Punjab

ਖਿਡਾਰੀਆਂ ਨੇ ਗਤਕਾ ਚੈਂਪੀਅਨਸ਼ਿਪ ’ਚ ਹਾਸਲ ਕੀਤੇ ਤਮਗੇ !

ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਜੇਤੂ ਖਿਡਾਰੀਆਂ ਅਤੇ ਹੋਰ ਸਟਾਫ਼ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ ਹਨ।

ਅੰਮ੍ਰਿਤਸਰ – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਸਕੂਲ ਨੈਸ਼ਨਲ ਗਤਕਾ ਚੈਂਪੀਅਨਸ਼ਿਪ ’ਚ ਤਮਗੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਇਸ ਸਬੰਧੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸਕੂਲ ਖੇਡ ਮੁਖੀ ਰਣਕੀਰਤ ਸਿੰਘ ਸੰਧੂ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਦਿੱਲੀ ਵਿਖੇ ਹੋਈ ਸਕੂਲ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਸਿੰਗਲ ਸੋਟੀ ਵਿਅਕਤੀਗਤ ਮੁਕਾਬਲੇ ’ਚ 10ਵੀਂ ਕਲਾਸ ਦੇ ਵਿਦਿਆਰਥੀ ਅਮਰਬੀਰ ਸਿੰਘ ਨੇ ਅੰਡਰ 17 ਸਾਲ ਵਰਗ ’ਚ ਭਾਗ ਲੈਂਦਿਆਂ ਸੋਨੇ ਦਾ ਤਮਗਾ ਹਾਸਲ ਕੀਤਾ ਅਤੇ ਸਿੰਗਲ ਸੋਟੀ ਟੀਮ ’ਚ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ 11ਵੀਂ ਕਲਾਸ ਦੇ ਵਿਦਿਆਰਥੀ ਚੰਦਨਪ੍ਰੀਤ ਸਿੰਘ ਨੇ ਅੰਡਰ-19 ਸਾਲ ਸਿੰਗਲ ਸੋਟੀ ਟੀਮ ’ਚ ਭਾਗ ਲੈਂਦਿਆਂ ਕਾਂਸੀ ਦਾ ਤਮਗਾ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ। ਇਸ ਮੌਕੇ ਉਨ੍ਹਾਂ ਨੇ ਗਤਕਾ ਕੋਚ ਮਨਵਿੰਦਰ ਸਿੰਘ ਦੇ ਕਾਰਜ ਦੀ ਸਰਾਹਨਾ ਕਰਦਿਆਂ ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਭਵਿੱਖ ’ਚ ਹੋਰ ਤਰੱਕੀ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

Related posts

ਖਾਲਸਾ ਯੂਨੀਵਰਸਿਟੀ ਦਾ ਇੰਜੀਨੀਅਰਿੰਗ ਪ੍ਰੋਗਰਾਮਾਂ ਲਈ ਐਲ ਐਂਡ ਟੀ ਐਜੂਟੈਕ ਨਾਲ ਸਮਝੌਤਾ !

admin

ਪੰਜਾਬ ਦੇ ਪੇਂਡੂ ਇਲਾਕਿਆਂ ’ਚ ਸੁਧਾਰ ਲਈ ਪੇਂਡੂ ਵਿਕਾਸ ਬਲਾਕਾਂ ਦਾ ਪੁਨਰਗਠਨ ਹੋਵੇਗਾ !

admin

350ਵੇਂ ਸ਼ਹੀਦੀ ਦਿਹਾੜੇ ‘ਤੇ ਪੰਜਾਬ ਸਰਕਾਰ 4 ਧਾਰਮਿਕ ਯਾਤਰਾਵਾਂ ਅਤੇ ਵੱਡੇ ਸਮਾਗਮ ਆਯੋਜਿਤ ਕਰੇਗੀ !

admin