Punjab

ਖ਼ਾਲਸਾ ਯੂਨੀਵਰਸਿਟੀ ਹੋਵੇਗੀ ਇਕ ਪ੍ਰੋਫੈਸ਼ਨਲ ਅਤੇ ਮਲਟੀ-ਫ਼ੈਕਲਟੀ ’ਵਰਸਿਟੀ : ਛੀਨਾ

ਖ਼ਾਲਸਾ ਯੂਨੀਵਰਸਿਟੀ ਬਹਾਲ ਹੋਣ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਪ੍ਰਿੰਸੀਪਲ ਅਤੇ ਅਹੁੱਦੇਦਾਰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ।

ਅੰਮ੍ਰਿਤਸਰ – ਬੀਤੇ ਦਿਨ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਆਪਣੇ ਇਤਿਹਾਸਕ ਫ਼ੈਸਲੇ ’ਚ ‘ਖਾਲਸਾ ਯੂਨੀਵਰਸਿਟੀ’ ਨੂੰ ਮੁੜ ਬਹਾਲ ਕਰਨ ਦੇ ਨਾਲ ਹੀ ਮੈਨੇਜ਼ਮੈਂਟ ਮੈਂਬਰਾਂ ’ਚ ਅੱਜ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਹੇਠ ਕੌਂਸਲ ਦੇ ਮੁੱਖ ਦਫ਼ਤਰ ਵਿਖੇ ਅਹੁਦੇਦਾਰਾਂ ਵੱਲੋਂ ਖਾਸ ਵਿਚਾਰ-ਵਟਾਂਦਰੇ ਸਾਂਝੇ ਕਰਨ ਉਪਰੰਤ ਆਉਣ ਵਾਲੇ ਭਵਿੱਖ ’ਚ ਅਕਾਦਮਿਕ ਸੈਸ਼ਨ 2025-26 ਤੋਂ ’ਵਰਸਿਟੀ ਦੇ ਦਾਖਲਿਆਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਗਵਰਨਿੰਗ ਕੌਂਸਲ ਦੇ ਪੂਰਵਜ੍ਹਾ ਵੱਲੋਂ ਜੋ ਯੂਨੀਵਰਸਿਟੀ ਸਥਾਪਿਤ ਕਰਨ ਦਾ ਸੁਪਨਾ ਸਾਲਾਂ ਪਹਿਲਾਂ ਲਿਆ ਗਿਆ ਸੀ, ਉਸ ਦੀ ਪੂਰਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਦਾਖਲਿਆਂ ਸਬੰਧੀ ਅਗਲੇਰੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਇਕ ਪ੍ਰੋਫੈਸ਼ਨਲ ਅਤੇ ਮਲਟੀ-ਫ਼ੈਕਲਟੀ ’ਵਰਸਿਟੀ ਹੋਵੇਗੀ, ਜਿਸ ’ਚ ਦੁਨੀਆ ਭਰ ’ਚ ਪ੍ਰਸਿੱਧ , ਅਜੋਕੇ ਸਮੇਂ ਦੇ ਅਨੁਕੂਲ ਕੋਰਸਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ਤੋਂ ਵਧਾਈ ਸੰਦੇਸ਼ ਆ ਰਹੇ ਹਨ, ਕਿਉਂਕਿ ਹਰ ਵਰਗ ਖੁਸ਼ ਹੈ।

ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਕੋਲ ਯੂਨੀਵਰਸਿਟੀ ਨੂੰ ਚਲਾਉਣ ਲਈ ਮੁੱਢਲਾ ਢਾਂਚਾ ਪੂਰਾ ਤਰ੍ਹਾਂ ਨਾਲ ਉਪਲਬੱਧ ਹੈ, ਕਿਉਂਕਿ ਬਹੁਤ ਸਾਰੇ ਕਾਲਜ ’ਚ ਪਹਿਲਾਂ ਹੀ ਸਫ਼ਲਤਾਪੂਰਵਕ ਚੱਲ ਰਹੇ ਹਨ ਇਸ ਯੂਨੀਵਰਸਿਟੀ ਦਾ ਹਿੱਸਾ ਹੋਣਗੇ। ਜੇਕਰ ਹੋਰ ਇਮਾਰਤਾਂ ਦੀ ਲੋੜ ਪਵੇਗੀ ਤਾਂ ਰਾਮ ਤੀਰਥ ਰੋਡ ਵਾਲੇ ਪਾਸੇ ਖ਼ਾਲਸਾ ਕਾਲਜ ਆਫ਼ ਲਾਅ ਅਤੇ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਨਾਲ ਲੱਗਦੇ ਕੈਂਪਸ ’ਚ ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ’ਚ ਪੇਸ਼ੇਵਰ ਕੋਰਸਾਂ ਨੂੰ ਪਹਿਲ ਦਿੰਦਿਆਂ ਖੇਤੀਬਾੜੀ, ਇੰਜੀਨੀਅਰਿੰਗ, ਫਾਰਮੇਸੀ, ਨਰਸਿੰਗ, ਸਿੱਖਿਆ, ਸਰੀਰਿਕ ਸਿੱਖਿਆ, ਭਾਸ਼ਾਵਾਂ, ਸਿੱਖ ਇਤਿਹਾਸ, ਕਾਨੂੰਨ, ਲਾਇਬ੍ਰੇਰੀ ਵਿਗਿਆਨ, ਮੈਡੀਕਲ ਲੈਬ ਤਕਨਾਲੋਜੀ ਅਤੇ ਧਾਰਮਿਕ ਵਿੱਦਿਆ ਸਬੰਧੀ ਸਾਰੇ ਹੀ ਵਿਸ਼ਿਆਂ ਦੀਆਂ ਗ੍ਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਡਾਕਟਰੇਟ ਡਿਗਰੀ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਸ ਮੌਕੇ ਛੀਨਾ ਨੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਨਾਲ ਵੀ ਅਹਿਮ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਮਕਸਦ ਰਵਾਇਤੀ ਕੋਰਸਾਂ ਦੀ ਬਜਾਏ ਪ੍ਰੋਫੈਸ਼ਨਲ ਕੋਰਸਾਂ ਨੂੰ ਲਾਗੂ ਕੀਤਾ ਜਾਵੇਗਾ। ਕਿਉਂਕਿ ਰਵਾਇਤੀ ਕੋਰਸ ਪਹਿਲਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਖਾਲਸਾ ਕਾਲਜ ’ਚ ਮੌਜ਼ੂਦ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਤਿਹਾਸਕ ਖ਼ਾਲਸਾ ਕਾਲਜ ਦੀ ਹੋਂਦ ਨੂੰ ਜਿਉਂ ਦਾ ਤਿਉਂ ਹੀ ਬਰਕਰਾਰ ਰੱਖਿਆ ਜਾਵੇਗਾ। ਕਿਉਂਕਿ ਇਹ ਯੂਨੀਵਰਸਿਟੀ ਇਸ ਕਾਲਜ ਤੋਂ ਅਲੱਗ ਤੌਰ ’ਤੇ ਕਾਰਜਸ਼ੀਲ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਤਵ ਅੰਤਰਰਾਸ਼ਟਰੀ ਵਿੱਦਿਅਕ ਸਹਿਯੋਗ ਅਤੇ ਖੋਜ ਨੂੰ ਸਥਾਪਿਤ ਕਰਨਾ ਹੈ, ਜਿਸ ਲਈ ਉਹ ਵਿਸ਼ਵ ਭਰ ਦੀਆਂ ਹੋਰ ਯੂਨੀਵਰਸਿਟੀਆਂ ਅਤੇ ਉਚ ਸੰਸਥਾਵਾਂ ਨਾਲ ਗੱਠਜੋੜ ਕਰਨਗੇ।

Related posts

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin

ਪੰਜਾਬ ਦੇ ਗਵਰਨਰ ਵੱਲੋਂ ਰੁੱਖ ਲਗਾਉਣ ਸਬੰਧੀ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ !

admin