Punjab

ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਵਾਲੇ ਕੈਡਿਟ ਅਰਮਾਨਬੀਰ ਸਿੰਘ ਸਨਮਾਨਿਤ

ਖਾਲਸਾ ਕਾਲਜ ਪਬਲਿਕ ਸਕੂਲ, ਜੀ. ਟੀ. ਰੋਡ ਦੇ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਵਾਲੇ ਕੈਡਿਟ ਅਰਮਾਨਬੀਰ ਸਿੰਘ ਤੇ ਹੋਰਨਾਂ ਨਾਲ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਪਬਲਿਕ ਸਕੂਲ, ਜੀ. ਟੀ. ਰੋਡ ਦੇ ਵਿਦਿਆਰਥੀ ਦਾ ਦਿੱਲੀ ਵਿਖੇ ਗਣਤੰਤਰ ਦਿਵਸ ਕੈਂਪ—2025 ’ਚ ਹਿੱਸਾ ਲੈਣ ਦੇ ਬਾਅਦ ਸੰਸਥਾ ’ਚ ਪੁੱਜਣ ’ਤੇ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਪ੍ਰਿੰ: ਸ: ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ ਅਫਸਰ ਅਰਮਾਨਬੀਰ ਸਿੰਘ ਨੂੰ ਸਖ਼ਤ ਚੋਣ ਪ੍ਰੀਕ੍ਰਿਆ ’ਚੋਂ ਗੁਜਰਣ ਦੇ ਬਾਅਦ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਕੈਂਪ 2025 ਲਈ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਜਾਣ ਤੋਂ ਪਹਿਲਾਂ ਅਰਮਾਨਬੀਰ ਸਿੰਘ 2 ਮਹੀਨੇ ਅੰਮ੍ਰਿਤਸਰ ਅਤੇ ਐਨ. ਸੀ. ਸੀ. ਅਕੈਡਮੀ ਰੋਪੜ ਵਿਖੇ ਕਈ ਕੈਂਪਾਂ ’ਚੋਂ ਲੰਘਿਆ ਸੀ।ਉਨ੍ਹਾਂ ਕਿਹਾ ਕਿ ਆਖਰੀ ਪੜਾਅ ’ਚ ਸਖ਼ਤ ਮਿਹਨਤ ਨੇ ਉਸ ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਐਨ. ਸੀ. ਸੀ. ਆਰ. ਡੀ. ਸੀ. ਕੰਟੀਜੈਂਟ—2025 ਦਾ ਹਿੱਸਾ ਬਣਾਇਆ ਗਿਆ।

ਸ: ਗਿੱਲ ਨੇ ਕਿਹਾ ਕਿ ਉਕਤ ਵਿਦਿਆਰਥੀ ਨੇ 26 ਜਨਵਰੀ 2025 ਨੂੰ ਕਾਰਤਵਯ ਮਾਰਗ ਪਰੇਡ ’ਚ ਹਿੱਸਾ ਲੈ ਕੇ ਸਕੂਲ ਦਾ ਨਾਮ ਮਾਣ ਵਧਾਇਆ ਹੈ।ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਵਿਦਿਆਰਥੀ ਨੇ ਇਕ ਮਹੀਨੇ ਦੇ ਕੈਂਪ ’ਚ ਹਿੱਸਾ ਲਿਆ ਸੀ ਅਤੇ ਇਸ ਦੌਰਾਨ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵੱਖ—ਵੱਖ ਪਤਵੰਤਿਆਂ ਨੂੰ ਮਿਲਣ ਦਾ ਮੌਕਾ ਮਿਲਿਆ।ਉਨ੍ਹਾਂ ਕਿਹਾ ਕਿ ਉਕਤ ਕੈਡਿਟ ਨੇ ਪ੍ਰਧਾਨ ਮੰਤਰੀ ਦੀ ਰੈਲੀ ਮਾਰਚ ਪਾਸਟ ’ਚ ਵੀ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਮੌਕੇ ਐਨ. ਸੀ. ਸੀ. ਜੀ. ਪੀ. ਹੈੱਡਕੁਆਰਟਰ ਅੰਮ੍ਰਿਤਸਰ ਗWੱਪ ਕਮਾਂਡਰ ਬ੍ਰਿਗੇਡੀਅਰ ਸ: ਕੇ. ਐਸ. ਬਾਵਾ ਨੇ ਉਕਤ ਕੈਡਿਟ ਦੀ ਪ੍ਰਾਪਤੀ ’ਤੇ ਵਧਾਈ ਦਿੱਤੀ।ਉਨ੍ਹਾਂ ਨੇ ਉਕਤ ਕੈਡਿਟ ਤੇ ਉਸ ਦੇ ਮਾਪਿਆਂ ਦੇ ਨਾਲ—ਨਾਲ ਏ. ਐਨ. ਓ. ਗੀਤੂ ਨੂੰ ਸਫਲਤਾ ਲਈ ਵਧਾਈ ਦਿੰਦਿਆਂ 12ਵੀਂ ਤੋਂ ਬਾਅਦ ਭਾਰਤੀ ਫੌਜ ’ਚ ਭਰਤੀ ਹੋਣ ਲਈ ਸਿਖਲਾਈ ਦੇਣ ਸਬੰਧੀ ਹਰੇਕ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin