

ਜਗਰਾਉਂ ਸ਼ਹਿਰ ਨੂੰ ਸਾਫ਼ ਅਤੇ ਸ਼ੁੱਧ ਪਾਣੀ ਦੇਣ ਲਈ 33 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਉਣ ਤੋਂ ਬਾਅਦ ਹੁਣ ਜਗਰਾਉਂ ਕੋਰਟ ਕੰਪਲੈਕਸ ਵਿੱਚ ਤਿੰਨ ਨਵੀਆਂ ਕੋਰਟਾਂ ਬਨਾਉਣ ਲਈ ਪੰਜਾਬ ਸਰਕਾਰ ਦੇ ਨਿਆਂ ਵਿਭਾਗ ਵੱਲੋਂ 67.70 ਲੱਖ ਰੁਪਏ ਮੰਨਜੂਰ ਕਰਵਾ ਲਿਆਏ ਹਨ। ਇਸ ਪ੍ਰੋਜੈਕਟ ਤਹਿਤ ਤਿੰਨ ਨਵੇਂ ਕੋਰਟ ਸਮੇਤ ਰੀਟਾਈਰਿੰਗ ਰੂਮ, ਅਟੈਚ ਬਾਥਰੂਮ ਬਣਾਏ ਜਾਣਗੇ ਅਤੇ ਇਹਨਾਂ ਵਿੱਚ ਫਰਨੀਚਰ ਆਦਿ ਵੀ ਉਪਲੱਧ ਕਰਵਾਇਆ ਜਾਵੇਗਾ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਟਰੇਨੀ ਜੱਜਾਂ ਵਾਸਤੇ ਇਹ ਤਿੰਨ ਕੋਰਟ ਬਣਾਏ ਜਾ ਰਹੇ ਹਨ ਅਤੇ ਇਸ ਪ੍ਰੋਜੈਕਟ ਦੀ ਰਕਮ ਜਾਰੀ ਹੋਣ ਉਪਰੰਤ ਟੈਂਡਰਿੰਗ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧ ਵਿੱਚ ਪੀ.ਡਬਲਿਯੂ.ਡੀ.ਵਿਭਾਗ ਦੇ ਅਧਿਕਾਰੀਆਂ ਨੂੰ ਕੰਮ ਜ਼ਲਦੀ ਤੋਂ ਜ਼ਲਦੀ ਮੁਕੰਮਲ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਹ ਨਵੀਆਂ ਕੋਰਟਾਂ ਬਣਨ ਨਾਲ ਜਿੱਥੇ ਟਰੇਨੀ ਜੱਜਾਂ ਨੂੰ ਵੱਡੀ ਸਹੂਲਤ ਮਿਲੇਗੀ, ਉਥੇ ਹੀ ਪੈਡਿੰਗ ਪਏ ਕੇਸਾਂ ਨੂੰ ਮੁਕੰਮਲ ਕਰਨ ਵਿੱਚ ਵੀ ਰਾਹਤ ਮਿਲੇਗੀ।

Related posts

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ‘ਤੇ ਸ਼ਾਨਦਾਰ ਸਵਾਗਤ !

admin

ਸਿੰਘ ਸਾਹਿਬ ਵਲੋਂ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ !

admin

ਵਿਦਵਾਨ ਲਿਖਾਰੀ ਤੇ ਬੁਲਾਰੇ ਬਨਾਮ ਗਊਆਂ !

admin