Punjab

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਸ਼ੂਧਨ ਜਨਗਣਨਾ ਸਮੀਖਿਆ ਮੀਟਿੰਗ ਆਯੋਜਿਤ

ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ 21ਵੀਂ ਪਸ਼ੂਧਨ ਜਨਗਣਨਾ ਸਮੀਖਿਆ ਮੀਟਿੰਗ ਦੌਰਾਨ ਸ੍ਰੀ ਰਾਹੁਲ ਭੰਡਾਰੀ ਸੰਬੋਧਨ ਕਰਦੇ ਹੋਏ ਨਾਲ ਬੈਠੇ ਵਿਖਾਈ ਦੇ ਰਹੇ ਹਨ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਤੇ ਹੋਰ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ 21ਵੀਂ ਪਸ਼ੂਧਨ ਜਨਗਣਨਾ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਗਈ ਉਕਤ ਮੀਟਿੰਗ ਦੀ ਪ੍ਰਧਾਨਗੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ (ਪੰਜਾਬ ਸਰਕਾਰ) ਤੋਂ ਆਈ. ਏ. ਐੱਸ. ਪ੍ਰਿੰਸੀਪਲ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਕੀਤੀ।

ਇਸ ਮੌਕੇ ਡਾ. ਵਰਮਾ ਨੇ ਸ੍ਰੀ ਭੰਡਾਰੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕਰਨ ਉਪਰੰਤ ਕਾਲਜ ਸਬੰਧੀ ਸੰਖੇਪ ਜਾਣ-ਪਛਾਣ ’ਚ ਦੱਸਦਿਆਂ ਕਿਹਾ ਕਿ ਸੰਸਥਾ 2010 ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਲਜ ਨੇ 446 ਵੈਟਰਨਰੀ ਡਾਕਟਰਾਂ ਦਾ ਐੱਚ. ਆਰ. ਡੀ. ਬਣਾਇਆ ਹੈ ਜਿੰਨ੍ਹਾਂ ਨੇ 8 ਵੱਖ-ਵੱਖ ਬੈਚਾਂ ’ਚ ਗ੍ਰੈਜੂਏਟ ਕਰਨ ਤੋਂ ਬਾਅਦ ਹੁਣ ਸਮਾਜ ਅਤੇ ਬੇਜੁਬਾਨ ਜਾਨਵਰਾਂ ਦੀ ਸੇਵਾ ਕਰ ਰਹੇ ਹਨ।

ਇਸ ਮੌਕੇ ਸ੍ਰੀ ਭੰਡਾਰੀ ਨੇ ਪਸ਼ੂਧਨ ਗਣਨਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਵੇਂ ਚੰਗੀ ਗੁਣਵੱਤਾ ਵਾਲੀ ਜਨਗਣਨਾ ਦਾ ਡਾਟਾ ਵੱਖ-ਵੱਖ ਯੋਜਨਾਵਾਂ ਦੇ ਨਿਰਮਾਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਆਧਾਰ ਬਣਦੀ ਹੈ। ਉਨ੍ਹਾਂ ਨੇ ਕਾਲਜ ਦੁਆਰਾ ਸਮਾਜ, ਕਿਸਾਨਾਂ ਅਤੇ ਗ੍ਰੈਜੂਏਟ ਵੈਟ ਡਾਕਟਰਾਂ ਦੇ ਹਿੱਤ ਲਈ ਬਣਾਈਆਂ ਗਈਆਂ ਸਹੂਲਤਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਡਾ. ਵਰਮਾ ਨੇ ਸ੍ਰੀ ਭੰਡਾਰੀ ਨੂੰ ਨਵਾਂ ਪਸ਼ੂਧਨ ਫਾਰਮ ਕੰਪਲੈਕਸ, ਵਿੱਦਿਅਕ ਢਾਂਚੇ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਕਾਲਜ ਦੁਆਰਾ ਬਣਾਈਆਂ ਗਈਆਂ ਹੋਰ ਬੁਨਿਆਦੀ ਸਹੂਲਤਾਂ ਜਿਵੇਂ ਕਿ ਪੰਜਾਬ ਦੇ ਸਰਹੱਦੀ ਖੇਤਰ ਦੇ ਕਿਸਾਨਾਂ ਅਤੇ ਪਾਲਤੂ ਜਾਨਵਰਾਂ ਦੇ ਮਾਲਕਾਂ ਦੀ ਸੇਵਾ ਕਰਨ ਵਾਲੇ ਵੈਟਰਨਰੀ ਹਸਪਤਾਲ ਦਾ ਦੌਰਾ ਵੀ ਕਰਵਾਇਆ। ਇਸ ਗੱਲਬਾਤ ਦੌਰਾਨ ਇਹ ਨਤੀਜਾ ਸਾਹਮਣੇ ਆਇਆ ਕਿ ਏ. ਐੱਚ. ਵਿਭਾਗ ਕਾਲਜ ਤੋਂ ਹਰ ਤਰ੍ਹਾਂ ਦੀ ਮਦਦ ਲੈ ਸਕਦਾ ਹੈ। ਇਸ ਮੌਕੇ ਏ. ਐੱਚ. ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾ. ਨਵਰਾਜ ਸੰਧੂ ਨੇ ਪਸ਼ੂਧਨ ਗਣਨਾ ਮੀਟਿੰਗ ਅਤੇ ਇਸ ਦੀ ਪ੍ਰਗਤੀ ਦੀ ਸਮੀਖਿਆ ਸਬੰਧੀ ਸ੍ਰੀ ਭੰਡਾਰੀ ਦਾ ਧੰਨਵਾਦ ਕੀਤਾ।

ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਕਰਨਬੀਰ ਭਿੰਡਰ ਨੇ ਚੇਅਰ ਨੂੰ ਜ਼ਿਲ੍ਹੇ ’ਚ 21ਵੀਂ ਪਸ਼ੂਧਨ ਗਣਨਾ ਦੀ ਪ੍ਰਗਤੀ ਅਤੇ ਸਥਿਤੀ ਬਾਰੇ ਜਾਣੂ ਕਰਵਾਇਆ। ਜਦਕਿ ਐੱਮ. ਡੀ. ਡਾ. ਐੱਸ. ਕੇ. ਨਾਗਪਾਲ ਨੇ ਮੀਟਿੰਗ ਦਾ ਸੰਯੋਜਨ ਕੀਤਾ ਅਤੇ ਡਾ. ਪੀ. ਐੱਨ. ਦਿਵੇਦੀ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਮੀਟਿੰਗ ’ਚ ਡਾ. ਸੰਧੂ, ਵੈਟਰਨਰੀ ਅਫ਼ਸਰ, ਸੀਨੀਅਰ ਵੈਟਰਨਰੀ ਅਫ਼ਸਰ ਅਤੇ ਹੋਰ ਜ਼ਿਲ੍ਹਾ ਏ. ਐੱਚ.  ਵਿਭਾਗ ਦੇ ਅਫ਼ਸਰ ਸ਼ਾਮਿਲ ਹੋਏ। ਇਸ ਮੌਕੇ ਐੱਸ. ਵੀ. ਓ. ਡਾ. ਏ. ਐੱਸ. ਪੰਨੂ ਨੇ ਧੰਨਵਾਦ ਮਤਾ ਪੇਸ਼ ਕੀਤਾ। ਇਸ ਮੌਕੇ ਸ੍ਰੀ ਭੰਡਾਰੀ ਨੇ ਪ੍ਰਿੰ: ਡਾ. ਵਰਮਾ ਨਾਲ ਮਲ ਕੇ ਡੇਅਰੀ ਜਾਨਵਰਾਂ ਲਈ ‘ਟੀਕਾਕਰਨ ਕੈਲੰਡਰ’ ਅਤੇ ‘ਕਾਲਜ ਨਿਊਜ਼ਲੈਟਰ’ ’ਤੇ ਇਕ ਰੋਟੇਟਰੀ ਹੈਂਡੀ ਟੂਲ ਜਾਰੀ ਕੀਤਾ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin