Punjab

ਖੇਤੀ ਟਿਊਬਵੈੱਲ ਕੁਨੈਕਸ਼ਨ ਪੀੜਤ ਕਮੇਟੀ ਵੱਲੋਂ ਮੁੱਖ-ਮੰਤਰੀ ਦੇ ਨਾਮ ‘ਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ !

ਕਿਸਾਨਾਂ ਨਾਲ ਕੀਤੇ ਵਿਤਕਰੇ ਨੂੰ ਦੂਰ ਕਰਵਾਉਣ ਲਈ ਮੁੱਖ ਮੰਤਰੀ ਦੇ ਨਾਮ ਤੇ ਜਿਲ੍ਹਾ ਮਾਨਸਾ ਦੇ ਵਿਧਾਇਕਾਂ ਬੁੱਧ ਰਾਮ ਹਲਕਾ ਬੁਢਲਾਡਾ, ਗੁਰਪ੍ਰੀਤ ਸਿੰਘ ਬਣਾਂਵਾਲੀ ਹਲਕਾ ਸਰਦੂਲਗੜ੍ਹ, ਵਿਜੇ ਸਿੰਗਲਾ ਹਲਕਾ ਮਾਨਸਾ ਨੂੰ ਮੰਗ ਪੱਤਰ ਦਿੱਤੇ ਗਏ ।

ਮਾਨਸਾ – ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਪੀੜਤ ਕਮੇਟੀ ਪੰਜਾਬ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਕਿਸਾਨਾਂ ਨਾਲ ਕੀਤੇ ਵਿਤਕਰੇ ਨੂੰ ਦੂਰ ਕਰਵਾਉਣ ਲਈ ਮੁੱਖ ਮੰਤਰੀ ਦੇ ਨਾਮ ਤੇ ਜਿਲ੍ਹਾ ਮਾਨਸਾ ਦੇ ਵਿਧਾਇਕਾਂ ਬੁੱਧ ਰਾਮ ਹਲਕਾ ਬੁਢਲਾਡਾ, ਗੁਰਪ੍ਰੀਤ ਸਿੰਘ ਬਣਾਂਵਾਲੀ ਹਲਕਾ ਸਰਦੂਲਗੜ੍ਹ, ਵਿਜੇ ਸਿੰਗਲਾ ਹਲਕਾ ਮਾਨਸਾ ਨੂੰ ਮੰਗ ਪੱਤਰ ਦਿੱਤੇ ਗਏ । ਇਸ ਸਮੇਂ ਗੁਰਤੇਜ ਸਿੰਘ ਸ਼ੇਖੂਪੁਰ ਖੁਡਾਲ, ਜਗਤਾਰ ਸਿੰਘ ਖੁਡਾਲ ਕਲਾਂ, ਗਿਆਨ ਸਿੰਘ ਦੋਦੜਾ, ਮੇਜਰ ਸਿੰਘ ਦੂਲੋਵਾਲ, ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਆਗੂ, ਹਰਮਿੰਦਰ ਸਿੰਘ ਦਿਆਲਪੁਰਾ ਸ਼ਾਮਲ ਹੋਏ । ਇਹਨਾਂ ਆਗੂਆਂ ਨੇ ਵਿਧਾਇਕਾਂ ਦੇ ਧਿਆਨ ਵਿੱਚ ਲਿਆਂਦਾ ਜਿੰਨਾਂ ਕਿਸਾਨਾਂ ਦੇ 2014-2015-2016 ਵਿੱਚ ਖੇਤੀਬਾੜੀ ਦੌਰਾਨ ਡਿਮਾਂਡ ਨੋਟਿਸ ਕੱਟੇ ਗਏ ਸਨ ਜੋ ਕਿਸਾਨ ਉਸ ਸਮੇਂ ਕੁਨੈਕਸ਼ਨ ਦੇਣ ਵੱਲੋਂ ਵਾਂਝੇ ਰਹਿ ਗਏ ਉਹਨਾਂ ਨੂੰ ਕੁਨੈਕਸ਼ਨ ਦੇਣ ਸਬੰਧੀ ਜੋ ਅਗਸਤ 2024 ਵਿੱਚ ਸਕੀਮ ਆਈ ਸੀ ਉਸ ਸਬੰਧੀ ਕੁੱਝ ਕਿਸਾਨਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਆਪਣੇ ਪੱਧਰ ਤੇ ਕੁਨੈਕਸ਼ਨ ਦੇ ਦਿੱਤੇ। ਇਸ ਸਬੰਧੀ ਦਫਤਰਾਂ ਵਿੱਚੋਂ ਕੋਈ ਸੂਚਨਾ ਜਾਂ ਨੋਟਿਸ ਨਹੀਂ ਦਿੱਤੇ ਗਏ। ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ । ਸਾਲ 2015-2016 ਦੌਰਾਨ ਖੇਤੀਬਾੜੀ ਟਿਊਬਵੈੱਲ ਜਾਰੀ ਕੀਤੀ ਗਈ ਪਾਲਿਸੀ ਨੰਬਰ 3 ਵਿੱਚ ਬੁਢਲਾਡਾ ਭੀਖੀ ਅਤੇ ਸਰਦੂਲਗੜ੍ਹ ਅਧੀਨ ਆਉਂਦੇ ਬਲਾਕਾਂ ਵਿੱਚ 10 ਏਕੜ ਜਮੀਨ ਤੋਂ ਵੱਧ ਵਾਲੇ ਕਿਸਾਨਾਂ ਨੂੰ ਟਿਊਬਵੈੱਲ ਜਾਰੀ ਨਹੀਂ ਕੀਤੇ ਗਏ । ਪਰ ਸਹਾਇਕ ਕਾਰਜਕਾਰੀ ਇੰਜੀਨੀਅਰ ਵੱਲੋਂ ਇਹਨਾਂ ਬਲਾਕਾਂ ਵਿੱਚ  5 ਏਕੜ ਤੋਂ ਵੱਧ ਅਤੇ 10 ਏਕੜ ਤੋਂ ਘੱਟ ਵਾਲੇ ਬਿਨੈਕਾਰਾਂ ਦੇ ਡਿਮਾਂਡ ਨੋਟਿਸ ਰੱਦ ਕੀਤੇ ਗਏ । ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ । ਉਪਰੋਕਤ ਆਗੂਆਂ ਨੇ ਮੰਗ ਕੀਤੀ ਕਿ ਜਿੰਨਾਂ ਕਿਸਾਨਾਂ ਨੂੰ ਕੋਈ ਵੀ ਕੁਨੈਕਸ਼ਨ ਨਹੀਂ ਦਿੱਤਾ ਗਿਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੁਨੈਕਸ਼ਨ ਦਿੱਤੇ ਜਾਣ ਤਾਂ ਕਿ ਕਿਸਾਨਾਂ ਦੀ ਆਰਥਿਕ ਦਸ਼ਾ ਵਿੱਚ ਸੁਧਾਰ ਹੋ ਸਕੇ । ਕਿਉਂਕਿ ਟਿਊਬਵੈੱਲ ਕੁਨੈਕਸ਼ਨ ਨਾ ਹੋਣ ਕਾਰਨ ਉਹਨਾਂ ਕਿਸਾਨਾਂ ਦੀ ਜਮੀਨ ਬੇ-ਆਬਾਦ ਪਈ ਹੈ । ਕਿਉਂਕਿ ਇਸ ਇਲਾਕੇ ਵਿੱਚ ਨਹਿਰੀ ਪਾਣੀ ਦੀ ਵੀ ਬਹੁਤ ਘਾਟ ਹੈ ।  ਸੋ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕੁਨੈਕਸ਼ਨ ਦਿੱਤੇ ਜਾਣ । ਇਸ ਸਮੇਂ ਹੋਰਨਾਂ ਤੋਂ ਇਲਾਵਾ । ਹਰਦੇਵ ਸਿੰਘ ਗੁਰਨੇ, ਗੁਰਜੀਤ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਅਤੇ ਰਾਮ ਸਿੰਘ ਬੋੜਾਵਾਲ ਵੀ ਸ਼ਾਮਲ ਸਨ ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਹੜਕੰਬ ਮਚ ਗਿਆ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin