Punjab

ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਨਿਹੰਗ ਖਾਂ ਦਾ ਇਤਿਹਾਸਕ ਕਿਲਾ,ਜਥੇਬੰਦੀਆਂ ਨੇ ਕਰਵਾਇਆ ਆਜਾਦ

ਰੂਪਨਗਰ – ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਖਮੀ ਹੋਏ ਬਚਿੱਤਰ ਸਿੰਘ ਨਾਲ ਨਿਹੰਗ ਖਾਂ ਦੀ ਹਵੇਲੀ ਵਿੱਚ ਰੁਕੇ ਸਨ । ਜਿੱਥੇ ਨਿਹੰਗ ਖਾਂ ਨੇ ਜਖਮੀ ਬਚਿੱਤਰ ਦਾ ਇਲਾਜ ਕੀਤਾ ਤੇ ਮੁਗਲ ਫੌਜ ਤੋਂ ਬਚਾਉਣ ਲਈ ਉਸਨੂੰ ਆਪਣੀ ਬੇਟੀ ਮੁਮਤਾਜ ਦੇ ਕਮਰੇ ਵਿੱਚ ਪਾਕੇ ਮੁਗਲ ਫੌਜ ਨੂੰ ਕਿਹਾ ਕਿ ਇੱਥੇ ਮੇਰੀ ਧੀ ਤੇ ਜਵਾਈ ਪਏ ਹਨ । ਸਿੱਖ ਪੰਥ ਦੀ ਇਤਿਹਾਸਕ ਧਰੋਹਰ ਨਿਹੰਗ ਖਾਂਂ ਦੀ ਹਵੇਲੀ  ਉੱਪਰ  ਭੂ ਮਾਫੀਆ ਵੱਲੋਂ ਕਬਜਾ ਕਰਕੇ ਉਸਨੂੰ ਤੋੜਿਆ ਜਾ ਰਿਹਾ ਸੀ । ਨਿਹੰਗ ਖਾਂ ਦੀਆਂ ਕਬਰਾਂ ਵਾਲੀ ਜਗਾ ਨੂੰ ਮਾਫੀਆ ਵੇਚ ਕੇ ਖੁਰਦ ਬੁਰਦ ਕਰ ਚੁੱਕਿਆ ਹੈ । ਇਸ ਕਿਲੇ ਨੂੰ ਮਾਫੀਆ ਤੋਂ ਆਜਾਦ ਕਰਵਾਉਣ ਲਈ  ਕਿਰਤੀ ਕਿਸਾਨ ਮੋਰਚਾ ਰੋਪੜ  ਤੇ ਪੰਜਾਬ ਸਟੂਡੈਂਟਸ ਯੂਨੀਅਨ ਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਲਾ ਸੰਗਤ ਲਈ ਖੋਲਿਆ ਗਿਆ । ਇਸ ਮੌਕੇ ਪ੍ਰਸ਼ਾਸਨ ਨੇ ਆਗੂਆਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਸਖਤ ਪ੍ਰਬੰਧ ਕੀਤੇ ਹੋਏ ਸਨ ਪਰ ਵੱਡੀ ਗਿਣਤੀ ਸੰਗਤ ਨੇ ਕਿਲਾ ਖੋਲ ਦਿੱਤਾ । ਇਸ ਮੌਕੇ ਪ੍ਰਸ਼ਾਸਨ ਨੇ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਹੋਏ 15 ਦਿਨਾਂ ਦਾ ਸਮਾਂ ਮੰਗਿਆ ।ਪੁਲਿਸ  ਅਧਿਕਾਰੀਆਂ ਨੇ ਕਿਹਾ ਕਿ 15 ਦਿਨਾਂ ਬਾਅਦ ਇਸ ਮਸਲੇ ਨੂੰ ਪੂਰੀ ਤਰਾਂ  ਹੱਲ ਕਰ ਦਿੱਤਾ ਜਾਵੇਗਾ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਰਤੀ ਕਿਸਾਨ ਮੋਰਚਾ ਦੇ ਆਗੂ ਵੀਰ ਸਿੰਘ ਬੜਵਾ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰੋਹਿਤ ਕੁਮਾਰ  ਨੇ ਕਿਹਾ ਕਿ ਭੂ ਮਾਫੀਆ ਲਾਲਚ ਵਿੱਚ ਆਕੇ ਇਤਿਹਾਸਕ ਇਮਾਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ । ਉਹਨਾਂ ਕਿ ਇਹਨਾਂ ਯਾਦਗਾਰਾਂ ਤੋਂ ਪ੍ਰੇਰਣਾ ਲੈ ਕੇ ਹੀ ਨੌਜਵਾਨੀ ਸੰਘਰਸ਼ਾਂ ਵਿੱਚ ਹਿੱਸਾ ਲੈਂਦੀ ਹੈ । ਸਮੇੰ ਦੀਆਂ ਸਰਕਾਰਾਂ ਨੇ ਇਹਨਾਂ ਯਾਦਗਾਰਾਂ ਨੂੰ ਬਚਾਉਣ ਲਈ ਕੋਈ ਧਿਆਨ ਨਹੀਂ ਦਿੱਤਾ । ਇੱਕ ਮੁਸਲਮਾਨ ਵੱਲੋਂ ਸਿੱਖ ਗੁਰੂਆਂ ਦੀ ਮੱਦਦ ਕਰਨਾ ਉਹਨਾਂ ਕੱਟੜਪੰਥੀਆਂ ਨੂੰ ਵੀ ਜਵਾਬ ਹੈ ਜੋ ਪੰਜਾਬ ਸਿੱਖ ਬਨਾਮ ਮੁਸਲਮਾਨ ਕਰਕੇ ਪੂਰੀ ਸਿੱਖ ਲਹਿਰ ਨੂੰ ਮੁਸਲਮਾਨਾਂ ਦੇ ਵਿਰੁੱਧ ਪੇਸ਼ ਕਰਨਾ ਚਾਹੁੰਦੇ ਹਨ । ਉਹਨਾਂ ਕਿ ਇਹ ਯਾਦਗਾਰ ਇੱਕ ਭਾਈਚਾਰੇ ਦਾ ਚਿੰਨ ਹੈ । ਜਿਸਨੂੰ ਸਲਾਮਤ ਰੱਖਣਾ ਹਰ ਪੰਜਾਬ ਵਾਸੀ ਦਾ ਫਰਜ ਹੈ । ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਨਿਹੰਗ ਖਾਂ ਯਾਦਗਾਰੀ ਟਰੱਸਟ ਬਣਾਇਆ ਜਾਵੇਗਾ । ਉਸ ਟਰੱਸਟ ਵੱਲੋਂ ਇਸ ਯਾਦਗਾਰ ਦੀ ਸਾਂਭ ਸੰਭਾਲ ਕੀਤੀ ਜਾਵੇਗੀ ।ਇਸ ਮੌਕੇ ਜਗਮਨਦੀਪ ਸਿੰਘ ਪੜੀ , ਜਥੇਦਾਰ ਸੰਤੋਖ ਸਿੰਘ ਅਸਮਾਨਪੁਰ ,ਅਵਤਾਰ ਸਿੰਘ ਅਸਾਲਤਪੁਰ , ਦਵਿੰਦਰ ਸਰਥਲੀ , ਕੁਲਦੀਪ ਕੌਰ ਸਰਥਲੀ , ਜਰਨੈਲ ਸਿੰਘ ਮਗਰੌੜ , ਆਦਿ ਨੇ ਵੀ ਸੰਬੋਧਨ ਕੀਤਾ ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin