ਨਵੀਂ ਦਿੱਲੀ – ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਭਾਰਤ ਵੱਲੋਂ ਇੱਕ ਮਿਜ਼ਾਈਲ ਉਸ ਦੇ ਪੰਜਾਬ ਸੂਬੇ ਦੇ ਖਾਨੇਵਾਲ ਜ਼ਿਲ੍ਹੇ ਦੇ ਮੀਆਂ ਚੰਨੂ ਇਲਾਕੇ ਵਿੱਚ ਡਿੱਗੀ ਸੀ। ਇਸ ‘ਤੇ ਹੁਣ ਭਾਰਤ ਤੋਂ ਜਵਾਬ ਆਇਆ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਮੰਨਿਆ ਕਿ ਫੌਜੀ ਅੱਡੇ ਤੋਂ ਗਲਤੀ ਨਾਲ ਮਿਜ਼ਾਈਲ ਦਾਗੀ ਗਈ ਸੀ, ਜੋ ਗਲਤੀ ਨਾਲ ਪਾਕਿਸਤਾਨੀ ਖੇਤਰ ‘ਚ ਜਾ ਡਿੱਗੀ। ਰੱਖਿਆ ਮੰਤਰਾਲੇ ਨੇ ਇਸ ‘ਤੇ ਅਫਸੋਸ ਪ੍ਰਗਟ ਕੀਤਾ ਹੈ।
ਪਾਕਿਸਤਾਨੀ ਫੌਜ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇੱਕ ਭਾਰਤੀ ਮਿਜ਼ਾਈਲ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋ ਗਈ ਸੀ। ਇਸ ਮਿਜ਼ਾਈਲ ਨੇ ਉਨ੍ਹਾਂ ਦੇ ਖੇਤਰ ਵਿੱਚ ਮੀਆਂ ਚੰਨੂ ਨਾਮਕ ਸਥਾਨ ਦੇ ਨੇੜੇ ਡਿੱਗਣ ਤੋਂ ਬਾਅਦ ਆਲੇ-ਦੁਆਲੇ ਦੇ ਖੇਤਰਾਂ ਨੂੰ ਕੁਝ ਨੁਕਸਾਨ ਪਹੁੰਚਾਇਆ।