ਨਵੀਂ ਦਿੱਲੀ – ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਬੁੱਧਵਾਰ ਨੂੰ ਫਿਰ ਬਦਲਾਅ ਕੀਤੇ ਗਏ ਪਰ ਕੱਚਾ ਤੇਲ 84 ਡਾਲਰ ਰੁਪਏ ਪ੍ਰਤੀ ਬੈਰਲ ਤਕ ਪਹੁੰਚ ਗਿਆ ਹੈ। ਬੈਂਚਮਾਰਕ ਬ੍ਰੈਂਟ ਕੱਚਾ ਤੇਲ 5 ਨਵੰਬਰ, 2021 ਨੂੰ 82.74 ਡਾਲਰ ਪ੍ਰਤੀ ਬੈਰਲ ਸੀ ਪਰ 1 ਦਸੰਬਰ ਨੂੰ 68.87 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ। ਇਸ ਤੋਂ ਬਾਅਦ ਦਰ ਵਧਣੀ ਸ਼ੁਰੂ ਹੋਈ ਤੇ ਬੁੱਧਵਾਰ ਨੂੰ ਕੱਚੇ ਤੇਲ ਦਾ ਭਾਅ ਵੱਧ ਕੇ 83.82 ਡਾਲਰ ਪ੍ਰਤੀ ਬੈਰਲ ਹੋ ਗਿਆ। ਦੱਸ ਦਈਏ ਕਿ 4 ਨਵੰਬਰ 2021 ਤੋਂ ਬਾਅਦ ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਤੇ ਲਗਾਮ ਲੱਗ ਗਈ ਸੀ। ਉਸ ਦਿਨ ਤੋਂ ਬਾਅਦ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ‘ਚ ਕਟੌਤੀ ਕੀਤੀ ਹੈ।
ਜੂਨ 2017 ‘ਚ ਰੋਜ਼ਾਨਾ ਕੀਮਤ ਸੋਧ ਆਉਣ ਦੇ ਬਾਅਦ ਤੇਲ ਦੀਆਂ ਕੀਮਤਾਂ ‘ਚ ਵਾਧਾ ਨਾ ਹੋਣ ਦਾ ਸਭ ਤੋਂ ਲੰਬਾ ਟਾਈਮ ਸੀ। 4 ਨਵੰਬਰ, 2021 ਨੂੰ ਡੀਜ਼ਲ ‘ਤੇ ਐਕਸਾਈਜ਼ ਡਿਊਟੀ 10 ਰੁਪਏ ਪ੍ਰਤੀ ਲੀਟਰ ਤੇ ਪੈਟਰੋਲ ‘ਤੇ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ, ਜਿਸ ਨਾਲ ਪ੍ਰਚੂਨ ਪੰਪ ਦੀਆਂ ਦਰਾਂ ‘ਚ ਕਟੌਤੀ ਕੀਤੀ ਗਈ ਸੀ। ਉਸ ਦਿਨ ਜ਼ਿਆਦਾਤਰ ਭਾਜਪਾ ਸ਼ਾਸਿਤ ਸੂਬਿਆਂ ਨੇ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਲਈ ਸਥਾਨਕ ਵਿਕਰੀ ਟੈਕਸ ਜਾਂ ਵੈਟ ‘ਚ ਕਟੌਤੀ ਕੀਤੀ ਸੀ।