Punjab

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਨਾਗਾਲੈਂਡ ਤੋਂ ਪੁੱਜੇ ਵੈਟਰਨਰੀ ਵਿਦਿਆਰਥੀ

ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨਾਗਾਲੈਂਡ ਤੋਂ ਪੁੱਜੇ ਵਫ਼ਦ ਅਤੇ ਕਾਲਜ ਸਟਾਫ਼ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਕਾਲਜ ਆਫ਼ ਵੈਟਰਨਰੀ ਸਾਇੰਸਜ਼ ਐਂਡ ਐਨੀਮਲ ਹਸਬੈਂਡਰੀ, ਜਲੂਕੀ, ਨਾਗਾਲੈਂਡ ਦੇ 2 ਫੈਕਲਟੀ ਮੈਂਬਰਾਂ ਦੇ ਵਫ਼ਦ ਨਾਲ ਚੌਥੇ ਸਾਲ ਦੇ ਬੀ. ਵੀ. ਐੱਸ. ਸੀ. ਅਤੇ ਏ. ਐੱਚ. ਦੇ 24 ਵਿਦਿਆਰਥੀਆਂ ਨੇ ਇਕ ਵਿੱਦਿਅਕ ਦੌਰਾ ਕੀਤਾ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਐੱਚ. ਕੇ. ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਸੰਸਥਾ ’ਚ ਵੱਖ-ਵੱਖ ਸਹੂਲਤਾਂ ਵੇਖੀਆਂ ਅਤੇ ਵਿਦਿਆਰਥੀਆਂ, ਅਧਿਆਪਕਾਂ, ਕਿਸਾਨਾਂ ਅਤੇ ਪਾਲਤੂ ਜਾਨਵਰਾਂ ਲਈ ਵੈਟਰਨਰੀ ਹਸਪਤਾਲ ਵਿਖੇ ਫੈਕਲਟੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਕਲੀਨਿਕਲ ਕੰਪਲੈਕਸ, ਪਸ਼ੂਧਨ ਫਾਰਮ ਕੰਪਲੈਕਸ, ਲਾਇਬ੍ਰੇਰੀ ਅਤੇ ਪ੍ਰਯੋਗਸ਼ਾਲਾਵਾਂ ਸਮੇਤ ਵੱਖ-ਵੱਖ ਵਿਭਾਗਾਂ ਦੀ ਪੜਚੋਲ ਕੀਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਫੈਕਲਟੀ ਮੈਂਬਰਾਂ ਨਾਲ ਵਿਚਾਰ-ਵਟਾਂਦਰੇ ’ਚ ਵੀ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵੈਟਰਨਰੀ ਹਸਪਤਾਲ ’ਚ ਸਹੂਲਤਾਂ ਖਾਸ ਕਰਕੇ ਐਕਸ-ਰੇ, ਅਲਟਰਾਸਾਊਂਡ, ਡਾਇਗਨੌਸਟਿਕ ਲੈਬਾਂ ਅਤੇ ਹਸਪਤਾਲ ’ਚ ਬਿਮਾਰ ਜਾਨਵਰਾਂ ਦੀ ਕਿਸਮ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਉਤਸ਼ਾਹਿਤ ਸਨ।

ਇਸ ਮੌਕੇ ਨਾਗਾਲੈਂਡ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਕਾਲਜ ਦੀ ਮਹਿਮਾਨ ਨਿਵਾਜ਼ੀ ਅਤੇ ਕੀਮਤੀ ਸਿੱਖਣ ਦੇ ਤਜ਼ਰਬੇ ਲਈ ਧੰਨਵਾਦ ਕੀਤਾ। ਉਕਤ ਵਫ਼ਦ ਨੇ ਇਜ਼ਹਾਰ ਕੀਤਾ ਕਿ ਇਸ ਦੌਰੇ ਨੇ ਵੈਟਰਨਰੀ ਸਾਇੰਸਜ਼ ’ਚ ਨਵੀਨਤਮ ਤਰੱਕੀਆਂ ਬਾਰੇ ਉਨ੍ਹਾਂ ਦੇ ਗਿਆਨ ਨੂੰ ਵਧਾਇਆ ਅਤੇ ਉਨ੍ਹਾਂ ਨੂੰ ਆਪਣੇ ਖੇਤਰ ’ਚ ਨਵੇਂ ਰਸਤੇ ਖੋਜਣ ਲਈ ਪ੍ਰੇਰਿਤ ਕੀਤਾ। ਇਸ ਵਿੱਦਿਅਕ ਦੌਰੇ ਨਾਲ ਵਿਦਿਆਰਥੀਆਂ ਨੂੰ ਪਸ਼ੂ ਸਿਹਤ ਅਤੇ ਭਲਾਈ ’ਚ ਵੈਟਰਨਰੀ ਸਿੱਖਿਆ ਦੀ ਭੂਮਿਕਾ ਸਬੰਧੀ ਮਹੱਤਵਪੂਰਨ ਤਜ਼ਰਬਾ ਹਾਸਲ ਹੋਇਆ ਹੈ। ਡਾ. ਵਰਮਾ ਨੇ ਕਿਹਾ ਕਿ ਉਕਤ ਦੌਰੇ ਸਬੰਧੀ ਤਾਲਮੇਲ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ ਦੀ ਨਿਗਰਾਨੀ ਹੇਠ ਡਾ. ਰਾਓ, ਹੈੱਡ ਸਰਜਰੀ ਦੁਆਰਾ ਕੀਤਾ ਗਿਆ ਸੀ।

Related posts

ਭਵਾਨੀਗੜ੍ਹ ਵਿਖੇ ਨਵਾਂ ਬਣਿਆ ਸਬ-ਡਵੀਜ਼ਨਲ ਕੰਪਲੈਕਸ ਲੋਕਾਂ ਨੂੰ ਸਮਰਪਿਤ

admin

ਕੰਪਿਊਟਰ ਅਧਿਆਪਕਾਂ ਵਲੋਂ 2 ਮਾਰਚ ਨੂੰ ‘ਹੱਕ ਬਚਾਓ ਰੈਲੀ’ ਕਰਨ ਦਾ ਐਲਾਨ !

admin

ਮੁੱਖ ਮੰਤਰੀ ਨੇ 216 ਅਤਿ ਆਧੁਨਿਕ ਸਫ਼ਾਈ ਮਸ਼ੀਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ !

admin