Punjab

ਖ਼ਾਲਸਾ ਕਾਲਜ ਵਿਖੇ ‘ਪੱਤਰਕਾਰੀ ਦੇ ਆਧੁਨਿਕ ਮਾਧਿਅਮ’ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ

ਖਾਲਸਾ ਕਾਲਜ ਵਿਖੇ ਕਰਵਾਏ ਗਏ ਲੈਕਚਰ ਦੌਰਾਨ ਸ: ਤਮਿੰਦਰ ਸਿੰਘ ਭਾਟੀਆ ਕਾਲਜ ਦੀ ਕੌਫੀ ਟੇਬਲ ਬੁੱਕ ਸ੍ਰੀ ਗੁਰਜੋਤ ਬਵੇਜਾ ਨੂੰ ਭੇਂਟ ਕਰਦੇ ਹੋਏ ਨਾਲ ਡਾ. ਸਾਨੀਆ ਮਰਵਾਹਾ। 

ਅੰਮ੍ਰਿਤਸਰ — ਖਾਲਸਾ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਆਈ. ਆਈ. ਸੀ. ਦੇ ਸਹਿਯੋਗ ਨਾਲ ‘ਪੱਤਰਕਾਰੀ ਦੇ ਆਧੁਨਿਕ ਮਾਧਿਅਮ’ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਪ੍ਰੋਗਰਾਮ ਮੌਕੇ ਸ੍ਰੀ ਗੁਰਜੋਤ ਬਵੇਜਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦੇ ਦੌਰ ’ਚ ਪੱਤਰਕਾਰੀ ਵਿੱਚ ਆਧੁਨਿਕਤਾ ਵਧੀ ਹੈ ਅਤੇ ਇਸ ਦਾ ਮੁੱਖ ਕਾਰਨ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ।

ਇਸ ਤੋਂ ਪਹਿਲਾਂ ਪ੍ਰਿੰ: ਡਾ: ਮਹਿਲ ਸਿੰਘ ਅਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ: ਤਮਿੰਦਰ ਸਿੰਘ ਭਾਟੀਆ ਨੇ ਸ੍ਰੀ ਬਵੇਜਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਇਸ ਦੌਰਾਨ ਪ੍ਰਿੰ: ਡਾ: ਮਹਿਲ ਸਿੰਘ ਨੇ ਸਬੰਧਿਤ ਵਿਭਾਗ ਨੂੰ ਉਕਤ ਲੈਕਚਰ ਦੇ ਸਫ਼ਲ ਆਯੋਜਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮੇਂ ਦੀ ਮੁੱਖ ਜਰੂਰਤ ਹਨ। ਇਸ ਮੌਕੇ ਡਾ. ਭਾਟੀਆ ਨੇ ਕਿਹਾ ਕਿ ਡਿਜੀਟਲ ਪੱਤਰਕਾਰੀ ’ਚ ਹਰ ਤਰ੍ਹਾਂ ਦੀਆਂ ਖ਼ਬਰਾਂ, ਫੀਚਰਸ, ਰਿਪੋਰਟਾਂ ਅਤੇ ਸੰਪਾਦਕੀ ਸਮੱਗਰੀ ਆਦਿ ਇੰਟਰਨੈੱਟ ਰਾਹੀਂ ਪਾਠਕਾਂ ਤੱਕ ਪਹੁੰਚਾਈ ਜਾਂਦੀ ਹੈ। ਇਸ ’ਚ ਆਡੀਓ ਅਤੇ ਵੀਡੀਓ ਦੇ ਰੂਪ ’ਚ ਵੀ ਸਮੱਗਰੀ ਪ੍ਰਸਾਰਿਤ ਕੀਤੀ ਜਾਂਦੀ ਹੈ।

ਇਸ ਮੌਕੇ ਸ੍ਰੀ ਬਵੇਜਾ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਪੱਤਰਕਾਰੀ ’ਚ ਨਵੀਨਤਾ ਆਈ ਹੈ ਪਰ ਇਸ ਦੇ ਨਾਲ ਹੀ ਫਰਜ਼ੀ ਖ਼ਬਰਾਂ ਦਾ ਪ੍ਰਚਲਨ ਵੀ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਕਰਕੇ ਅਸੀਂ ਪੱਤਰਕਾਰੀ ਦੀ ਭਰੋਸੇਯੋਗਤਾ ਬਣਾਉਣੀ ਹੈ ਅਤੇ ਇਸ ਲਈ ਸਭ ਤੋਂ ਜ਼ਰੂਰੀ ਗੱਲ ਤੱਥਾਂ ਦੀ ਜਾਂਚ ਹੈ। ਸਾਨੂੰ ਕੋਈ ਵੀ ਜਾਣਕਾਰੀ ਤੱਥਾਂ ਦੀ ਪੜਤਾਲ ਕਰਨ ਤੋਂ ਬਾਅਦ ਹੀ ਅੱਗੇ ਭੇਜਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰੀ ਨਿਰਪੱਖ ਹੋਣੀ ਚਾਹੀਦੀ ਹੈ, ਨਿਰਪੱਖ ਪੱਤਰਕਾਰੀ ਅਤੇ ਨਿਰਪੱਖ ਪੱਤਰਕਾਰਾਂ ਦਾ ਹੀ ਭਵਿੱਖ ਹੁੰਦਾ ਹੈ। ਕਿਉਂਕਿ ਇਹ ਸਮਾਜ ਨੂੰ ਦਿਸ਼ਾ ਦੇਣ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫਿਲਮ ਮੇਕਿੰਗ ਅਤੇ ਕਹਾਣੀ ਲਿਖਣ ਦੇ ਗੁਰ ਵੀ ਸਿਖਾਏ।

ਇਸ ਮੌਕੇ ਵਿਭਾਗ ਮੁਖੀ ਡਾ: ਸਾਨੀਆ ਮਰਵਾਹਾ ਨੇ ਕਿਹਾ ਕਿ ਇੰਟਰਨੈੱਟ ਪੱਤਰਕਾਰੀ ਸਾਨੂੰ ਕੁਝ ਸਕਿੰਟਾਂ ’ਚ ਦੁਨੀਆ ’ਚ ਕਿਸੇ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਹੁਣ ਆਪਣੀ ਰਿਪੋਰਟਿੰਗ ’ਤੇ ਲੋਕਾਂ ਦਾ ਧਿਆਨ ਰੱਖਣ ਲਈ ਅਖਬਾਰਾਂ ਦੇ ਪ੍ਰਕਾਸ਼ਿਤ ਹੋਣ ਦੀ ਉਡੀਕ ਨਹੀਂ ਕਰਨੀ ਪੈਂਦੀ, ਇਸ ਦੇ ਬਜਾਏ ਉਨ੍ਹਾਂ ਕੋਲ ਤੁਰੰਤ ਲਿਖਣ, ਰਿਕਾਰਡ ਕਰਨ ਅਤੇ ਵੰਡਣ ਦੀ ਯੋਗਤਾ ਤੱਕ ਪਹੁੰਚ ਹੁੰਦੀ ਹੈ। ਇਸ ਮੌਕੇ ਪ੍ਰੋ. ਸੁਰਭੀ ਸ਼ਰਮਾ, ਪ੍ਰੋ. ਭਾਵਨੀ ਖੰਨਾ, ਪ੍ਰੋ. ਜਾਹਨਵੀ ਰਾਜਪੂਤ, ਪ੍ਰੋ. ਹਰੀ ਸਿੰਘ, ਪ੍ਰੋ. ਜਸਕੀਰਤ ਸਿੰਘ, ਪ੍ਰੋ: ਆਸ਼ੂਤੋਸ਼ ਠਾਕੁਰ ਵੀ ਹਾਜ਼ਰ ਸਨ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਹੜਕੰਬ ਮਚ ਗਿਆ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin