India

ਕੋਲਕਾਤਾ ਰੇਪ-ਕਤਲ ਮਾਮਲਾ ਸੁਪਰੀਮ ਕੋਰਟ ਨੇ ਖ਼ੁਦ ਲਿਆ ਨੋਟਿਸ, ਸੀ.ਜੇ.ਆਈ. ਦੀ ਬੈਂਚ ’ਚ 20 ਅਗਸਤ ਨੂੰ ਹੋਵੇਗੀ ਸੁਣਵਾਈ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਐਤਵਾਰ ਨੂੰ ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਬੈਂਚ 20 ਅਗਸਤ ਨੂੰ ਸਵੇਰੇ 10.30 ਵਜੇ ਮਾਮਲੇ ਦੀ ਸੁਣਵਾਈ ਕਰੇਗੀ। ਬੈਂਚ ਵਿੱਚ ਸੀਜੇਆਈ ਤੋਂ ਇਲਾਵਾ ਜਸਟਿਸ ਜੇਬੀ ਪਾਸਟਰਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਮੌਜੂਦ ਹੋਣਗੇ।
ਇਸ ਘਟਨਾ ਖ਼ਿਲਾਫ਼ ਦੇਸ਼ ਭਰ ਵਿੱਚ ਡਾਕਟਰਾਂ ਦੇ ਧਰਨੇ ਦਾ ਅੱਜ 9ਵਾਂ ਦਿਨ ਹੈ। ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਕਿਹਾ ਕਿ ਮੁਲਜ਼ਮ ਸੰਜੇ ਦਾ ਮਨੋਵਿਗਿਆਨਕ ਟੈਸਟ ਕੀਤਾ ਜਾ ਰਿਹਾ ਹੈ।ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀ.ਐੱਫ. ਐੱਸ.ਐੱਲ.) ਦੇ ਮਨੋਵਿਗਿਆਨੀਆਂ ਅਤੇ ਵਿਵਹਾਰ ਵਿਸ਼ਲੇਸ਼ਕਾਂ ਦੀ 5 ਮੈਂਬਰੀ ਟੀਮ ਇਸ ਟੈਸਟ ਦਾ ਸੰਚਾਲਨ ਕਰ ਰਹੀ ਹੈ। ਇਸ ਜਾਂਚ ਤੋਂ ਪਤਾ ਲੱਗ ਸਕਦਾ ਹੈ ਕਿ ਇਸ ਘਿਨਾਉਣੇ ਅਪਰਾਧ ਨੂੰ ਲੈ ਕੇ ਦੋਸ਼ੀ ਸੰਜੇ ਦੀ ਮਾਨਸਿਕਤਾ ਕੀ ਸੀ।ਕੋਲਕਾਤਾ ਪੁਲਸ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਲਾਕੇਟ ਚੈਟਰਜੀ ਖਿਲਾਫ ਮਾਮਲਾ ਦਰਜ ਕਰਕੇ ਸੰਮਨ ਜਾਰੀ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਲਾਕੇਟ ਨੇ ਪ੍ਰਦਰਸ਼ਨ ਦੌਰਾਨ ਸਿਖਿਆਰਥੀ ਡਾਕਟਰ ਦੀ ਪਛਾਣ ਦੱਸੀ ਸੀ। ਉਸ ਨੂੰ 3 ਵਜੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ।ਇਸ ਤੋਂ ਇਲਾਵਾ ਕੋਲਕਾਤਾ ਪੁਲਿਸ ਨੇ ਟੀਐਮਸੀ ਸੰਸਦ ਸੁਖੇਂਦੂ ਸ਼ੇਖਰ ਨੂੰ ਵੀ ਸੰਮਨ ਜਾਰੀ ਕਰਕੇ ਸ਼ਾਮ 4 ਵਜੇ ਪੁੱਛਗਿੱਛ ਲਈ ਬੁਲਾਇਆ ਹੈ। ਉਸ ’ਤੇ ਮਾਮਲੇ ਨੂੰ ਲੈ ਕੇ ਅਫਵਾਹਾਂ ਅਤੇ ਫਰਜ਼ੀ ਖਬਰਾਂ ਫੈਲਾਉਣ ਦਾ ਦੋਸ਼ ਹੈ।ਦਰਅਸਲ, 9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਇਸੇ ਹਸਪਤਾਲ ’ਚ 14 ਅਗਸਤ ਦੀ ਦੇਰ ਰਾਤ ਨੂੰ ਹਿੰਸਾ ਹੋਈ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਆਪਣਾ ਵਿਰੋਧ ਤੇਜ਼ ਕਰ ਦਿੱਤਾ ਸੀ।

Related posts

ਭਾਰਤ ਦੇ ਮੁਸਲਮਾਨ ਵਕਫ਼ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ ?

admin

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin