India

ਖੇਤੀ ਕਾਨੂੰਨਾਂ ਸਬੰਧੀ ਭੜਕਾਊ ਬਿਆਨਬਾਜੀ ‘ਤੇ ਲਗਾਮ ਲਗਾਉਣ ਦੀ ਲੋੜ: ਮਾਇਆਵਤੀ

ਲਖਨਊ – ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਸਾਰੀਆਂ ਵਿਰੋਧੀ ਧਿਰਾਂ ਆਪਣੇ-ਆਪਣੇ ਬਿਆਨ ਜਾਰੀ ਕਰ ਰਹੀਆਂ ਹਨ ਹਨ। ਹਾਲ ਹੀ ਵਿੱਚ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਖੇਤੀ ਕਾਨੂੰਨਾਂ ਦੇ ਰੱਦ ਸੰਬੰਧੀ ਬਿਆਨ ਜਾਰੀ ਕੀਤਾ ਹੈ। ਮਾਇਆਵਤੀ ਨੇ ਕਾਨੂੰਨ ਰੱਦ ਕਰਨ ਦੇ ਫੈਸਲੇ ਸਬੰਧੀ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦਾ ਜਿੱਥੇ ਧੰਨਵਾਦ ਕੀਤਾ ਉਥੇ ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਕਥਿਤ ਭੜਕਾਊ ਬਿਆਨਾਂ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਆਪਣੇ ਟਵੀਟ ਵਿੱਚ ਮਾਇਆ ਵਤੀ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੱਗਪਗ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਪ੍ਰਵਾਨ ਕਰਨ ਦੇ ਨਾਲ-ਨਾਲ ਉਨ੍ਹਾ ਦੀਆਂ ਕੁਝ ਜਾਇਜ ਮੰਗਾਂ ਦਾ ਹੱਲ ਕਰਨਾ ਵੀ ਜ਼ਰੂਰੀ ਹੈ, ਤਾਂ ਕਿ ਉਹ ਸੰਤੁਸ਼ਟ ਹੋ ਕੇ ਆਪੋ-ਆਪਣੇ ਘਰਾਂ ਨੂੰ ਮੁੜ ਕੇ ਆਪਣੇ ਕੰਮਾਂ ਵਿੱਚ ਫਿਰ ਤੋਂ ਡਟ ਸਕਣ।” ਮਾਇਆਵਤੀ ਨੇ ਇੱਕ ਹੋਰ ਟਵੀਟ ਵਿੱਚ ਕਿਹਾ, ”ਇਸ ਦੇ ਨਾਲ ਹੀ, ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ਦੇ ਵਿਸੇਸ ਐਲਾਨ ਬਾਰੇ ਕਿਸਾਨਾਂ ਵਿੱਚ ਵਿਸਵਾਸ ਪੈਦਾ ਕਰਨ ਲਈ, ਭਾਜਪਾ ਨੇਤਾਵਾਂ ਦੀ ਕਥਿਤ ਭੜਕਾਊ ਬਿਆਨਬਾਜੀ ‘ਤੇ ਲਗਾਮ ਲਗਾਉਣ ਦੀ ਲੋੜ ਹੈ। ਜੋ ਪ੍ਰਧਾਨ ਮੰਤਰੀ ਦੇ ਐਲਾਨ ਦੇ ਬਾਵਜੂਦ ਆਪਣੀ ਭੜਕਾਊ ਬਿਆਨਬਾਜੀ ਆਦਿ ਨਾਲ ਲੋਕਾਂ ਅੰਦਰ ਸ਼ੱਕ ਦਾ ਮਾਹੌਲ ਪੈਦਾ ਕਰਕੇ ਮਾਹੌਲ ਖਰਾਬ ਕਰ ਰਹੇ ਹਨ।”
ਦੱਸਣਯੋਗ ਹੈ ਕਿ ਇੱਕ ਵਿਵਾਦ ਬਿਆਨ ਵਿੱਚ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਕਿਹਾ ਸੀ, ”ਕਾਨੂੰਨ ਤਾਂ ਬਣਦੇ ਤੇ ਟੁੱਟਦੇ ਹੀ ਰਹਿੰਦੇ ਹਨ, ਫਿਰ ਵਾਪਸ ਆ ਜਾਣਗੇ, ਦੁਬਾਰਾ ਬਣ ਜਾਣਗੇ, ਕੋਈ ਦੇਰ ਨਹੀਂ ਲੱਗਦੀ”

Related posts

ਦੁਨੀਆ ਬੁੱਧ ਦੇ ਸਿਧਾਂਤਾਂ ’ਚੋਂ ਕੱਢੇ ਯੁੱਧਾਂ ਦਾ ਹੱਲ : ਰਾਜਨਾਥ

editor

ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ : ਰਾਹੁਲ ਗਾਂਧੀ

editor

ਭਾਜਪਾ ਨੇ ਮੇਰੇ ਖਿਲਾਫ ਮੁਹਿੰਮ ’ਤੇ 500 ਕਰੋੜ ਰੁਪਏ ਖਰਚੇ: ਹੇਮੰਤ ਸੋਰੇਨ

editor