ਬਾਘਮਾਰਾ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਇਹ ਕਹਿੰਦੇ ਹੋਏ ਨਿਸ਼ਾਨਾ ਵਿੰਨਿ੍ਹਆ ਕਿ ਉਸ ਦਾ ਟੈਕਸ ਢਾਂਚਾ ’ਗਰੀਬਾਂ ਨੂੰ ਲੁੱਟਣ’ ਲਈ ਬਣਾਇਆ ਗਿਆ ਹੈ। ਰਾਹੁਲ ਗਾਂਧੀ ਨੇ ਝਾਰਖੰਡ ਦੇ ਧਨਬਾਦ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਗਾਇਆ,’’ਭਾਰਤੀ ਟੈਕਸ ਢਾਂਚਾ ਗਰੀਬਾਂ ਨੂੰ ਲੁੱਟਣ ਲਈ ਹੈ। ਅਡਾਨੀ ਤੁਹਾਡੇ ਬਰਾਬਰ ਟੈਕਸ ਚੁਕਾਉਂਦੇ ਹਨ। ਧਾਰਾਵੀ ਦੀ ਇਕ ਲੱਖ ਕਰੋੜ ਰੁਪਏ ਦੀ ਜ਼ਮੀਨ ਉਨ੍ਹਾਂ ਨੂੰ ਸੌਂਪੀ ਜਾ ਰਹੀ ਹੈ।’’
ਰਾਹੁਲ ਨੇ ਪੀ.ਐੱਮ. ਨਰਿੰਦਰ ਮੋਦੀ ’ਤੇ ਤੰਜ਼ ਕੱਸਿਆ ਅਤੇ ਦੋਸ਼ ਲਗਾਇਆ,’’ਪ੍ਰਧਾਨ ਮੰਤਰੀ ਮੋਦੀ ’ਸੀਪਲੇਨ’ (ਪਾਣੀ ’ਤੇ ਉਤਰਨ ’ਚ ਸਮਰੱਥ ਜਹਾਜ਼) ’ਚ ਯਾਤਰਾ ਕਰਦੇ ਹਨ, ਸਮੁੰਦਰ ਦੇ ਅੰਦਰ ਜਾਂਦੇ ਹਨ ਪਰ ਗਰੀਬਾਂ ਅਤੇ ਔਰਤਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈਂਦੀ ਹੈ।’’
ਉਨ੍ਹਾਂ ਦੋਸ਼ ਲਗਾਇਆ ਕਿ ਅਨੁਸੂਚਿਤ ਜਨਜਾਤੀ (ਐੱਸ.ਟੀ.), ਅਨੁਸੂਚਿਤ ਜਾਤੀ (ਐੱਸ.ਸੀ.) ਅਤੇ ਹੋਰ ਪਿਛੜਾ ਵਰਗ (ਓਬੀਸੀ) ਭਾਰਤ ਦੀ ਆਬਾਦੀ ਦਾ 90 ਫ਼ੀਸਦੀ ਹਿੱਸਾ ਹੈ ਪਰ ਸਰਕਾਰੀ ਸੰਸਥਾਵਾਂ ’ਚ ਉਨ੍ਹਾਂ ਦਾ ਪ੍ਰਤੀਨਿਧੀਤੱਵ ਨਹੀਂ ਹੈ। ਰਾਹੁਲ ਨੇ ਕਿਹਾ,’’ਅਸੀਂ ਗਰੀਬਾਂ ਨੂੰ ਪ੍ਰਧਾਨ ਮੰਤਰੀ ਮੋਦੀ ਵਲੋਂ ਮੁਆਫ਼ ਕੀਤੇ ਗਏ ਪੂੰਜੀਪਤੀਂ ਦੇ ਕਰਜ਼ ਦੇ ਬਰਬਾਰ ਧਨਰਾਸ਼ੀ ਦੇਵਾਂਗੇ।’’