India

ਖੜਗੇ ਨੇ ਮੋਦੀ ਨੂੰ ਆਮ ਜਨਤਾ ਦੇ ਅਸਲ ਮੁੱਦਿਆਂ ’ਤੇ ਬੋਲਣ ਦੀ ਦਿੱਤੀ ਚੁਣੌਤੀ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨੀਤੀਆਂ ਰਾਹੀਂ ਆਰਥਿਕ ਗੜਬੜ ਪੈਦਾ ਕਰਨ ਅਤੇ ਫਰਜ਼ੀ ਬਿਆਨਬਾਜ਼ੀ ਕਰਨ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਖ਼ਿਲਾਫ਼ ’ਝੂਠ’ ਬੋਲਣ ਦੀ ਬਜਾਏ ਆਪਣੀਆਂ ਭਵਿੱਖ ਦੀਆਂ ਚੋਣ ਰੈਲੀਆਂ ’ਚ ਆਮ ਲੋਕਾਂ ਦੇ ਸਾਹਮਣੇ ਖੜ੍ਹੇ ਦਰਪੇਸ਼ ਮੁੱਦਿਆਂ ਦੇ ਬਾਰੇ ਬੋਲਣਾ ਚਾਹੀਦਾ ਹੈ। ਖੜਗੇ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਲੋਕ ਵਿਰੋਧੀ ਨੀਤੀਆਂ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।
ਖੜਗੇ ਨੇ ਸੋਸ਼ਲ ਮੀਡੀਆ ’ਐਕਸ’ ’ਤੇ ਪੋਸਟ ਕੀਤਾ, ’’ਮੋਦੀ ਜੀ, ਫਰਜ਼ੀ ਚਰਚਾਵਾਂ ਅਸਲ ਭਲਾਈ ਦਾ ਬਦਲ ਨਹੀਂ ਹੋ ਸਕਦੀਆਂ। ਤੁਸੀਂ ਜੋ ਆਰਥਿਕ ਉਥਲ-ਪੁਥਲ ਪੈਦਾ ਕੀਤੀ ਹੈ…ਇੱਥੋਂ ਤੱਕ ਕਿ ਤਿਉਹਾਰਾਂ ਦੀਆਂ ਖੁਸ਼ੀਆਂ ਵੀ ਘੱਟ ਖਪਤ, ਉੱਚ ਮਹਿੰਗਾਈ, ਵਧਦੀ ਅਸਮਾਨਤਾ, ਘੱਟ ਨਿਵੇਸ਼ ਅਤੇ ਉਜਰਤੀ ਖੜੋਤ ਨਾਲ ਜੂਝ ਰਹੀ ਭਾਰਤ ਦੀ ਅਰਥਵਿਵਸਥਾ ਦੇ ਉਤਸ਼ਾਹ ਨੂੰ ਹੁਲਾਰਾ ਨਹੀਂ ਦੇ ਸਕਿਆ।’’ ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਅੰਨ੍ਹੇਵਾਹ ਟੈਕਸ ਲਗਾ ਕੇ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਨਾਲ ਭਾਰੀ ਧੱਕਾ ਕਰ ਰਹੀ ਹੈ ਅਤੇ ਉਨਹਾਂ ਦੀ ਬੱਚਤ ਦਾ ਵੀ ਸਫਾਇਆ ਕਰ ਰਹੀ ਹੈ।
ਖੜਗੇ ਨੇ ਦਾਅਵਾ ਕੀਤਾ, “ਭੋਜਨ ਮਹਿੰਗਾਈ ਦਰ 9.2 ਫ਼ੀਸਦੀ ’ਤੇ ਹੈ। ਸਤੰਬਰ 2024 ’ਚ ਸਬਜ਼ੀਆਂ ਦੀ ਮਹਿੰਗਾਈ 14 ਮਹੀਨਿਆਂ ਦੇ ਉੱਚੇ ਪੱਧਰ ’ਤੇ 36 ਫ਼ੀਸਦੀ ’ਤੇ ਪਹੁੰਚ ਗਈ, ਜੋ ਅਗਸਤ ’ਚ 10.7 ਫ਼ੀਸਦੀ ਸੀ। ਇਹ ਸੱਚ ਹੈ ਕਿ ਐੱਫਐੱਮਸੀਜੀ ਸੈਕਟਰ ਦੀ ਮੰਗ ਵਿੱਚ ਤਿੱਖੀ ਗਿਰਾਵਟ ਦੇਖੀ ਗਈ ਹੈ। ਇੱਕ ਸਾਲ ਵਿੱਚ ਵਿਕਰੀ ਵਾਧਾ 10.1 ਫ਼ੀਸਦੀ ਤੋਂ ਘਟ ਕੇ ਸਿਰਫ਼ 2.8 ਫ਼ੀਸਦੀ ਰਹਿ ਗਿਆ ਹੈ। ਤੁਹਾਡੇ ਆਪਣੇ ਵਿੱਤ ਮੰਤਰਾਲੇ ਦੀ ਮਹੀਨਾਵਾਰ ਰਿਪੋਰਟ ਇਹ ਦਰਸਾਉਂਦੀ ਹੈ।’’ ਉਨ੍ਹਾਂ ਕਿਹਾ ਕਿ ਐੱਫਐੱਮਸੀਜੀ ਕੰਪਨੀਆਂ ਨੇ ਮੁਨਾਫ਼ੇ ਵਿੱਚ ਗਿਰਾਵਟ ਦਰਜ ਕੀਤੀ ਹੈ ਅਤੇ ਕਿਹਾ ਕਿ ਜੇਕਰ ਕੱਚੇ ਮਾਲ ਦੀ ਲਾਗਤ ਕੰਪਨੀਆਂ ਲਈ ਅਸਹਿ ਹੋ ਜਾਂਦੀ ਹੈ, ਤਾਂ ਇਸ ਨਾਲ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਘਰੇਲੂ ਬੱਚਤ 50 ਸਾਲ ਦੇ ਹੇਠਲੇ ਪੱਧਰ ’ਤੇ ਆ ਗਈ ਹੈ ਅਤੇ ਉੱਚ ਖੁਰਾਕ ਮਹਿੰਗਾਈ ਕਾਰਨ ਖਪਤ ਤੇਜ਼ੀ ਨਾਲ ਘਟੀ ਹੈ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

admin

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ

admin