India

ਕੋਲਕਾਤਾ ਤੋਂ ਰਚੀ ਸੀ ਦੇਸ਼ ਭਰ ’ਚ ਨੈੱਟਵਰਕ ਵਿਸਥਾਰ ਦੀ ਸਾਜ਼ਿਸ਼

ਕੋਲਕਾਤਾ – ਜਮਾਤ-ਉਲ-ਮੁਜ਼ਾਹਿਦੀਨ, ਬਾਂਗਲਾਦੇਸ਼ (ਜੇਐੱਮਬੀ) ਦੇ ਅੱਤਵਾਦੀਆਂ ਨੇ ਕੋਲਕਾਤਾ ਤੋਂ ਦੇਸ਼ ਭਰ ਵਿਚ ਨੈੱਟਵਰਕ ਵਿਸਥਾਰ ਦੀ ਸਾਜ਼ਿਸ਼ ਰਚੀ ਸੀ। ਕੋਲਕਾਤਾ ਤੋਂ ਗਿ੍ਰਫ਼ਤਾਰ ਜੇਐੱਮਬੀ ਅੱਤਵਾਦੀਆਂ ਦੇ ਖ਼ਿਲਾਫ਼ ਪੇਸ਼ ਕੀਤੀ ਗਈ ਚਾਰਜਸ਼ੀਟ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਇਹ ਦਾਅਵਾ ਕੀਤਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਜੁਲਾਈ ਵਿਚ ਕੋਲਕਾਤਾ ਵਿਖੇ ਪੰਜ ਜੇਐੱਮਬੀ ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਐੱਨਆਈਏ ਦੀ 60 ਪੰਨਿਆਂ ਦੀ ਚਾਰਜਸ਼ੀਟ ਵਿਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਨੇ ਕੋਲਕਾਤਾ ਤੋਂ ਪੂਰੇ ਦੇਸ਼ ਵਿਚ ਜੇਐੱਮਬੀ ਦਾ ਨੈੱਟਵਰਕ ਫੈਲਾਉਣ ਦੀ ਸਾਜ਼ਿਸ਼ ਰਚੀ ਸੀ। ਅੱਤਵਾਦੀਆਂ ਨੂੰ ਨੈੱਟਵਰਕ ਵਿਸਥਾਰ ਲਈ ਬਾਂਗਲਾਦੇਸ਼ ਤੋਂ ਉਸਦੇ ਮਾਲਕਾਂ ਤੋਂ ਸੁਨਿਯੋਜਿਤ ਢੰਗ ਨਾਲ ਮਦਦ ਮਿਲ ਰਹੀ ਸੀ। ਚਾਰਜਸ਼ੀਟ ਵਿਚ ਕਈ ਹੋਰ ਮੁੱਦਿਆਂ ਦਾ ਵੀ ਜ਼ਿਕਰ ਹੈ।ਚਾਰਜਸ਼ੀਟ ਨਜੀਉਰ ਰਹਿਮਾਨ, ਰਬੀਉਲ ਇਸਲਾਮ, ਮਿਕਾਈਲ ਖ਼ਾਨ, ਅਬਦੁਲ ਮੱਨਾਨ ਅਤੇ ਰਾਹੁਲ ਕੁਮਾਰ ਦੇ ਖ਼ਿਲਾਫ਼ ਦਾਖ਼ਲ ਕੀਤੀ ਗਈ ਹੈ। ਐੱਨਆਈਏ ਦੀ ਜਾਂਚ ਮੁਤਾਬਕ ਨਜੀਉਰ ਰਹਿਮਾਨ ਕੋਲਕਾਤਾ ਵਿਚ ਜੇਐੱਮਬੀ ਦਾ ਮੁਖੀਆ ਸੀ। ਬਾਂਗਲਾਦੇਸ਼ ਨਿਵਾਸੀ ਇਹ ਸਾਰੇ ਪੈਡਲਰਜ਼ ਦੀ ਆੜ ’ਚ ਮਹਾਨਗਰ ਵਿਚ ਰਹਿ ਰਹੇ ਸਨ। ਉਹ ਫਰਜ਼ੀ ਆਧਾਰ ਕਾਰਡ ਤੇ ਵੋਟਰ ਆਈਡੀ ਦੇ ਨਾਲ ਕੋਲਕਾਤਾ ਵਿਚ ਰਹਿ ਰਹੇ ਸਨ। ਚਾਰਜਸ਼ੀਟ ਵਿਚ ਦੱਸਿਆ ਗਿਆ ਹੈ ਕਿ ਇਹ ਲੋਕ ਉੱਤਰ 24 ਪਰਗਣਾ ਦੀ ਹੱਦ ਪਾਰ ਕਰ ਕੇ ਨਾਜਾਇਜ਼ ਢੰਗ ਨਾਲ ਕੋਲਕਾਤਾ ਆਏ ਸਨ। ਬਾਂਗਲਾ ਦੇਸ਼ ਵਿਚ ਇਨ੍ਹਾਂ ਅੱਤਵਾਦੀਆਂ ਦੇ ਖ਼ਿਲਾਫ਼ ਕਈ ਅਪਰਾਧਕ ਮਾਮਲੇ ਦਰਜ ਹਨ। ਉਹ ਕੋਲਕਾਤਾ ਦੇ ਹਰਿਦੇਬਪੁਰ ਵਿਚ ਆਪਣਾ ਡੇਰਾ ਲਾਏ ਹੋਏ ਸਨ। ਇਹ ਸੂਚਨਾ ਮਿਲਣ ਤੋਂ ਬਾਅਦ ਕੋਲਕਾਤਾ ਪੁਲਿਸ ਦੀ ਐੱਸਟੀਐੱਫ ਨੇ ਉਨ੍ਹਾਂ ਨੂੰ ਪਿਛਲੇ ਸਾਲ ਜੁਲਾਈ ਵਿਚ ਗਿ੍ਰਫ਼ਤਾਰ ਕੀਤਾ ਸੀ। ਅੱਤਵਾਦੀਆਂ ਦੇ ਖ਼ਿਲਾਫ਼ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕਥਾਮ ਅਧਿਨਿਯਮ ਅਰਥਾਤ ਯੂਏਪੀਏ ਦੀਆਂ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਚਾਰਜਸ਼ੀਟ ਵਿਚ ਉਨ੍ਹਾਂ ਕੋਲੋਂ ਬਰਾਮਦ ਕਈ ਜਿਹਾਦੀ ਦਸਤਾਵੇਜ਼ਾਂ ਦਾ ਜ਼ਿਕਰ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਲਕਾਤਾ ਤੋਂ ਇਕ ਹੋਰ ਜੇਐੱਮਬੀ ਅੱਤਵਾਦੀ ਅਨਵਰ ਹੁਸੈਨ ਉਰਫ ਈਮਾਨ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਫਿਲਹਾਲ ਉਹ ਕੋਲਕਾਤਾ ਦੇ ਦਮਖ਼ਮ ਸੈਂਟਰਲ ਜੇਲ੍ਹ ਵਿਚ ਬੰਦ ਹੈ। ਜਾਂਚਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਜੇਲ੍ਹ ਤੋਂ ਅਨਵਰ ਅੱਤਵਾਦੀ ਨੈੱਟਵਰਕ ਤਾਂ ਨਹੀਂ ਚਲਾ ਰਿਹਾ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin