Punjab

ਖ਼ੂਨਦਾਨ ਮੁਹਿੰਮ ਵਿੱਚ ਯੋਗਦਾਨ ਲਈ ਧਰਮਵੀਰ ਗਰਗ ਸਨਮਾਨਿਤ

ਭਵਾਨੀਗੜ੍ਹ/ਪਟਿਆਲਾ – ਸਾਬਕਾ ਰੋਟਰੀ ਗਵਰਨਰ ਧਰਮਵੀਰ ਗਰਗ ਨੂੰ ਖ਼ੂਨਦਾਨ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਬਲੱਡ ਬੈਂਕ, ਰਜਿੰਦਰਾ ਹਸਪਤਾਲ ਦੇ ਹੈੱਡ ਡਾਕਟਰ ਮੋਨਿਕਾ ਗਰਗ, ਸੁਖਵਿੰਦਰ ਸਿੰਘ ਅਤੇ ਬਾਕੀ ਡਾਕਟਰਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ। ਇਸ ਸਾਲ ਜੁਲਾਈ 2024 ਤੋਂ ਲੈ ਕੇ ਉਹਨਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਖ਼ੂਨਦਾਨ ਕੈਂਪ ਆਯੋਜਿਤ ਕਰਨ ਵਿੱਚ ਬਲੱਡ ਬੈਂਕ ਦੀ ਮਦਦ ਕੀਤੀ ਜਿਸ ਵਿੱਚ ਖਾਸ ਤੌਰ ਉੱਤੇ 12 ਜੁਲਾਈ ਨੂੰ ਫੋਕਲ ਪੁਆਇੰਟ ਪਟਿਆਲਾ ਵਿਖੇ ਮੈਗਾ ਕੈਂਪ ਦਾ ਆਯੋਜਿਤ ਕੀਤਾ ਗਿਆ ਜਿਸ ਵਿੱਚ 119 ਯੂਨਿਟ, 13 ਜੁਲਾਈ ਨੂੰ ਰੋਟਲੀ ਕਲੱਬ ਭਵਾਨੀਗੜ੍ਹ ਵੱਲੋਂ 130 ਯੂਨਿਟ, 16 ਜੁਲਾਈ ਨੂੰ ਸੰਸਕਾਰ ਵੈਲੀ ਸਮਾਰਟ ਸਕੂਲ ਵਿਖੇ 90 ਖ਼ੂਨਦਾਨ ਯੂਨਿਟ ਇਕੱਠੇ ਕੀਤੇ ਗਏ। ਇਸ ਤੋਂ ਬਾਅਦ 30 ਜੁਲਾਈ ਨੂੰ ਪੈਰਾਡਾਈਜ਼ ਸਕੂਲ, ਘੱਗਾ ਵਿਖੇ 60 ਯੂਨਿਟ, 11 ਅਗਸਤ ਨੂੰ ਦਯਾਨੰਦ ਪਬਲਿਕ ਸਕੂਲ ਨਾਭਾ ਵਿਖੇ 90 ਯੂਨਿਟ ਅਤੇ 6 ਸਤੰਬਰ ਨੂੰ ਰੋਟਰੀ ਕਲੱਬ ਵਿਖੇ 103  ਖ਼ੂਨਦਾਨ ਦੇ ਯੂਨਿਟ ਇਕੱਤਰ ਕੀਤੇ। ਇਹ ਸਾਰੇ ਖ਼ੂਨਦਾਨ ਕੈਂਪ ਗਰਮੀ ਅਤੇ ਹੁੰਮਸ ਦੇ ਮੌਸਮ ਵਿੱਚ ਅਯੋਜਿਤ ਕੀਤੇ ਗਏ ਕਿਉਂਕਿ ਉਸ ਸਮੇਂ ਬਲੱਡ ਬੈਂਕ ਵਿੱਚ ਖ਼ੂਨ ਦੀ ਕਮੀ ਸੀ ਅਤੇ ਜਿਸ ਦਾ ਜ਼ਰੂਰਤਮੰਦ ਲੋਕਾਂ ਨੂੰ ਬਹੁਤ ਫ਼ਾਇਦਾ ਹੋਇਆ।
ਧਰਮਵੀਰ ਗਰਗ ਵੱਲੋਂ ਜਿੱਥੇ ਸਾਲ 2015-16 ਰੋਟਰੀ ਗਵਰਨਰ ਦੇ ਤੌਰ ਤੇ ਰੋਟਰੀ ਜ਼ਿਲ੍ਹਾ 3090 ਦੀ ਅਗਵਾਈ ਕੀਤੀ ਉੱਥੇ ਬਲੱਡ ਡੋਨੇਸ਼ਨ ਕੈਂਪ ਨੂੰ ਬਹੁਤ ਅੱਗੇ ਵਧਾਇਆ ਗਿਆ । ਇਹਨਾਂ ਦੀ ਅਗਵਾਈ ਵਿੱਚ ਰੋਟਰੀ ਕਲੱਬ, ਭਵਾਨੀਗੜ੍ਹ ਵੱਲੋਂ ਹੁਣ ਤੱਕ 69 ਖ਼ੂਨਦਾਨ ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਖ਼ੂਨਦਾਨ ਯੂਨਿਟ ਇਕੱਠੇ ਕੀਤੇ ਗਏ ਹਨ ਹਨ।
ਇਸ ਮੌਕੇ ਉੱਤੇ ਧਰਮਵੀਰ ਗਰਗ ਨੇ ਕਿਹਾ ਕਿ 18 ਸਾਲ ਤੋਂ ਉੱਪਰ ਸਾਰੇ ਨੌਜਵਾਨਾਂ ਨੂੰ ਸਵੈ- ਇੱਛੁਕ ਤੌਰ ਤੇ ਖ਼ੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਸਿਰਫ਼ ਇੱਕ ਇਨਸਾਨ ਹੀ ਦੂਜੇ ਇਨਸਾਨ ਨੂੰ ਖ਼ੂਨਦਾਨ ਕਰ ਸਕਦਾ ਹੈ। ਉਹਨਾਂ ਯੂਥ ਦੇ ਨਾਲ- ਨਾਲ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਸਾਲ ਵਿੱਚ ਇੱਕ ਖ਼ੂਨਦਾਨ ਕੈਂਪ ਲਗਾਉਣ ਦੀ ਅਪੀਲ ਕੀਤੀ। ਉਹਨਾਂ ਨੇ ਬਲੱਡ ਬੈਂਕ ਦੇ ਅਧਿਕਾਰੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਸੰਸਥਾਵਾਂ ਨੂੰ ਬਲੱਡ ਬੈਂਕ ਨਾਲ ਜੋੜਨ ਦਾ ਵਾਅਦਾ ਕੀਤਾ।

Related posts

ਉੱਤਰ ਪ੍ਰਦੇਸ਼ ਦੀਆਂ ਸੰਗਤਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ

admin

ਅਸਾਮ ਤੋ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

admin

ਪੰਜਾਬ ਵਿਚਲੇ ਦਰਆਿਵਾਂ ਨੂੰ ਸਾਫ਼, ਹੋਰ ਡੂੰਘਾ ਅਤੇ ਚੌੜਾ ਕਰਨ ਦੀ ਯੋਜਨਾ: ਹਰਪਾਲ ਸਿੰਘ ਚੀਮਾ

admin