India

ਕੰਟੇਨਮੈਂਟ ਜ਼ੋਨ ‘ਚ ਜਨਤਕ ਇਕੱਠ ਦੀ ਇਜਾਜ਼ਤ ਨਹੀਂ

ਨਵੀਂ ਦਿੱਲੀ – ਆਗਾਮੀ ਤਿਉਹਾਰਾਂ ‘ਚ ਕੋਰੋਨਾ ਇਨਫੈਕਸ਼ਨ ਰੋਕਣ ਸਬੰਧੀ ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਨਵੀਆਂ ਗਾਈਡਲਾਈਨਜ਼ ਮੁਤਾਬਕ, ਕੰਟੇਨਮੈਂਟ ਜ਼ੋਨ ਦੇ ਰੂਪ ‘ਚ ਪਛਾਣੇ ਗਏ ਇਲਾਕਿਆਂ ਤੇ 5 ਫ਼ੀਸਦ (ਪਾਜ਼ੇਟੀਵਿਟੀ ਰੇਟ) ਤੋਂ ਵੱਧ ਮਾਮਲਿਆਂ ਦੀ ਰਿਪੋਰਟ ਕਰਨ ਵਾਲੇ ਜ਼ਿਲ੍ਹਿਆਂ ‘ਚ ਕੋਈ ਇਕੱਤਰਤਾ ਨਹੀਂ ਹੋਵੇਗੀ, ਉੱਥੇ ਹੀ 5 ਫ਼ੀਸਦ ਤੇ ਉਸ ਤੋਂ ਘੱਟ ਇਨਫੈਕਸ਼ਨ ਦਰ ਵਾਲੇ ਜ਼ਿਲ੍ਹਿਆਂ ‘ਚ ਪਹਿਲਾਂ ਇਜਾਜ਼ਤ ਤੇ ਸੀਮਤ ਲੋਕਾਂ (ਸਥਾਨਕ ਸੰਦਰਭ ਅਨੁਸਾਰ) ਦੇ ਨਾਲ ਇਕੱਠ ਦੀ ਇਜਾਜ਼ਤ ਦਿੱਤੀ ਜਾਵੇਗੀ। ਸਿਹਤ ਮੰਤਰਾਲੇ ਨੇ ਕਿਹਾ ਕਿ ਸੂਬਿਆਂ ‘ਚ ਹਫ਼ਤਾਵਾਰੀ ਮਾਮਲਿਆਂ ਦੀ ਇਨਫੈਕਸ਼ਨ ਦਰ ਦੇ ਆਧਾਰ ‘ਤੇ ਛੋਟ ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਸੂਬੇ ਕਿਸੇ ਵੀ ਮੁਢਲੀ ਚਿਤਾਵਨੀ ਸੰਕੇਤਾਂ ਦੀ ਪਛਾਣ ਕਰਨ ਲਈ ਸਾਰੇ ਜ਼ਿਲ੍ਹਿਆਂ ‘ਚ ਰੋਜ਼ਾਨਾ ਇਨਫੈਕਸ਼ਨ ਦੇ ਮਾਮਲਿਆਂ ਦੀ ਬਾਰੀਕੀ ਨਾਲ ਨਿਗਰਾਨੀ ਕਰਨਗੇ ਤੇ ਇਸ ਦੇ ਅਨੁਸਾਰ ਪਾਬੰਦੀਆਂ ਤੇ ਕੋਰੋਨਾ ਮੁਤਾਬਕ ਵਿਹਾਰ ਦੀ ਪਾਲਣਾ ਯਕੀਨੀ ਬਣਾਉਣਗੇ।ਸਰਕਾਰ ਨੇ ਕਿਹਾ ਹੈ ਕਿ ਲੋਕਾਂ ਨੂੰ ਯਾਤਰਾ ਕਰਨ ਤੇ ਆਪਸ ‘ਚ ਮਿਲਣ-ਜੁਲਣ ਤੋਂ ਰੋਕਣ ਲਈ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਆਨਲਾਈਨ ਦਰਸ਼ਨ ਤੇ ਵਰਚੂਅਲ ਸਮਾਗਮਾਂ ਦੀ ਵਿਵਸਥਾ ਨੂੰ ਪ੍ਰਫੁੱਲਿਤ ਕੀਤਾ ਜਾਵੇ। ਇਸ ਤੋਂ ਇਲਾਵਾ ਪੁਤਲਾ ਸਾੜਨ, ਦੁਰਗਾ ਪੂਜਾ ਪੰਡਾਲ, ਡਾਂਡੀਆ, ਗਰਬਾ ਤੇ ਛਠ ਪੂਜਾ ਵਰਗੇ ਸਾਰੇ ਪ੍ਰੋਗਰਾਮ ਪ੍ਰਤੀਕਾਤਮਕ ਹੋਣੇ ਚਾਹੀਦੇ ਹਨ। ਦੇਸ਼ ਵਿਚ ਸ਼ਨਿਚਰਵਾਰ ਨੂੰ ਕੋਵਿਡ-19 ਦੇ 19,740 ਨਵੇਂ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 3,39,35,309 ਹੋ ਗਈ, ਉੱਥੇ ਹੀ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 2,36,643 ਰਹਿ ਗਈ ਹੈ ਜੋ 206 ਦਿਨਾਂ ‘ਚ ਸਭ ਤੋਂ ਘੱਟ ਹੈ। ਇਹ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ 0.70 ਫ਼ੀਸਦ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਕੋਰੋਨਾ ਇਨਫੈਕਸ਼ਨ ਨਾਲ 248 ਤੇ ਮਰੀਜ਼ਾਂ ਦੀ ਜਾਨ ਗਵਾਉਣ ਨਾਲ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 4,50,375 ਹੋ ਗਈ ਹੈ। ਇਨਫੈਕਸ਼ਨ ਦੇ ਰੋਜ਼ ਆਉਣ ਵਾਲੇ ਮਾਮਲੇ ਲਗਾਤਾਰ 15ਵੇਂ ਦਿਨ 30,000 ਤੋਂ ਘੱਟ ਹੈ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਕੋਵਿਡ-19 ਵੈਕਸੀਨ ਦੀ 94 ਕਰੋੜ ਤੋਂ ਜ਼ਿਆਦਾ ਡੋਜ਼ ਲਗਾਈ ਜਾ ਚੁੱਕੀ ਹੈ। ਕੋਵਿਡ-19 ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 97.98 ਫ਼ੀਸਦ ਦਰਜ ਕੀਤੀ ਗਈ, ਜੋ ਮਾਰਚ 2020 ਤੋਂ ਬਾਅਦ ਤੋਂ ਸਭ ਤੋਂ ਵੱਧ ਹੈ। ਮੰਤਰਾਲੇ ਨੇ ਦੱਸਿਆ ਕਿ ਇਨਫੈਕਸ਼ਨ ਦੀ ਰੋਜ਼ਾਨਾ ਦਰ 1.56 ਫ਼ੀਸਦ ਦਰਜ ਕੀਤੀ ਗਈ, ਇਹ ਪਿਛਲੇ 40 ਦਿਨਾਂ ਤੋਂ 3 ਫ਼ੀਸਦ ਤੋਂ ਘੱਟ ਰਹੀ ਹੈ। ਦੇਸ਼ ਵਿਚ ਕੋਵਿਡ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 3,32,48,291 ਹੋ ਗਈ ਹੈ ਜਦਕਿ ਮੌਤ ਦਰ 1.33 ਫ਼ੀਸਦ ਹੈ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

admin

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin