Punjab

ਖਾਲਸਾ ਕਾਲਜ ਵਿਖੇ ‘ਲੋਗੋ ਮੇਕਿੰਗ ਤੇ ਚਰਿੱਤਰ ਡਿਜ਼ਾਈਨਿੰਗ’ ਮੁਕਾਬਲਾ ਕਰਵਾਇਆ 

ਅੰਮ੍ਰਿਤਸਰ – ਖਾਲਸਾ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਦੂਰਦਰਸ਼ਨ ਦਿਵਸ ਦੀ 65ਵੀਂ ਵਰ੍ਹੇਗੰਢ ਮੌਕੇ ‘ਲੋਗੋ ਮੇਕਿੰਗ ਅਤੇ ਕਰੈਕਟਰ ਡਿਜ਼ਾਈਨਿੰਗ’ ਮੁਕਾਬਲਾ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦੂਰਦਰਸ਼ਨ ਦੀ ਸ਼ੁਰੂਆਤ ਤੋਂ ਲੈ ਕੇ ਇਸ ਦੀ ਸਫਲਤਾ ਤੱਕ ਦੀ ਕਹਾਣੀ ਅਤੇ ਕਿਰਦਾਰਾਂ ਬਾਰੇ ਜਾਗਰੂਕ ਅਤੇ ਜਾਣੂ ਕਰਵਾਉਣਾ ਸੀ। ਜਿਸ ’ਚ ਉਕਤ ਵਿਭਾਗ ਦੇ ਸਮੂੰਹ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਵਿਭਾਗ ਕੋਆਰਡੀਨੇਟਰ ਪ੍ਰੋ: ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੂਰਦਰਸ਼ਨ ’ਤੇ ਮਹੱਤਵਪੂਰਨ ਤੱਥਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਬਲੈਕ ਐਂਡ ਵਾਈਟ ਪ੍ਰਸਾਰਣ ਦੇ ਯੁੱਗ ਤੋਂ ਲੈ ਕੇ ਇਸ ਦੇ ਨੈਟਵਰਕ ’ਚ 35 ਚੈਨਲ ਹਨ, ਦੂਰਦਰਸ਼ਨ ’ਚ 6 ਰਾਸ਼ਟਰੀ, 28 ਖੇਤਰੀ ਅਤੇ 1 ਅੰਤਰਰਾਸ਼ਟਰੀ ਚੈਨਲ ਸ਼ਾਮਿਲ ਹੈ। ਉਨ੍ਹਾਂ ਵਿਦਿਆਰਥੀਆਂ ’ਚ ਰਚਨਾਤਮਕਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਨੂੰ ਵਧਾਈ ਦਿੱਤੀ।

ਇਸ ਮੌਕੇ ਪ੍ਰੋ: ਜਸਪ੍ਰੀਤ ਕੌਰ ਨੇ ਵਿਭਾਗ ਮੁੱਖੀ ਡਾ. ਸਾਨੀਆ ਮਰਵਾਹਾ ਨਾਲ ਮਿਲ ਕੇ ਸਮੂੰਹ ਜੇਤੂ ਵਿਦਿਆਰਥੀਆਂ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੰਦਿਆਂ ਇਨਾਮ ਤਕਸੀਮ ਕਰਨ ਉਪਰੰਤ ਅਜਿਹੇ ਪ੍ਰੋਗਰਾਮਾਂ ’ਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੁਕਾਬਲੇ ’ਚ ਬੀ. ਏ. ਜੇ. ਐੱਮ. ਸੀ. (ਤੀਜਾ ਸਮੈਸਟਰ) ਦੀ ਸ਼ੀਤਲ ਧਵਨ ਨੇ ਪਹਿਲਾ, ਪਹਿਲੇ ਸਮੈਸਟਰ ਦੀ ਰੋਮਨਜੀਤ ਕੌਰ ਨੇ ਦੂਜਾ ਅਤੇ ਪਹਿਲੇ ਸਮੈਸਟਰ ਦੀ ਸ਼੍ਰੇਆ ਅਰੋੜਾ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਜਦਕਿ ਬੀ.ਏ. ਐਨੀਮੇਸ਼ਨ ਅਤੇ ਫੋਟੋਗ੍ਰਾਫੀ (ਸਮੈਸਟਰ ਪਹਿਲਾ) ਦੇ ਅਕਾਸ਼ਦੀਪ ਸਿੰਘ, ਬੀ. ਏ. ਜੇ. ਐੱਮ. ਸੀ. (ਸਮੈਸਟਰ ਤੀਜਾ) ਦੀ ਰੌਸ਼ਨੀ ਅਤੇ ਬੀ. ਏ. ਜੇ. ਐੱਮ. ਸੀ.(ਸਮੈਸਟਰ ਪਹਿਲਾ) ਦੀ ਮਹਿਕ ਰਾਜਪੂਤ ਨੂੰ ਹੌਂਸਲਾ ਅਫ਼ਜਾਈ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਸੁਰਭੀ ਸ਼ਰਮਾ, ਪ੍ਰੋ. ਭਾਵਨੀ ਖੰਨਾ, ਪ੍ਰੋ. ਜਾਹਨਵੀ ਰਾਜਪੂਤ, ਪ੍ਰੋ. ਹਰੀ ਸਿੰਘ, ਪ੍ਰੋ. ਜਸਕੀਰਤ ਸਿੰਘ ਵੀ ਹਾਜ਼ਰ ਸਨ।

Related posts

ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਰਾਹੀਂ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ

admin

ਕੰਪਿਊਟਰ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ

admin

ਦਲਜੀਤ ਸਫ਼ੀਪੁਰ ਬਣੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਕਨਵੀਨਰ 

admin