ਕੁਰੂਕਸ਼ੇਤਰ – ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਨੇ 25 ਨਵੰਬਰ ਨੂੰ ਅੰਬਾਲਾ ਦੀ ਮੋਹੜਾ ਮੰਡੀ ਤੋਂ ਟੀਕਰ ਬਾਰਡਰ ਤਕ ਦੀ ਪੈਦਲ ਯਾਤਰਾ ਦਾ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ। ਚੜੂਨੀ ਧੜੇ ਨੇ ਇਹ ਫ਼ੈਸਲਾ ਕੁਝ ਹੋਰ ਕਿਸਾਨ ਜਥੇਬੰਦੀਆਂ ਵੱਲੋਂ 24 ਨੂੰ ਮੋਹੜਾ ਮੰਡੀ ਤੋਂ ਦਿੱਲੀ ਤਕ ਦੀ ਯਾਤਰਾ ਬੁਲਾਏ ਜਾਣ ਦੇ ਚੱਲਦੇ ਲਿਆ ਹੈ। ਇਸ ਸਬੰਧੀ ਭਾਕਿਯੂ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਬੁੱਧਵਾਰ ਸਵੇਰੇ ਇੰਟਰਨੈੱਟ ਮੀਡੀਆ ‘ਤੇ ਇਕ ਵੀਡੀਓ ਜਾਰੀ ਕੀਤੀ ਹੈ।ਇਸ ਵੀਡੀਓ ‘ਚ ਉਨ੍ਹਾਂ 24 ਨਵੰਬਰ ਦੀ ਯਾਤਰਾ ਬੁਲਾਉਣ ਵਾਲੀਆਂ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਕਾਰਜਸ਼ੈਲੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਵੀਡੀਓ ‘ਚ ਕਿਹਾ ਕਿ ਕੁਝ ਲੋਕਾਂ ਨੇ ਇਕ ਅਲੱਗ ਤੋਂ ਸੰਗਠਨ ਖੜ੍ਹਾ ਕਰ ਲਿਆ ਹੈ। ਇਸ ਵੱਲੋਂ ਸੂਬੇ ਭਰ ‘ਚ ਪ੍ਰਚਾਰ ਕੀਤਾ ਜਾ ਰਿਹਾ ਹੈ। ਸੂਬੇ ‘ਚ ਵੀ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ 8 ਮਹੀਨੇ ਉਹ ਵੀ ਇਸੇ ਕਮੇਟੀ ‘ਚ ਸ਼ਾਮਲ ਰਹੇ ਹਨ। ਪਰ ਹੁਣ ਇਸ ਕਮੇਟੀ ‘ਚ ਕੋਈ ਅਜਿਹਾ ਫ਼ੈਸਲਾ ਨਹੀਂ ਲਿਆ ਗਿਆ ਹੈ। ਜਦੋਂ 25 ਨਵੰਬਰ ਨੂੰ ਮੋਹੜਾ ਤੋਂ ਟਿਕਰੀ ਬਾਰਡਰ ਤਕ ਯਾਤਰ ਦਾ ਫ਼ੈਸਲਾ ਲਿਆ ਗਿਆ ਤਾਂ ਇਨ੍ਹਾਂ ਲੋਕਾਂ ਨੇ ਇੰਟਰਨੈੱਟ ਮੀਡੀਆ ‘ਤੇ 24 ਨਵੰਬਰ ਦੀ ਪੈਦਲ ਯਾਤਰਾ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੁਝ ਲੋਕਾਂ ਨੇ ਇਸ ਦੇ ਲਈ ਝੂਠ ਵੀ ਬੋਲਣਾ ਸ਼ੁਰੂ ਕਰ ਦਿੱਤਾ।
previous post