ਹਨੂੰਮਾਨਗੜ੍ਹ/ਪੀਲੀਬੰਗਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਰਾਜਸਥਾਨ ’ਚ ਔਰਤਾਂ ’ਤੇ ਅੱਤਿਆਚਾਰ ਵਧੇ ਹਨ। ਸੋਮਵਾਰ ਪੀਲੀਬੰਗਾ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਕਾਂਗਰਸ ਨੇ ਰਾਜਸਥਾਨ ਨੂੰ ਨੰਬਰ ਇੱਕ ਬਣਾ ਦਿੱਤਾ ਹੈ। ਇੱਥੋਂ ਦੇ ਸੀ. ਐੱਮ. ਕਹਿੰਦੇ ਹਨ ਕਿ ਸੂਬੇ ਦੀਆਂ ਭੈਣਾਂ ਅਤੇ ਧੀਆਂ ਨੇ ਥਾ ਣਿਆਂ ਵਿੱਚ ਫਰਜ਼ੀ ਸ਼ਿਕਾਇਤ ਦਰਜ ਕਰਵਾਈ ਹੈ। ਸਾਡੇ ਦੇਸ਼ ਵਿੱਚ ਕੋਈ ਮਾਂ ਜਾਂ ਭੈਣ ਅਜਿਹਾ ਨਹੀਂ ਕਰ ਸਕਦੀ। ਸ਼ਿਕਾਇਤ ਵਿੱਚ ਕੋਈ ਨਾ ਕੋਈ ਸੱਚਾਈ ਜ਼ਰੂਰ ਹੋਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਨਸ਼ਾ ਸਮੱਗਲਰਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਅਸੀਂ ਸਮੱਗਲਰਾਂ ਵਿਰੁੱਧ ਅਜਿਹੀ ਕਾਰਵਾਈ ਕਰਾਂਗੇ ਕਿ ਉਨ੍ਹਾਂ ਦੀ ਰੂਹ ਕੰਬ ਜਾਵੇਗੀ।
ਮੋਦੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਤੁਹਾਡੇ ਮੋਬਾਈਲ ਫੋਨ ਦੇ ਬਿੱਲ ਵੀ ਘਟਾ ਦਿੱਤੇ ਹਨ। ਜੇ ਡਾਟਾ ਦੀ ਕੀਮਤ 2014 ਤੋਂ ਪਹਿਲਾਂ ਵਾਲੀ ਰੱਖੀ ਜਾਏ ਤਾਂ ਤੁਹਾਨੂੰ ਅੱਜ ਘੱਟੋ ਘੱਟ 5000 ਰੁਪਏ ਇੱਕ ਮੋਬਾਈਲ ਉੱਤੇ ਖਰਚ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਮੈਂ ਕਰੋਨਾ ਦੇ ਦੌਰ ਵਿੱਚ ਦਿਨ ਰਾਤ ਤੁਹਾਡੀ ਸੇਵਾ ਕਰਦਾ ਰਿਹਾ। ਇਸ ਦੌਰਾਨ ਮੈਂ ਸੁੱਤਾ ਵੀ ਨਹੀਂ। ਉਨ੍ਹਾਂ ਕਿਹਾ ਕਿ ਸਭ ਨੇ ਵੇਖਿਆ ਕਿ ਕਰੋਨਾ ਦੌਰਾਨ ਕੀ ਹੋਇਆ। ਮੌਤ ਮੰਡਰਾ ਰਹੀ ਸੀ, ਪਰ ਮੈਨੂੰ ਨੀਂਦ ਨਹੀਂ ਆਉਾਂਦੀਸੀ। ਮੈਂ ਫੈਸਲਾ ਕੀਤਾ ਸੀ ਕਿ 80 ਕਰੋੜ ਦੇਸ਼ ਵਾਸੀਆਂ ਦਾ ਚੁੱਲ੍ਹਾ ਬੁੱਝਣ ਨਹੀਂ ਦਿਆਂਗਾ। ਮੈਂ ਗਰੀਬ ਨੂੰ ਭੁੱਖਾ ਨਹੀਂ ਸੌਣ ਦਿਆਂਗਾ। ਮੈਂ ਮਾਂ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਆਉਣ ਦਿਆਂਗਾ। ਦੇਸ਼ ਵਾਸੀਆਂ ਵੱਲੋਂ ਅਦਾ ਕੀਤੇ ਟੈਕਸ ਨੂੰ ਅਸੀਂ ਆਪਣੇ ਕੋਲ ਨਹੀਂ ਰੱਖਿਆ, ਸਗੋਂ ਗਰੀਬਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਨਸ਼ਾ ਸਮੱਗਲਰਾਂ ਨੂੰ ਸ਼ਹਿ ਦੇ ਰਹੀ ਹੈ। ਡਰੋਨ ਰਾਹੀਂ ਨਸ਼ਾ ਆ ਰਿਹਾ ਹੈ ਅਤੇ ਰਾਜਸਥਾਨ ਸਰਕਾਰ ਸੁੱਤੀ ਹੋਈ ਹੈ। ਪੁਲਸ ਦੀਆਂ ਵੀ ਪੰਜੇ ਉਂਗਲਾਂ ਘਿਓ ’ਚ ਹਨ। ਨਸ਼ਾ ਸਿਰਫ਼ ਸਾਡੇ ਬੱਚਿਆਂ ਨੂੰ ਹੀ ਨਹੀਂ ਸਗੋਂ ਸਾਡੇ ਭਵਿੱਖ ਨੂੰ ਵੀ ਤਬਾਹ ਕਰ ਦੇਵੇਗਾ। ਹਰ ਪਰਿਵਾਰ ਨੂੰ ਬਰਬਾਦ ਕਰ ਦੇਵੇਗਾ। ਮੈਂ ਭਰੋਸਾ ਦਿਵਾਉਾਂਦਾਹਾਂ ਕਿ ਇੱਥੇ ਭਾਜਪਾ ਦੀ ਸਰਕਾਰ ਬਣਦਿਆਂ ਹੀ ਨਸ਼ਾ ਸਮੱਗਲਰਾਂ ਖਿਲਾਫ ਅਜਿਹੀ ਕਾਰਵਾਈ ਕੀਤੀ ਜਾਵੇਗੀ ਕਿ ਉਸ ਨੂੰ ਸੁਣ ਕੇ ਅਤੇ ਵੇਖ ਕੇ ਹੋਰ ਲੋਕ ਵੀ ਕੰਬ ਜਾਣਗੇ।
