Punjab Pollywood

ਗਾਇਕ ਹਰਭਜਨ ਮਾਨ ਵਾਲ-ਵਾਲ ਬਚੇ : ਕਾਰ ਭਿਆਨਕ ਹਾਦਸੇ ਦਾ ਸ਼ਿਕਾਰ !

ਪੰਜਾਬੀ ਦੇ ਮਸ਼ਹੂਰ ਗਾਇਕ ਹਰਭਜਨ ਮਾਨ।

ਪੰਜਾਬੀ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਦੀ ਕਾਰ ਕੁਰੂਕਸ਼ੇਤਰ ਦੇ ਪਿਪਲੀ ਫਲਾਈਓਵਰ ‘ਤੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਰਭਜਨ ਮਾਨ ਦਿੱਲੀ ਵਿੱਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਰਹੇ ਸਨ। ਇਸ ਦੌਰਾਨ ਪਿਪਲੀ ਫਲਾਈਓਵਰ ‘ਤੇ ਹਰਭਜਨ ਮਾਨ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਕਾਰ ਪਲਟ ਗਈ। ਇਸ ਦੌਰਾਨ ਉਨ੍ਹਾਂ ਦੀ ਕਾਰ ਦੇ ਪਿੱਛੇ ਆ ਰਹੇ ਇੱਕ ਸੁਰਜੀਤ ਸਿੰਘ ਨਾਂ ਦੇ ਵਿਅਕਤੀ ਜੋ ਕਿ ਸਬਜ਼ੀ ਮੰਡੀ ਵਿੱਚ ਇੱਕ ਸਬਜ਼ੀ ਵਪਾਰੀ ਹੈ, ਨੇ ਹਰਭਜਨ ਮਾਨ ਅਤੇ ਉਨ੍ਹਾਂ ਨਾਲ ਕਾਰ ਵਿੱਚ ਸਵਾਰ ਚਾਰ ਲੋਕਾਂ ਨੂੰ ਬਚਾਇਆ।

ਇਸ ਭਿਆਨਕ ਹਾਦਸੇ ਦੇ ਵਿੱਚ ਹਰਭਜਨ ਮਾਨ ਨੂੰ ਕੋਈ ਸੱਟ ਨਹੀਂ ਲੱਗੀ, ਪਰ ਉਨ੍ਹਾਂ ਦੇ ਸੁਰੱਖਿਆ ਗਾਰਡ ਜ਼ਖਮੀ ਹੋ ਗਏ ਹਨ। ਚਸ਼ਮਦੀਦਾਂ ਅਨੁਸਾਰ, ਹਰਭਜਨ ਮਾਨ ਦੇ ਨਾਲ ਉਨ੍ਹਾਂ ਦਾ ਮੈਨੇਜਰ, ਡਰਾਈਵਰ ਅਤੇ ਸੁਰੱਖਿਆ ਗਾਰਡ ਸਨ, ਯਾਨੀ ਕਿ ਕਾਰ ਵਿੱਚ ਕੁੱਲ ਚਾਰ ਲੋਕ ਸਨ। ਘਟਨਾ ਤੋਂ ਬਾਅਦ, ਹਰਭਜਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ।

 

Related posts

ਹੁਣ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਵਾਹਨ ਰੋਕਣ ਜਾਂ ਚਲਾਨ ਕਰਨ ਦਾ ਅਧਿਕਾਰ ਨਹੀਂ ਹੋਵੇਗਾ !

admin

14ਵੀਂ ਵਾਰ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ !

admin

ਸਰਬ-ਧਰਮ ਸੰਗਤ ਵਲੋਂ ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਮਲੇਰਕੋਟਲਾ ‘ਚ ਰੋਸ ਮਾਰਚ !

admin