ਨਵੀਂ ਦਿੱਲੀ – ਪਿਛਲੇ ਇੱਕ ਤੋਂ ਦੋ ਸਾਲਾਂ ਵਿੱਚ ਟੀਮ ਇੰਡੀਆ ਲਈ ਕਈ ਮਜ਼ਬੂਤ ਨੌਜਵਾਨ ਬੱਲੇਬਾਜ਼ ਸਾਹਮਣੇ ਆਏ ਹਨ। ਰੁਤੂਰਾਜ ਗਾਇਕਵਾੜ, ਰਿੰਕੂ ਸਿੰਘ ਵਰਗੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਮੰਚ ‘’ਤੇ ਵੀ ਆਪਣੇ ਪ੍ਰਦਰਸ਼ਨ ਨਾਲ ਛਾਪ ਛੱਡੀ ਹੈ। ਹਾਲਾਂਕਿ ਸਾਬਕਾ ਭਾਰਤੀ ਬੱਲੇਬਾਜ਼ ਸੁਨੀਲ ਗਾਵਸਕਰ ਯਸ਼ਸਵੀ ਜੈਸਵਾਲ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਗਾਵਸਕਰ ਦਾ ਕਹਿਣਾ ਹੈ ਕਿ ਯਸ਼ਸਵੀ ਭਵਿੱਖ ਵਿੱਚ ਤਿੰਨੋਂ ਫਾਰਮੈਟਾਂ ਵਿੱਚ ਭਾਰਤ ਲਈ ਸਰਵੋਤਮ ਬੱਲੇਬਾਜ਼ ਸਾਬਤ ਹੋ ਸਕਦਾ ਹੈ।ਸੁਨੀਲ ਗਾਵਸਕਰ ਨੇ ਗੱਲਬਾਤ ਕਰਦੇ ਹੋਏ ਕਿਹਾ, “ਯਸ਼ਸਵੀ ਜੈਸਵਾਲ ਬਹੁਤ ਵਧੀਆ ਪ੍ਰਤਿਭਾ ਵਾਲੇ ਹਨ ਤੇ ਉਹ ਖੱਬੇ ਹੱਥ ਦਾ ਬੱਲੇਬਾਜ਼ ਹੋਣ ਦਾ ਫੈਕਟਰ ਵੀ ਲਿਆਉਂਦਾ ਹੈ। ਉਹ ਸਿਰਫ ਗੇਂਦ ਨੂੰ ਦੇਖਦਾ ਹੈ ਤੇ ਹਿੱਟ ਕਰਦਾ ਹੈ। ਉਹ ਇਹੀ ਕਰਦਾ ਹੈ ਤੇ ਇਸ ਕੰਮ ਨੂੰ ਵੀ ਚੰਗੀ ਤਰ੍ਹਾਂ ਕਰਦਾ ਹੈ। ਯਸ਼ਸਵੀ ਜੈਸਵਾਲ ਦਾ ਅੰਤਰਰਾਸ਼ਟਰੀ ਕ੍ਰਿਕਟ ‘’ਚ ਹੁਣ ਤੱਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਖੱਬੇ ਹੱਥ ਦਾ ਇਹ ਬੱਲੇਬਾਜ਼ ਟੀ-20 ਅਤੇ ਟੈਸਟ ਕ੍ਰਿਕਟ ‘’ਚ ਆਪਣੇ ਪ੍ਰਦਰਸ਼ਨ ਨਾਲ ਛਾਪ ਛੱਡਣ ‘’ਚ ਸਫਲ ਰਿਹਾ ਹੈ।ਟੈਸਟ ਕ੍ਰਿਕਟ ‘’ਚ ਬੱਲਾ ਫੜ ਕੇ ਯਸ਼ਸਵੀ 2 ਟੈਸਟ ਮੈਚਾਂ ‘’ਚ ਮੈਦਾਨ ‘’ਤੇ ਨਜ਼ਰ ਆ ਚੁੱਕੇ ਹਨ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਇਸ ਦੌਰਾਨ 3 ਪਾਰੀਆਂ ‘’ਚ 266 ਦੌੜਾਂ ਬਣਾਈਆਂ ਹਨ।
previous post
