Punjab

ਖਾਲਸਾ ਕਾਲਜ ਤੇ ਹਰਿਆਣਾ ਗਿਆਨ ਨਿਗਮ ਲਿਮਟਿਡ ਦਰਮਿਆਨ ਸਮਝੌਤਾ !

ਖ਼ਾਲਸਾ ਕਾਲਜ ਅਤੇ ਹਰਿਆਣਾ ਗਿਆਨ ਨਿਗਮ ਲਿਮਟਿਡ ਦਰਮਿਆਨ ਹੋਏ ਸਮਝੌਤੇ ਉਪਰੰਤ ਦਸਤਾਵੇਜ਼ ਵਿਖਾਉਂਦੇ ਹੋਏ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਸ੍ਰੀ ਅਭਿਜੀਤ ਕੁਲਕਰਨੀ ਨਾਲ ਹਨ ਡਾ. ਤਮਿੰਦਰ ਸਿੰਘ ਭਾਟੀਆ, ਡਾ. ਐੱਸ. ਐੱਸ. ਮੰਟੋ, ਡਾ. ਅਮਿਤ ਆਨੰਦ ਤੇ ਹੋਰ।

ਅੰਮ੍ਰਿਤਸਰ – ਖਾਲਸਾ ਕਾਲਜ ਨੇ ਹਰਿਆਣਾ ਸਰਕਾਰ ਦੁਆਰਾ ਪ੍ਰਮਾਣਿਤ ਕੀਤੇ ਗਏ ਹਰਿਆਣਾ ਗਿਆਨ ਨਿਗਮ ਲਿਮਟਿਡ (ਐੱਚ. ਕੇ. ਸੀ. ਐੱਲ.) ਨਾਲ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਮੁਤਾਬਕ ਐੱਚ. ਕੇ. ਸੀ. ਐੱਲ. ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.-2020), ਰਾਸ਼ਟਰੀ ਕ੍ਰੈਡਿਟ ਫ਼ਰੇਮਵਰਕ-2023, ਰਾਸ਼ਟਰੀ ਉੱਚ ਸਿੱਖਿਆ ਯੋਗਤਾ ਫਰੇਮਵਰਕ ਦੇ ਪਰਿਵਰਤਨਸ਼ੀਲ ਸਿਧਾਂਤਾਂ ਦੀ ਪਾਲਣਾ ’ਚ ਅਤੇ ਐੱਨ. ਈ. ਪੀ. ਨੂੰ ਲਾਗੂ ਕਰਨ ਲਈ ਯੂ. ਜੀ. ਸੀ., ਏ. ਆਈ. ਸੀ. ਟੀ. ਈ. ਆਦਿ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ’ਚ ਕਾਲਜ ’ਚ ਬਹੁ-ਅਨੁਸ਼ਾਸਨੀ ਉੱਚ ਸਿੱਖਿਆ ਈਕੋਸਿਸਟਮ ਬਣਾਉਣ ’ਚ ਲੌਜਿਸਟਿਕ ਸਹਾਇਤਾ ਪ੍ਰਦਾਨ ਕਰੇਗਾ।

ਉਕਤ ਸਮਝੌਤੇ ਸਬੰਧੀ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਅਤੇ ਖਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਡਾਇਰੈਕਟਰ ਡਾ. ਅਜੈ ਸਹਿਗਲ ਨੂੰ ਇਸ ਨਵੀਨਤਾਕਾਰੀ ਕਦਮ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਿੰ: ਡਾ. ਰੰਧਾਵਾ ਅਤੇ ਐੱਚ. ਕੇ. ਸੀ. ਐੱਲ. ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਸ੍ਰੀ ਅਭਿਜੀਤ ਕੁਲਕਰਨੀ ਦਰਮਿਆਨ ਹੋਏ ਉਕਤ ਸਮਝੌਤੇ ’ਤੇ ਦਸਤਖ਼ਤ ਨਾਲ ਸਮਾਜ ਨੂੰ ਵੱਡੇ ਪੱਧਰ ’ਤੇ ਲਾਭ ਹੋਵੇਗਾ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਉਦੇਸ਼ ਲਈ ਕਾਲਜ ਦਾ ਖਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਐੱਚ. ਕੇ. ਸੀ. ਐੱਲ. ਸਾਂਝੇ ਤੌਰ ’ਤੇ ਲਗਭਗ 30 ਹੁਨਰ ਵਿਕਾਸ ਪ੍ਰੋਗਰਾਮ ਚਲਾਉਣਗੇ ਜੋ ਸਮਾਜ ਦੇ ਵੱਖ-ਵੱਖ ਖੇਤਰਾਂ ’ਚ ਹੁਨਰਮੰਦ ਪੇਸ਼ੇਵਰ ਪੈਦਾ ਕਰਨਗੇ। ਉਨ੍ਹਾਂ ਕਿਹਾ ਕਿ ਹੁਨਰਮੰਦ ਪੇਸ਼ੇਵਰਾਂ ਦੀ ਸਖ਼ਤ ਲੋੜ ਹੈ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਹੁਨਰ ਪ੍ਰਦਾਨ ਕਰਨ ਅਤੇ ਇਸ ਪਾੜੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਕਾਲਜ ਦਾ ਉਕਤ ਸੈਂਟਰ ਪਹਿਲਾਂ ਹੀ ਵੈੱਬ ਡਿਜ਼ਾਈਨਿੰਗ, ਕੰਪਿਊਟਰਾਈਜ਼ਡ ਅਕਾਊਂਟਿੰਗ, ਸੰਚਾਰ ਹੁਨਰ ਅਤੇ ਸ਼ਖਸੀਅਤ ਵਿਕਾਸ, ਗੁਰਬਾਣੀ ਸੰਗੀਤ, ਡਿਪਲੋਮਾ ਇਨ ਇਲੈਕਟ੍ਰੀਸ਼ੀਅਨ, ਕਟਿੰਗ, ਸਿਲਾਈ ਅਤੇ ਟੇਲਰਿੰਗ, ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਅਤੇ ਆਫਿਸ ਆਟੋਮੇਸ਼ਨ ਆਦਿ ਸਮੇਤ ਥੋੜ੍ਹੇ ਸਮੇਂ ਦੇ ਹੁਨਰ ਵਿਕਾਸ ਪ੍ਰੋਗਰਾਮ ਚਲਾ ਰਿਹਾ ਹੈ। ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ, ਡਾ. ਅਮਿਤ ਆਨੰਦ, ਡਾ. ਐੱਸ. ਐੱਸ. ਮੰਟੋ, ਸ੍ਰੀ ਅਸ਼ੀਸ਼ ਕੁਮਾਰ, ਸ੍ਰੀ ਵਿਕਾਸ ਬਿਸ਼ਨੋਈ ਮੌਜੂਦ ਸਨ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin