India

ਖਵਿੰਦਰ ਸਿੰਘ ਬੱਬਰ ਵੱਲੋਂ ਮੇਰੀ ਸੁਰੱਖਿਆ ਹਟਵਾ ਕੇ ਮੈਨੂੰ ਜਾਨੋਂ ਮਾਰਨ ਦਾ ਖਦਸ਼ਾ: ਜਸਮੇਨ ਸਿੰਘ ਨੋਨੀ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਦੇ ਮੈਂਬਰ ਸਰਦਾਰ ਸੁਖਵਿੰਦਰ ਸਿੰਘ ਬੱਬਰ ਵੱਲੋਂ ਉਹਨਾਂ ਦੀ ਸੁਰੱਖਿਆ ਹਟਵਾ ਕੇ ਉਹਨਾਂ ਨੂੰ ਮਾਨੋਂ ਮਾਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਜਸਮੇਨ ਸਿੰਘ ਨੋਨੀ ਨੇ ਕਿਹਾ ਕਿ ਸਰਦਾਰ ਸੁਖਵਿੰਦਰ ਸਿੰਘ ਬੱਬਰ ਨੇ ਉਹਨਾਂ (ਨੋਨੀ ਦੀ) ਸੁਰੱਖਿਆ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕਦੇ ਆਪ ਸੁਰੱ‌ਖਿਆ ਨਹੀਂ ਮੰਗੀ ਸਗੋਂ ਸੁਰੱਖਿਆ ਏਜੰਸੀਆਂ ਨੇ ਆਪਣੇ ਪੱਧਰ ’ਤੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ।
ਉਹਨਾਂ ਕਿਹਾ ਕਿ ਹੁਣ ਜਦੋਂ ਸਰਦਾਰ ਸੁਖਵਿੰਦਰ ਸਿੰਘ ਬੱਬਰ ਉਹਨਾਂ (ਨੋਨੀ ਦੀ) ਸੁਰੱਖਿਆ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਤਾਂ ਉਹਨਾਂ ਨੂੰ ਖਦਸ਼ਾ ਹੈ ਕਿ ਸਰਦਾਰ ਬੱਬਰ ਉਹਨਾਂ ਦੇ ਹੋਰ ਵਿਰੋਧੀਆਂ ਨਾਲ ਮਿਲ ਕੇ ਉਹਨਾਂ ਦਾ ਨੁਕਸਾਨ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਇਹ ਮਾਮਲਾ ਸਾਰਾ ਸੰਗਤ ਦੇ ਵਿਚ ਹੈ ਤੇ ਉਹਨਾਂ ਨੇ ਕਦੇ ਵੀ ਸਰਦਾਰ ਸੁਖਵਿੰਦਰ ਸਿੰਘ ਬੱਬਰ ਨਾਲ ਕੋਈ ਤਲਖ ਕਲਾਮੀ ਨਹੀਂ ਕੀਤੀ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਨਗਰ ਕੀਰਤਨ ਵਿਚ ਜੋ ਕੁਝ ਵੀ ਸਰਦਾਰ ਬੱਬਰ ਨਾਲ ਹੋਇਆ, ਉਹ ਉਹਨਾਂ ਅਤੇ ਉਹਨਾਂ ਖਿਲਾਫ ਕਾਰਵਾਈ ਕਰਨ ਵਾਲਿਆਂ ਦੇ ਵਿਚਕਾਰ ਦੀ ਗੱਲ ਹੈ ਜਿਸ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਇਹ ਇਕ ਧਾਰਮਿਕ ਨਗਰ ਕੀਰਤਨ ਸੀ ਜਿਸ ਦੌਰਾਨ ਜੇਕਰ ਇਹਨਾਂ ਦੀ ਕਿਸੇ ਨਾਲ ਤਲਖ ਕਲਾਮੀ ਹੋਈ ਤੇ ਉਹਨਾਂ ਨੇ ਇਹਨਾਂ ਨਾਲ ਹੱਥੋਪਾਈ ਕੀਤੀ ਤਾਂ ਉਸ ਵਿਚ ਉਹਨਾਂ ਦਾ ਕੀ ਲੈਣਾ ਦੇਣਾ ਹੈ ? ਉਹਨਾਂ ਕਿਹਾ ਕਿ ਜੇਕਰ ਤੁਸੀਂ ਸੰਗਤ ਨਾ ਬਦਸਲੂਕੀ ਕਰੋਗੇ ਤਾਂ ਸੰਗਤ ਤਾਂ ਅੱਗੋਂ ਜਵਾਬ ਦੇਵੇਗੀ ਹੀ। ਇਸ ਲਈ ਆਪਣਾ ਰਵੱਈਆ ਆਪ ਸੁਧਾਰਨਾ ਚਾਹੀਦਾ ਹੈ।
ਉਹਨਾਂ ਨੇ ਮੁੜ ਦੁਹਰਾਇਆ ਕਿ ਇਕ ਡੂੰਘੀ ਸਾਜ਼ਿਸ਼ ਤਹਿਤ ਸਰਦਾਰ ਸੁਖਵਿੰਦਰ ਸਿੰਘ ਬੱਬਰ ਉਹਨਾਂ ਖਿਲਾਫ ਪ੍ਰਚਾਰ ਕਰ ਰਹੇ ਹਨ ਜੋ ਬਿਲਕੁਲ ਹੀ ਝੂਠਾ, ਬੇਬੁਨਿਆਦ ਤੇ ਗੁੰਮਰਾਹਕੁੰਨ ਹੈ ਜਿਸ ਤੋਂ ਸੰਗਤ ਨੂੰ ਸੁਚੇਤ ਰਹਿਣਾ ਚਾਹੀਦਾ ਹੈ।

Related posts

ਭਾਰਤ ਦੀ ਬੈਡਮਿੰਟਨ ਓਲੰਪੀਅਨ ਪੀਵੀ ਸਿੰਧੂ ਨੇ ਕਰਵਾਇਆ ਵਿਆਹ !

admin

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅਗਲੇ ਸੰਘਰਸ਼ ਦਾ ਐਲਾਨ !

admin

ਕੇਂਦਰ ਵੱਲੋਂ 5ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ !

admin